ਭਾਰਤ-ਚੀਨ ਸਰਹੱਦ ਤੇ ਟਕਰਾਅ ਦਾ ਇੱਕ ਹੋਰ ਮੋਰਚਾ


ਭਾਰਤ-ਚੀਨ ਸਰਹੱਦ ਤੇ ਪਿਛਲੇ ਸੱਤ ਮਹੀਨਿਆਂ ਤੋਂ ਜਾਰੀ ਤਨਾਅ ਦੇ ਵਿਚਾਲੇ ਚੀਨ ਵਲੋਂ ਯਾਰਲੁੰਗ ਤਸਾਂਗਪੋ ਨਦੀ ਤੇ ਵਿਸ਼ਾਲ ਬੰਨ੍ਹ ਬਣਾਉਣ ਦੀ ਘੋਸ਼ਣਾ ਨੇ ਦੋਵਾਂ ਪੱਖਾਂ ਲਈ ਟਕਰਾਓ ਦਾ ਇੱਕ ਹੋਰ ਮੋਰਚਾ ਖੋਲ ਦਿੱਤਾ ਹੈ|  ਇਹ ਨਦੀ ਤਿੱਬਤ ਤੋਂ ਭਾਰਤੀ ਸਰਹੱਦ ਵਿੱਚ ਆਉਣ ਤੋਂ ਬਾਅਦ ਬ੍ਰਹਮਪੁੱਤਰ  ਦੇ ਨਾਮ ਨਾਲ ਜਾਣੀ ਜਾਂਦੀ ਹੈ| ਪੂਰੇ ਉੱਤਰ-ਪੂਰਵੀ ਭਾਰਤ ਦੀ ਜੀਵਨ ਰੇਖਾ ਬ੍ਰਹਮਪੁੱਤਰ ਤੇ ਭਾਰਤੀ ਸਰਹੱਦ ਦੇ ਬਹੁਤ ਨੇੜੇ 60 ਹਜਾਰ ਮੈਗਾਵਾਟ ਸਮਰੱਥਾ ਵਾਲੇ ਜਲ ਬਿਜਲੀ ਯੰਤਰ ਬਣਾਉਣ ਦੀ ਚੀਨੀ ਯੋਜਨਾ ਸੁਭਾਵਿਕ ਹੀ ਭਾਰਤ ਨੂੰ ਹੈਰਾਨ ਕਰਨ ਵਾਲੀ ਹੈ| ਬੰਨ੍ਹ ਦੇ ਸੰਭਾਵਿਤ ਮਾੜੇ ਨਤੀਜਿਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਭਾਰਤ ਨੇ ਵੀ ਸਰਹੱਦ ਦੇ ਇਸ ਪਾਸੇ 10 ਹਜਾਰ ਮੈਗਾਵਾਟ ਬਿਜਲੀ ਪੈਦਾ ਕਰ ਸਕਣ ਵਾਲਾ ਇੱਕ ਜਲਾਸ਼ਯ ਅਤੇ ਬੰਨ੍ਹ ਬਣਾਉਣ ਦਾ ਇਰਾਦਾ ਜਤਾਇਆ ਹੈ ਤਾਂ ਕਿ ਸਰਹੱਦ ਦੇ ਉਸ ਪਾਸਿਓ ਅਚਾਨਕ ਪਾਣੀ ਛੱਡੇ ਜਾਣ ਦੀ ਸਥਿਤੀ ਵਿੱਚ ਸਾਡੇ ਇਲਾਕੇ ਡੁੱਬਣ ਨਾ ਲੱਗ ਜਾਣ|  
ਭੂਚਾਲ ਦੀ ਨਜ਼ਰ ਨਾਲ                     ਸੰਵੇਦਨਸ਼ੀਲ ਮੰਨੇ ਜਾਣ ਵਾਲੇ ਇਸ ਇਲਾਕੇ ਵਿੱਚ ਦੋ ਵੱਡੇ ਬੰਨ੍ਹਾਂ ਨਾਲ ਜੁੜੇ ਖਤਰਿਆਂ ਨੇ ਮਾਹਿਰਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ| ਕਿਹਾ ਜਾ ਰਿਹਾ ਹੈ ਕਿ ਇਸਦੇ ਮਾੜੇ ਨਤੀਜੇ ਸਿਰਫ ਭਾਰਤ ਅਤੇ ਚੀਨ ਤੱਕ ਸੀਮਿਤ ਨਹੀਂ ਰਹਿਣਗੇ| ਉਹ ਆਸਪਾਸ ਦੇ ਦੇਸ਼ਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ| ਲਿਹਾਜਾ ਬੰਗਲਾਦੇਸ਼ ਨੇ ਠੀਕ ਹੀ ਮੰਗ ਕੀਤੀ ਹੈ ਕਿ ਬੰਨ੍ਹ ਬਣਾਉਣ ਦੀ ਯੋਜਨਾ ਤੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਸਬੰਧਿਤ ਦੇਸ਼ਾਂ ਨੂੰ ਵਿਸ਼ਵਾਸ ਵਿੱਚ ਲਿਆ ਜਾਵੇ| ਬਹਿਰਹਾਲ, ਸਰਹੱਦ ਤੇ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਤੋਂ ਪ੍ਰੇਰਿਤ ਗਤੀਵਿਧੀਆਂ ਦੀ ਇਹ ਇਕਲੌਤੀ ਉਦਾਹਰਣ ਨਹੀਂ ਹੈ| ਹਾਲ ਦੀਆਂ ਸੈਟਲਾਇਟ ਤਸਵੀਰਾਂ ਦੱਸਦੀਆਂ ਹਨ ਕਿ ਭਾਰਤ ਅਤੇ ਭੂਟਾਨ ਨਾਲ ਲੱਗੀ ਆਪਣੀ ਸਰਹੱਦ ਤੇ ਨਵੇਂ-ਨਵੇਂ ਪਿੰਡ ਵਸਾਉਣ ਵਿੱਚ ਵੀ ਚੀਨ ਪੂਰੀ ਸ਼ਿੱਦਤ ਨਾਲ ਜੁਟਿਆ ਹੈ| ਪਿਛਲੇ 9 ਮਹੀਨਿਆਂ ਵਿੱਚ ਹੀ ਬੁਮਲਾ ਦਰਿਆ ਤੋਂ ਪੰਜ ਕਿਲੋਮੀਟਰ ਦੇ ਅੰਦਰ ਘੱਟ ਤੋਂ ਘੱਟ ਤਿੰਨ ਨਵੇਂ ਪਿੰਡ ਵਸਾ ਲਏ ਗਏ ਹਨ| ਇੱਕ ਹਫਤੇ ਪਹਿਲਾਂ ਅਜਿਹੀਆਂ ਹੀ ਤਸਵੀਰਾਂ ਨਾਲ ਭੂਟਾਨ ਦੇ ਡੋਕਲਾਮ ਦੇ ਕੋਲ ਵੀ ਚੀਨ ਵਲੋਂ ਪਿੰਡ ਵਸਾਏ ਜਾਣ ਦੀ ਗੱਲ ਸਾਹਮਣੇ ਆਈ ਸੀ| ਚਾਹੇ ਯਾਰਲੁੰਗ ਤਸਾਂਗਪੋ ਤੇ ਬੰਨ੍ਹ ਬਣਾਉਣ ਦਾ ਮਾਮਲਾ ਹੋਵੇ ਜਾਂ ਸਰਹੱਦ ਤੇ ਨਵੇਂ ਪਿੰਡ ਵਸਾਉਣ ਦਾ, ਚੀਨ  ਦੇ ਇਨ੍ਹਾਂ ਕਦਮਾਂ ਨੂੰ ਟੁਕੜਿਆਂ ਵਿੱਚ          ਦੇਖਣਾ ਠੀਕ ਨਹੀਂ ਹੋਵੇਗਾ| ਇਹ ਉਸਦੀ ਵਿਚਾਰੀ ਹੋਈ ਅਤੇ ਦੀਰਘਕਾਲਿਕ ਰਣਨੀਤੀ ਦਾ ਹਿੱਸਾ ਹੈ| ਕਾਫੀ ਪਹਿਲਾਂ ਤੋਂ ਉਹ ਸੀਮਾਵਰਤੀ ਖੇਤਰਾਂ ਵਿੱਚ  ਬੁਨਿਆਦੀ ਢਾਂਚਾ ਵਿਕਸਿਤ ਕਰਨ, ਵੱਡੇ ਸ਼ਹਿਰ ਅਤੇ ਉਦਯੋਗਿਕ ਕੇਂਦਰ ਵਸਾਉਣ ਵਿੱਚ ਲੱਗਿਆ ਹੈ| 
ਇਸ ਦਾ ਨਤੀਜਾ ਹੈ ਕਿ ਸਰਹੱਦ ਤੇ ਵਸਾਏ ਜਾ ਰਹੇ ਇਨ੍ਹਾਂ ਨਵੇਂ ਪਿੰਡਾਂ ਤੱਕ ਜਰੂਰੀ ਸੁਵਿਧਾਵਾਂ ਪਹੁੰਚਾਉਣਾ ਅਤੇ ਉੱਥੇ ਦੀ ਆਬਾਦੀ ਨੂੰ ਚੀਨ ਦੀ ਮੁੱਖਧਾਰਾ ਨਾਲ ਜੋੜ ਕੇ ਰੱਖਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ| ਇਸ ਸੰਦਰਭ ਵਿੱਚ ਆਪਣੇ ਦੇਸ਼ ਦੇ ਸੀਮਾਵਰਤੀ ਇਲਾਕਿਆਂ ਤੇ ਨਜ਼ਰ ਮਾਰੀਏ ਤਾਂ ਉਹ ਨਾ ਸਿਰਫ ਮੁੱਖਧਾਰਾ ਨਾਲ ਕਟੇ ਲੱਗਦੇ ਹਨ ਸਗੋਂ ਮੌਕਿਆਂ ਦੀ ਕਮੀ ਅਤੇ ਦੋਵੇਂ ਪਾਸੇ ਦੀਆਂ ਫੌਜੀ ਗਤੀਵਿਧੀਆਂ ਨਾਲ ਉਪਜੇ ਖਤਰਿਆਂ ਦੇ ਚਲਦੇ Tੁੱਥੇ ਦੇ ਲੋਕ ਲਗਾਤਾਰ ਮਹਾਨਗਰਾਂ ਵੱਲ ਪਲਾਇਨ ਕਰ ਰਹੇ ਹਨ| ਯਾਦ ਰਹੇ, ਸਰਹੱਦ ਦੀ ਅਸਲੀ ਸੁਰੱਖਿਆ ਫੌਜਾਂ ਵਲੋਂ ਨਹੀਂ, ਉੱਥੇ ਰਹਿ ਰਹੀ ਆਬਾਦੀ ਵਲੋਂ ਹੁੰਦੀ ਹੈ|  ਇਸ ਲਈ ਬਾਰਡਰ ਦੇ ਕਿਸਾਨਾਂ ਅਤੇ ਚਰਵਾਹਿਆਂ  ਦਾ ਸਕੂਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਸਾਡੀ ਰੱਖਿਆ ਨੀਤੀ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ|
ਸੁਮਿਤ ਸ਼ਰਮਾ

Leave a Reply

Your email address will not be published. Required fields are marked *