ਭਾਰਤ-ਚੀਨ ਵਿਚਾਲੇ ਰਣਨੀਤਿਕ ਸੰਬੰਧ ਸੁਧਾਰਨ ਲਈ ਗੱਲਬਾਤ ਅਗਲੇ ਹਫਤੇ ਹੋਵੇਗੀ

ਬੀਜਿੰਗ, 17 ਫਰਵਰੀ (ਸ.ਬ.) ਚੀਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਕੂਟਨੀਤਿਕ ਗੱਲਬਾਤ ਦੌਰਾਨ ਭਾਰਤ ਅਤੇ ਚੀਨ ਨੂੰ ਆਪਣੇ ਸੰਬੰਧਾਂ ਨੂੰ ਸੁਧਾਰਨ ਲਈ ਆਪਣੀ ਕੂਟਨੀਤੀ ਵਿੱਚ ਬਦਲਾਅ ਕਰਨਾ ਚਾਹੀਦਾ ਹੈ ਕਿਉਂਕਿ ਤਣਾਅ ਨੂੰ ਦੂਰ ਕਰਨ ਲਈ ਬਫਰ ਦੇ ਰੂਪ ਵਿੱਚ ਕੰਮ ਕਰਨ ਵਾਲੇ ਆਰਥਿਕ ਰਿਸ਼ਤੇ ਬਾਜ਼ਾਰਾਂ ਵਿੱਚ ਸਖ਼ਤ ਮੁਕਾਬਲੇ ਦੇ ਚਲਦਿਆਂ ਕਮਜੋਰ ਹੋ ਰਹੇ ਹਨ| ਸਰਕਾਰੀ ਅਖ਼ਬਾਰ ਦੇ ਲੇਖ ਵਿੱਚ ਕਿਹਾ ਗਿਆ ਹੈ ਕਿ ਜਦੋਂ ਕੰਪੀਟੀਸ਼ਨ ਵੱਧਦਾ ਹੈ ਤਾਂ ਵਪਾਰਕ ਟਕਰਾਅ ਨੂੰ ਦੂਰ ਕਰਨ ਦੇ ਰੂਪ ਵਿੱਚ ਕੰਮ ਕਰਨ ਵਾਲਾ ਆਰਥਿਕ ਰਿਸ਼ਤਾ ਕਮਜੋਰ ਹੁੰਦਾ ਹੈ| ਅਜਿਹੇ ਸਮੇਂ ਵਿੱਚ ਦੋਵਾਂ ਗੁਆਢੀਆਂ ਨੂੰ ਇਸ ਗੁੰਝਲਦਾਰ ਰਾਜਨੀਤਿਕ ਸਥਿਤੀ ਨਾਲ ਹੋਰ ਸਾਵਧਾਨੀ ਨਾਲ ਨਜਿੱਠਣ ਦੀ ਲੋੜ ਹੈ| ਮੀਡੀਆ ਅਨੁਸਾਰ ਪਹਿਲੀ ਭਾਰਤ-ਚੀਨ ਕੂਟਨੀਤਿਕ ਗੱਲਬਾਤ ਆਉਣ ਵਾਲੀ 22 ਫਰਵਰੀ ਨੂੰ ਬੀਜਿੰਗ ਵਿੱਚ ਹੋਣ ਦੀ ਸੰਭਾਵਨਾ ਹੈ|  ਆਪਣੀ ਕੂਟਨੀਤਿਕ ਨੀਤੀ ਵਿੱਚ ਬਦਲਾਅ ਲਈ ਦੋਵਾਂ ਦੇਸ਼ਾਂ ਨੂੰ ਵੱਡਾ ਮੌਕਾ ਪ੍ਰਦਾਨ ਕਰਨ ਵਿੱਚ ਇਸ ਗੱਲਬਾਤ ਦੀ ਅਹਿਮ ਭੂਮਿਕਾ ਹੋਵੇਗੀ|
ਚੀਨ-ਭਾਰਤ ਗੱਲਬਾਤ ਵਿੱਚ ਵਿਦੇਸ਼ ਸਕੱਤਰ ਅੱਸ.ਜੈ ਸ਼ੰਕਰ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ| ਸੰਭਾਵਨਾ ਹੈ ਕਿ ਦੋਵੇਂ ਪੱਖ ਵੱਖ-ਵੱਖ ਮੁੱਦਿਆਂ ਤੇ ਵੱਧਦੇ ਤਣਾਅ ਦੇ ਹੱਲ ਲਈ ਕਈ ਕਦਮਾਂ ਤੇ ਚਰਚਾ ਕਰਨਗੇ| ਇਨ੍ਹਾਂ ਮੁੱਦਿਆਂ ਵਿੱਚ ਜੈਸ਼-ਏ-ਮੁਹੱਮਦ ਦੇ ਨੇਤਾ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨ ਕਰਨ ਅਤੇ ਪਰਮਾਣੂ ਸਪਲਾਇਰ ਗਰੁੱਪ (ਐਨ.ਐਸ.ਜੀ) ਵਿੱਚ ਭਾਰਤ ਦੇ ਪ੍ਰਵੇਸ਼ ਮਾਰਗ ਵਿੱਚ ਚੀਨ ਵੱਲੋਂ ਰੁਕਾਵਟ ਪੈਦਾ ਕਰਨ ਦਾ ਮੁੱਦਾ ਸ਼ਾਮਲ ਹੋਵੇਗਾ| ਇਕ ਅਖ਼ਬਾਰ ਅਨੁਸਾਰ, ਤਾਇਵਾਨ ਦੇ ਮਹਿਲਾ ਵਫ਼ਦ ਦੇ ਭਾਰਤ ਦੌਰੇ ਤੋਂ ਬਾਅਦ ਭਾਰਤ-ਚੀਨ ਸੰਬੰਧ ਗੰਭੀਰ ਸਥਿਤੀ ਵਿੱਚੋਂ ਲੰਘ ਰਹੇ ਹਨ| ਅਜਿਹੇ ਮੁੱਦਿਆਂ ਨੂੰ ਭਵਿੱਖ ਵਿੱਚ ਹੋਰ ਸਾਵਧਾਨੀ ਨਾਲ ਸੰਭਾਲਿਆ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *