ਭਾਰਤ ਤਿੰਨ ਭਾਜਪਾ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ

ਭਾਰਤ ਤਿੰਨ ਭਾਜਪਾ ਨੇਤਾਵਾਂ ਦਾ ਗੁਲਾਮ ਬਣਿਆ : ਰਾਹੁਲ ਗਾਂਧੀ
ਮੋਦੀ ਸਰਕਾਰ ਤੇ ਲਗਾਇਆ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼
ਨਵੀਂ ਦਿੱਲੀ, 11 ਜੂਨ (ਸ.ਬ.) ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਓ. ਬੀ. ਸੀ. ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਇੱਕ ਸਾਲ ਵਿੱਚ ਮੋਦੀ ਨੇ ਉਦਯੋਗਪਤੀਆਂ ਨੂੰ 2.5 ਲੱਖ ਕਰੋੜ ਰੁਪਏ ਦਿੱਤੇ ਹਨ ਪਰ ਕਿਸਾਨਾਂ ਨੂੰ ਇੱਕ ਰੁਪਿਆ ਨਹੀਂ ਦਿੱਤਾ| ਉਨ੍ਹਾਂ ਦੇ ਕਰਜ਼ੇ ਮੁਆਫ਼ ਨਹੀਂ ਹੋਣ ਵਾਲੇ| ਰਾਹੁਲ ਗਾਂਧੀ ਨੇ ਕਿਹਾ ਕਿ ਓ. ਬੀ. ਸੀ. ਭਾਈਚਾਰਿਆਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਉਨ੍ਹਾਂ ਕੋਲ ਪੂੰਜੀ ਦੀ ਕਮੀ ਹੈ| ਉਨ੍ਹਾਂ ਕਿਹਾ ਕਿ ਅੱਜ ਹਿੰਦੁਸਤਾਨ ਇੱਕ ਤਰ੍ਹਾਂ ਨਾਲ ਭਾਜਪਾ ਦੇ ਦੋ-ਤਿੰਨ ਨੇਤਾਵਾਂ ਦਾ ਗੁਲਾਮ ਬਣ ਚੁੱਕਾ ਹੈ| ਰਾਹੁਲ ਮੁਤਾਬਕ ਹਿੰਦੁਸਤਾਨ ਵਿੱਚ ਕੰਮ ਕੋਈ ਕਰਦਾ ਹੈ ਪਰ ਫਾਇਦਾ ਕਿਸੇ ਹੋਰ ਨੂੰ ਹੁੰਦਾ ਹੈ| ਕੋਕਾ ਕੋਲਾ ਕੰਪਨੀ ਦੀ ਉਦਾਹਰਣ ਦਿੰਦਿਆਂ ਰਾਹੁਲ ਨੇ ਕਿਹਾ ਕਿ ਇਸ ਦਾ ਮਾਲਕ ਪਹਿਲਾਂ ਅਮਰੀਕਾ ਵਿੱਚ ਸ਼ਿਕੰਜਵੀਂ ਵੇਚਦਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣੇ ਹੁਨਰ ਅਤੇ ਪੈਸੇ ਨਾਲ ਕੋਕਾ ਕੋਲਾ ਕੰਪਨੀ ਬਣਾਈ| ਉਨ੍ਹਾਂ ਕਿਹਾ ਕਿ ਮੈਕਡੋਨਾਲਡ ਕੰਪਨੀ ਦਾ ਮਾਲਕ ਵੀ ਪਹਿਲਾਂ ਢਾਬਾ ਚਲਾਉਂਦਾ ਸੀ| ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਜਿਹੜਾ ਵਿਅਕਤੀ ਢਾਬਾ ਚਲਾਉਂਦਾ ਹੈ, ਜਿਹੜਾ ਕਾਰੀਗਰ ਹੈ, ਉਸ ਨੂੰ ਇਹ ਦੇਸ਼ ਕੁਝ ਨਹੀਂ ਦਿੰਦਾ| ਸਾਡੇ ਲੋਕਾਂ ਲਈ ਬੈਂਕ ਅਤੇ ਸਿਆਸਤ ਦੇ ਦਰਵਾਜ਼ੇ ਬੰਦ ਹਨ|

Leave a Reply

Your email address will not be published. Required fields are marked *