ਭਾਰਤ ਖਿਲਾਫ ਵਨ ਡੇ ਸੀਰੀਜ਼ ਲਈ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਐਲਾਨ

ਨਵੀਂ ਦਿੱਲੀ, 17 ਜਨਵਰੀ (ਸ.ਬ.) ਭਾਰਤ ਖਿਲਾਫ ਖੇਡੀ ਜਾਣ ਵਾਲੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਤਿੰਨ ਮੁਕਾਬਲਿਆਂ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ| ਇਸ 14 ਮੈਂਬਰੀ ਟੀਮ ਵਿੱਚ ਸਪਿਨਰ ਮਿਚੇਲ ਸੈਂਟਨਰ ਸਮੇਤ ਟਾਮ ਲਾਥਮ ਅਤੇ ਕੋਲਿਨ ਡੀ ਗ੍ਰੈਂਡਹੋਮ ਦੀ ਵਾਪਸੀ ਹੋਈ ਹੈ ਜਦਕਿ ਸ਼੍ਰੀਲੰਕਾ ਖਿਲਾਫ ਵਨ-ਡੇ ਸੀਰੀਜ਼ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੇ ਜਿਮੀ ਨੀਸ਼ਮ ਸੱਟ ਕਾਰਨ ਬਾਹਰ ਹੋ ਗਏ| ਉਨ੍ਹਾਂ ਦੇ ਨਾਲ-ਨਾਲ ਸੱਟ ਦੇ ਕਾਰਨ ਐਸਟਲ ਨੂੰ ਵੀ ਜਗ੍ਹਾ ਨਹੀਂ ਮਿਲੀ| ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨ ਡੇ 23 ਜਨਵਰੀ ਨੂੰ ਨੇਪੀਅਰ ਵਿੱਚ ਖੇਡਿਆ ਜਾਵੇਗਾ|
ਕੇਨ ਵਿਲੀਅਮਸ (ਕਪਤਾਨ), ਟਰੇਂਟ ਬੋਲਟ, ਡਗ ਬ੍ਰੇਸਵੇਲ, ਕਾਲਿਨ ਡੀ ਗ੍ਰੈਂਡਹੋਮ, ਲਾਕੀ ਫਰਗਿਊਸਨ, ਮਾਰਟਿਨ ਗਪਟਿਲ, ਮੈਟ ਹੈਨਰੀ, ਟਾਮ ਲਾਥਮ, ਕਾਲਿਨ ਮੁਨਰੋ, ਹੇਨਰੀ ਨਿਕੋਲਸ, ਮਿਚੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਦੀ, ਰਾਸ ਟੇਲਰ|

Leave a Reply

Your email address will not be published. Required fields are marked *