ਭਾਰਤ ਦਾ ਨਕਸਲੀ ਸੰਗਠਨ ਹੈ ਸੰਸਾਰ ਦਾ ਤੀਜਾ ਸਭ ਤੋਂ ਹਿੰਸਕ ਸੰਗਠਨ

ਪੁਣੇ ਪੁਲੀਸ ਵਲੋਂ ਕਥਿਤ ਸ਼ਹਿਰੀ ਨਕਸਲੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ਦਾ ਧਿਆਨ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਹਿੰਸਕ ਅੰਦੋਲਨ ਮਤਲਬ ਮਾਓਵਾਦ ਵੱਲ ਗਿਆ ਹੈ| ਮਾਓਵਾਦ ਨੂੰ ਭਾਰਤ ਵਿੱਚ ਨਕਸਲਬਾੜੀ ਪਿੰਡ ਦੇ ਨਾਮ ਤੇ ਨਕਸਲਵਾਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ| ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਵਿੱਚ ਹੀ ਸਭ ਤੋਂ ਪਹਿਲਾਂ ਮਾਓਵਾਦੀਆਂ ਨੇ ਹਿੰਸਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ| ਜੇਕਰ ਇਹ ਕਿਹਾ ਜਾਵੇ ਤਾਂ ਸ਼ਾਇਦ ਲੋਕ ਹੈਰਾਨ ਹੋਣਗੇ ਕਿ ਭਾਰਤ ਵਿੱਚ ਹਿੰਸਕ ਹਮਲਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਸਭ ਤੋਂ ਜਿਆਦਾ ਮੌਤਾਂ ਦਾ ਕਾਰਨ ਨਕਸਲੀ ਅੱਤਵਾਦ ਹੈ| ਇਸ ਵਿੱਚ ਹੈਰਾਨ ਹੋਣ ਦੀ ਕੋਈ ਗੱਲ ਨਹੀਂ, ਕਿਉਂਕਿ ਇਹ ਇੱਕ ਸਚਾਈ ਹੈ ਕਿ ਭਾਰਤ ਵਿੱਚ ਅੱਤਵਾਦ ਨਾਲ ਹੋਣ ਵਾਲੀਆਂ ਸਭ ਤੋਂ ਜਿਆਦਾ ਮੌਤਾਂ ਦਾ ਕਾਰਨ ਜਿਹਾਦੀ ਅੱਤਵਾਦ ਨਹੀਂ ਬਲਕਿ ਵਾਮਪੰਥੀ ਅੱਤਵਾਦ ਹੈ| ਇਸ ਕਾਰਨ ਨਕਸਲਵਾਦ ਅੱਤਵਾਦ ਦਾ ਸੂਚਕ ਬਣ ਗਿਆ ਹੈ| ਅਮਰੀਕਾ ਦੇ ਅਧਿਕਾਰਕ ਅੰਕੜਿਆਂ ਦੇ ਅਨੁਸਾਰ ਸੀਰੀਆ ਅਤੇ ਇਰਾਕ ਵਿੱਚ ਕਹਿਰ ਵਰਾਉਣ ਵਾਲੇ ਇਸਲਾਮਿਕ ਸਟੇਟ ਅਤੇ ਅਫਗਾਨਿਸਤਾਨ ਲਈ ਨਾਸੂਰ ਬਣੇ ਤਾਲਿਬਾਨ ਤੋਂ ਬਾਅਦ ਭਾਰਤ ਦਾ ਨਕਸਲੀ ਸੰਗਠਨ ਸੰਸਾਰ ਦਾ ਤੀਜਾ ਸਭ ਤੋਂ ਹਿੰਸਕ ਅੱਤਵਾਦੀ ਸੰਗਠਨ ਹੈ|
ਨਕਸਲਵਾਦੀ ਅਖੀਰ ਚਾਹੁੰਦੇ ਕੀ ਹਨ? ਇਸ ਪ੍ਰਸ਼ਨ ਦਾ ਜਵਾਬ ਹੈ- ਦੋ ਸਾਲ ਪਹਿਲਾਂ ਜੇਐਨਯੂ ਵਿੱਚ ਲੱਗਿਆ ਨਾਹਰਾ ‘ਭਾਰਤ ਤੇਰੇ ਟੁਕੜੇ ਹੋਣਗੇ|’ ਜਾਹਿਰ ਹੈ ਕਿ ਇਸ ਤੋਂ ਬਾਅਦ ਇਹ ਸਵਾਲ ਉਠੇਗਾ ਕਿ ਉਹ ਅਜਿਹਾ ਕਿਉਂ ਚਾਹੁੰਦੇ ਹਨ ਤਾਂ ਜਵਾਬ ਇਹ ਹੈ ਕਿ ਨਕਸਲੀ ਭਾਰਤੀ ਲੋਕਤੰਤਰ ਅਤੇ ਇਸ ਦੇ ਬੁਰਜੁਆ ਸੰਵਿਧਾਨ ਨੂੰ ਨਸ਼ਟ ਕਰਕੇ ਮਾਓਵਾਦੀ ਚੀਨ ਦੇ ਮਾਡਲ ਤੇ ਕਮਿਊਨਿਸਟ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ| ਸਾਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ ਕਿ ਨਕਸਲੀ 1962 ਦੇ ਭਾਰਤ – ਚੀਨ ਲੜਾਈ ਦੇ ਸਮੇਂ ‘ਚੀਨ ਦਾ ਚੇਅਰਮੈਨ ਸਾਡਾ ਚੇਅਰਮੈਨ ਹੈ’ ਦਾ ਨਾਹਰਾ ਦੇਣ ਵਾਲੀਆਂ ਦੀ ਹੀ ਜਮਾਤ ਹੈ| ਹਾਲਾਂਕਿ ਉਨ੍ਹਾਂ ਦੀ ਨਜ਼ਰ ਵਿੱਚ ਭਾਰਤ ਵਿੱਚ ਕਮਿਊਨਿਸਟ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਵੱਡੀ ਰੁਕਾਵਟ ਏਕੀਕ੍ਰਿਤ ਭਾਰਤੀ ਰਾਜ ਹੈ, ਇਸ ਲਈ ਉਹ ਸਭ ਤੋਂ ਪਹਿਲਾਂ ਉਸਨੂੰ ਹੀ ਛਿੰਨ- ਭਿੰਨ ਕਰਨਾ ਚਾਹੁੰਦੇ ਹਨ| ਦਹਾਕਿਆਂ ਦੇ ਹਥਿਆਰਬੰਦ ਸੰਘਰਸ਼ ਅਤੇ ਅੱਤਵਾਦ ਤੋਂ ਬਾਅਦ ਨਕਸਲੀ ਇਸ ਨਤੀਜੇ ਤੇ ਪੁੱਜੇ ਹਨ ਕਿ ਏਕੀਕ੍ਰਿਤ ਭਾਰਤ ਨੂੰ ਹਰਾਉਣਾ ਅਸੰਭਵ ਹੈ| ਉਹ ਇਸ ਨਤੀਜੇ ਤੇ ਇਸ ਲਈ ਪਹੁੰਚ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਹ ਦਿੱਖ ਰਿਹਾ ਹੈ ਕਿ ਭਾਰਤੀ ਫੌਜ ਦੇ ਉਨ੍ਹਾਂ ਦੇ ਖਿਲਾਫ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਹਾਲਤ ਪਸਤ ਹੋ ਰਹੀ ਹੈ| ਹੁਣ ਉਹ ਭਾਰਤ ਦੇ ਵਿਘਟਨ ਦੀ ਫਿਰਾਕ ਵਿੱਚ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਨੇਪਾਲ ਦੀ ਤਰ੍ਹਾਂ ਛੋਟੇ-ਛੋਟੇ ਰਾਜਾਂ ਉਤੇ ਕਬਜਾ ਕਰਨਾ ਆਸਾਨ ਹੋਵੇਗਾ| ਨਕਸਲਵਾਦੀ ਅਤੇ ਵਾਮਪੰਥੀ ਸਿਧਾਂਤਕ ਤੌਰ ਤੇ ਭਾਰਤ ਨੂੰ ਇੱਕ ਨਕਲੀ ਰਾਸ਼ਟਰ ਮੰਨਦੇ ਹਨ| ਉਨ੍ਹਾਂ ਦੀ ਇਹ ਵੀ ਸਮਝ ਹੈ ਕਿ ਭਾਰਤ ਇੱਕ ਦਮਨਕਾਰੀ ਸਾਮਰਾਜਵਾਦੀ ਸੰਰਚਨਾ ਹੈ ਜਿਸ ਨੇ ਉਪਮਹਾਦੀਪ ਦੀਆਂ ਵੱਖ-ਵੱਖ ਰਾਸ਼ਟਰੀਤਾਵਾਂ ਤੇ ਕਬਜਾ ਕਰ ਰੱਖਿਆ ਹੈ| ਉਨ੍ਹਾਂ ਦੇ ਅਨੁਸਾਰ ਭਾਰਤ ਦਾ ਅਸਤਿਤਵ ਹੀ ਸਮੱਸਿਆ ਦੀ ਜੜ ਹੈ ਅਤੇ ਇੱਥੇ ਦੀ ਜਨਤਾ ਨੂੰ ਗਰੀਬੀ, ਭੁਖਮਰੀ ਅਤੇ ਬੇਇਨਸਾਫ਼ੀ ਤੋਂ ਆਜ਼ਾਦੀ ਭਾਰਤ ਨੂੰ ਰਾਸ਼ਟਰ ਅਤੇ ਰਾਜ ਦੇ ਰੂਪ ਵਿੱਚ ਨਸ਼ਟ ਕੀਤੇ ਬਿਨਾਂ ਨਹੀਂ ਮਿਲ ਸਕਦੀ|
ਦਰਅਸਲ ਇਹੀ ਮੌਲਿਕ ਵਾਮਪੰਥੀ ਲਾਈਨ ਹੈ ਅਤੇ ਇਸ ਕਾਰਨ ਵਾਮਪੰਥੀਆਂ ਨੇ ਆਜ਼ਾਦੀ ਤੋਂ ਪਹਿਲਾਂ ਨਾ ਸਿਰਫ ਪਾਕਿਸਤਾਨ ਬਣਾਏ ਜਾਣ ਦਾ ਪੁਰਜੋਰ ਸਮਰਥਨ ਕੀਤਾ ਸੀ, ਬਲਕਿ ਭਾਰਤ ਨੂੰ ਕਰੀਬ 30 ਹੋਰ ਹਿੱਸਿਆਂ ਵਿੱਚ ਵੰਡਣ ਦੀ ਵਕਾਲਤ ਵੀ ਕੀਤੀ ਸੀ| ਅੱਜ ਵੀ ਵਾਮਪੰਥੀ ਕਿਸਮ- ਕਿਸਮ ਦੇ ਵੱਖਵਾਦੀ ਸੰਗਠਨਾਂ ਨੂੰ ਬੋਲਣ ਦੀ ਆਜ਼ਾਦੀ ਦੇ ਨਾਮ ਤੇ ਸਮਰਥਨ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜੋਰ ਪ੍ਰਦਾਨ ਕਰਦੇ ਹਨ| ਇਹ ਕੰਮ ਜਨਤਕ ਜੀਵਨ ਵਿੱਚ ਸਰਗਰਮ ਉਨ੍ਹਾਂ ਦਾ ਉਹ ਕੈਡਰ ਕਰਦਾ ਹੈ ਜੋ ਅਕਾਦਮਿਕ ਅਤੇ ਸਾਹਿਤਕ ਜਗਤ ਦੇ ਨਾਲ-ਨਾਲ ਪੱਤਰਕਾਰਤਾ, ਗੈਰਸਰਕਾਰੀ ਸੰਗਠਨਾਂ ਅਤੇ ਇੱਥੇ ਤੱਕ ਕਿ ਕਾਰਪੋਰੇਟ ਜਗਤ ਵਿੱਚ ਵੀ ਮੌਜੂਦ ਹੈ| ਇਹੀ ਕੈਡਰ ਸ਼ਹਿਰੀ ਨਕਸਲੀ ਹੈ| ਮੋਟੇ ਤੌਰ ਤੇ ਇਨ੍ਹਾਂ ਦੇ ਮੁੱਖ ਕੰਮ ਹਨ ਆਪਣੇ ਹਥਿਆਰਬੰਦ ਸਾਥੀਆਂ ਨੂੰ ਪੈਸਾ ਅਤੇ ਸੁਨੇਹਾ ਪੰਹੁਚਾਉਣਾ, ਸ਼ਹਿਰਾਂ ਵਿੱਚ ਉਨ੍ਹਾਂ ਦੇ ਲਈ ਸੁਰੱਖਿਅਤ ਠਿਕਾਨੇ ਤਿਆਰ ਕਰਨਾ ਅਤੇ ਜ਼ਰੂਰਤ ਪੈਣ ਉਤੇ ਗ੍ਰਿਫਤਾਰ ਨਕਸਲੀਆਂ ਨੂੰ ਮਨੁੱਖੀ ਅਧਿਕਾਰ ਅਤੇ ਕਾਨੂੰਨ ਦੀ ਦੁਹਾਈ ਦੇ ਕੇ ਬਚਾਉਣਾ| ਇਸ ਤੋਂ ਇਲਾਵਾ ਸ਼ਹਿਰੀ ਨਕਸਲੀ ਮਾਓਵਾਦੀ ਵਿਚਾਰਧਾਰਾ ਅਤੇ ਏਜੰਡੇ ਦਾ ਪ੍ਰਚਾਰ-ਪ੍ਰਸਾਰ ਵੀ ਕਰਦੇ ਹਨ| ਇਸ ਕ੍ਰਮ ਵਿੱਚ ਉਹ ਮੀਡੀਆ ਅਤੇ ਵਿਦਿਅਕ ਸੰਸਥਾਨਾਂ ਰਾਹੀਂ ਭਾਰਤੀ ਸ਼ਾਸਨ ਵਿਵਸਥਾ ਦੇ ਖਿਲਾਫ ਮਾਹੌਲ ਵੀ ਬਣਾਉਂਦੇ ਹਨ|
2009 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਉਸ ਸਮੇਂ ਦੀ ਯੂ ਪੀ ਏ ਸਰਕਾਰ ਵੱਲੋਂ ਮਾਓਵਾਦੀਆਂ ਦੇ ਖਿਲਾਫ ਸ਼ੁਰੂ ਕੀਤੇ ਗਏ ਆਪਰੇਸ਼ਨ ਗਰੀਨ ਹੰਟ ਨੇ ਜਦੋਂ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਤਾਂ ਉਨ੍ਹਾਂ ਨੇ ਆਪਣੀ ਰਣਨੀਤੀ ਵਿੱਚ ਬਦਲਾਓ ਕਰਦੇ ਹੋਏ ਸ਼ਹਿਰੀ ਇਲਾਕਿਆਂ ਵਿੱਚ ਆਪਣੇ ਵਿਸਥਾਰ ਤੇ ਜੋਰ ਦੇਣਾ ਸ਼ੁਰੂ ਕੀਤਾ| ਇਸ ਤੋਂ ਬਾਅਦ ਸ਼ਹਿਰੀ ਨਕਸਲੀਆਂ ਦੀਆਂ ਗਤੀਵਿਧੀਆਂ ਵਿੱਚ ਤੇਜੀ ਆਈ| ਉਨ੍ਹਾਂ ਨੇ ਸ਼ਹਿਰੀ ਇਲਾਕਿਆਂ ਵਿੱਚ ਆਪਣੀ ਗੁਪਚੁਪ ਸਰਗਰਮੀ ਵਧਾਉਣ ਦੇ ਨਾਲ ਹੀ ਦੇਸ਼ ਵਿੱਚ ਚੱਲ ਰਹੇ ਵੱਖ-ਵੱਖ ਵੱਖਵਾਦੀ ਅਤੇ ਜਿਹਾਦੀ ਸੰਗਠਨਾਂ ਨਾਲ ਤਾਲਮੇਲ ਬਣਾਉਣਾ ਸ਼ੁਰੂ ਕੀਤਾ| ਪੁਣੇ ਪੁਲੀਸ ਵਲੋਂ ਗ੍ਰਿਫਤਾਰ ਪੰਜ ਲੋਕਾਂ ਵਿੱਚ ਸ਼ਾਮਿਲ ਵਰਵਰ ਰਾਵ ਦਾ ਕਹਿਣਾ ਵੀ ਹੈ ਕਿ ਸਾਡਾ ਸਭ ਦਾ ਦੁਸ਼ਮਨ ਇੱਕ ਹੀ ਹੈ- ਦਿੱਲੀ|
ਮਾਓਵਾਦੀਆਂ ਦੀ ਸਮਝ ਨਾਲ ਦਿੱਲੀ ਨੂੰ ਕਮਜੋਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਵੱਖਵਾਦੀ ਤਾਕਤਾਂ ਨੂੰ ਮਜਬੂਤ ਕਰਨਾ| ਉਹ ਸ਼ਹਿਰਾਂ ਵਿੱਚ ਸੰਘਰਸ਼ ਅਤੇ ਟਕਰਾਓ ਦੀ ਹਾਲਤ ਪੈਦਾ ਕਰਨ ਦੀ ਫਿਰਾਕ ਵਿੱਚ ਰਹਿੰਦੇ ਹਨ, ਤਾਂ ਕਿ ਭਾਰਤੀ ਰਾਜ ਵਿਵਸਥਾ ਲੰਗੜੀ ਹੋ ਜਾਵੇ| ਵੱਖ-ਵੱਖ ਚੱਲ ਰਹੇ ਲੋਕਤਾਂਤਰਿਕ ਅੰਦੋਲਨਾਂ ਜਿਵੇਂ ਦਲਿਤਾਂ, ਮਜਦੂਰਾਂ ਅਤੇ ਕਿਸਾਨਾਂ ਦੇ ਅੰਦੋਲਨ ਵਿੱਚ ਪ੍ਰਵੇਸ਼ ਕਰਨਾ ਅਤੇ ਉਨ੍ਹਾਂ ਨੂੰ ਹਿੰਸਕ ਰਸਤੇ ਉਤੇ ਮੋੜਨਾ ਵੀ ਮਾਓਵਾਦੀ ਰਣਨੀਤੀ ਦਾ ਅਹਿਮ ਹਿੱਸਾ ਹੈ| ਮਾਓਵਾਦੀ ਇਹ ਮੰਨਦੇ ਹਨ ਕਿ ਸ਼ਹਿਰ ਭਾਰਤੀ-ਰਾਜ ਅਤੇ ਪੂੰਜੀਪਤੀਆਂ ਦੀ ਸ਼ਕਤੀ ਦੇ ਕੇਂਦਰ ਹਨ ਅਤੇ ਹਾਲਾਂਕਿ ਸ਼ਹਿਰਾਂ ਵਿੱਚ ਹੀ ਪ੍ਰਸ਼ਾਸਨ, ਅਦਾਲਤ, ਵਿਧਾਇਕਾ, ਫੌਜ ਆਦਿ ਦੀ ਪ੍ਰਭਾਵੀ ਹਾਜਰੀ ਹੈ, ਇਸ ਲਈ ਉਥੇ ਅਰਾਜਕਤਾ ਪੈਦਾ ਕਰਕੇ ਰਾਜ ਦੇ ਸੰਸਾਧਨਾਂ ਅਤੇ ਸ਼ਾਸਕਾਂ ਦਾ ਧਿਆਨ ਸ਼ਹਿਰਾਂ ਦੀ ਸੁਰੱਖਿਆ ਵਿੱਚ ਹੀ ਫਸਾ ਦੇਣਾ ਚਾਹੀਦਾ ਹੈ| ਉਨ੍ਹਾਂ ਦੇ ਮੁਤਾਬਕ ਇਸ ਨਾਲ ਭਾਰਤੀ ਸ਼ਾਸਨ ਲਈ ਵੱਖਵਾਦੀਆਂ ਅਤੇ ਜਿਹਾਦੀ ਤਾਕਤਾਂ ਨਾਲ ਮੁਕਾਬਲਾ ਕਰਨਾ ਮੁਸ਼ਕਿਲ ਹੋ ਜਾਵੇਗਾ ਅਤੇ ਜਦੋਂ ਭਾਰਤ ਦਾ ਵਿਘਟਨ ਮਤਲਬ ਟੁਕੜੇ – ਟੁਕੜੇ ਹੋ ਜਾਣਗੇ ਅਤੇ ਦਿੱਲੀ ਦੀ ਸੱਤਾ ਅਤੇ ਸ਼ਕਤੀ ਸੁੰਗੜ ਜਾਵੇਗੀ ਤਾਂ ਅਰਾਜਕਤਾ ਦੀ ਹਾਲਤ ਵਿੱਚ ਮਾਓਵਾਦੀ ਆਪਣੀ ਗੁਰਿੱਲਾ ਫੌਜ ਦੇ ਰਾਹੀਂ ਵੱਖ-ਵੱਖ ਹਿੱਸਿਆਂ ਉਤੇ ਕਬਜਾ ਕਰਕੇ ਕੰਮਿਉਨਿਸਟ ਰਾਜ ਦੀ ਸਥਾਪਨਾ ਕਰ ਲੈਣਗੇ|
ਇਹ ਵੀ ਸਮਝਣਾ ਜ਼ਰੂਰੀ ਹੈ ਕਿ ਭੂਮੀਗਤ ਨਕਸਲੀਆਂ ਅਤੇ ਉਨ੍ਹਾਂ ਦੇ ਸ਼ਹਿਰੀ ਕੈਡਰ ਮਤਲਬ ਸ਼ਹਿਰੀ ਨਕਸਲੀਆਂ ਦਾ ਦੁਸ਼ਮਨ ਮੋਦੀ, ਭਾਜਪਾ ਜਾਂ ਸੰਘ ਨਹੀਂ, ਬਲਕਿ ਭਾਰਤ ਹੈ| ਦਿੱਲੀ ਵਿੱਚ ਬੈਠਣ ਵਾਲੀ ਹਰ ਸਰਕਾਰ ਉਨ੍ਹਾਂ ਦੇ ਲਈ ਫਾਸੀਵਾਦੀ ਅਤੇ ਜਨਵਿਰੋਧੀ ਹੈ| ਇਸ ਕਾਰਨ ਪ੍ਰਧਾਨ ਮੰਤਰੀ ਰਹਿੰਦੇ ਸਮੇਂ ਮਨਮੋਹਨ ਸਿੰਘ ਨੇ ਨਕਸਲਵਾਦ ਨੂੰ ਅੰਦਰੂਨੀ ਸੁਰੱਖਿਆ ਲਈ ਸਭਤੋਂ ਵੱਡੀ ਚੁਣੌਤੀ ਦੱਸਿਆ ਸੀ| ਉਸ ਸਮੇਂ ਦੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੀ ਬੁੱਧੀਜੀਵੀ, ਸਮਾਜਿਕ ਵਰਕਰ ਅਤੇ ਐਨਜੀਓ ਦਾ ਚੋਗਾ ਪਹਿਨੇ ਸ਼ਹਿਰੀ ਨਕਸਲੀਆਂ ਨੂੰ ਭੂਮੀਗਤ ਨਕਸਲੀਆਂ ਦਾ ਸੁਰੱਖਿਆ ਕਵਚ ਦੱਸਿਆ ਸੀ, ਪਰੰਤੂ ਅੱਜ ਕਾਂਗਰਸ ਉਨ੍ਹਾਂ ਸ਼ੱਕੀ ਨਕਸਲੀਆਂ ਦੇ ਸਮਰਥਨ ਵਿੱਚ ਖੜੇ ਹੋਣਾ ਪੰਸਦ ਕਰ ਰਹੀ ਹੈ, ਜਿਨ੍ਹਾਂ ਵਿਚੋਂ ਕੁੱਝ ਨੂੰ ਖੁਦ ਉਸ ਦੀ ਸਰਕਾਰ ਗ੍ਰਿਫਤਾਰ ਕਰ ਚੁੱਕੀ ਹੈ|
ਮਾਓਵਾਦੀਆਂ ਦੀ ਨਜ਼ਰ ਵਿੱਚ ਕਾਂਗਰਸ, ਭਾਜਪਾ, ਸਪਾ, ਬਸਪਾ, ਡੀ ਐਮ ਕੇ, ਅੰਨਾ ਡੀ ਐਮ ਕੇ ਅਤੇ ਕੇਜਰੀਵਾਲ, ਚੰਦਰਬਾਬੂ ਨਾਇਡੂ ਜਾਂ ਮਮਤਾ ਬੈਨਰਜੀ ਵਿੱਚ ਕੋਈ ਅੰਤਰ ਨਹੀਂ ਹੈ| ਉਹ ਇਹਨਾਂ ਸਾਰਿਆਂ ਨੂੰ ਜਾਂ ਤਾਂ ਲੇਬਰ – ਕੈਂਪ ਵਿੱਚ ਭੇਜ ਦੇਣਗੇ ਜਾਂ ਲਾਈਨ ਵਿੱਚ ਖੜਾ ਕਰਕੇ ਗੋਲੀਆਂ ਨਾਲ ਭੁੰਨ ਦੇਣਗੇ, ਜਿਵੇਂ ਕਿ ਉਹ ਆਪਣੇ ਕਾਬੂ ਵਾਲੇ ਖੇਤਰਾਂ ਵਿੱਚ ਕਰਦੇ ਹਨ| ਹਿਟਲਰ ਤਾਂ ਸਿਰਫ 50-60 ਲੱਖ ਲੋਕਾਂ ਨੂੰ ਮਾਰ ਕੇ ਬਦਨਾਮ ਹੈ ਪਰੰਤੂ ਵਾਮਪੰਥੀਆਂ ਨੇ ਜਿਨ੍ਹਾਂ ਦੇਸ਼ਾਂ ਵਿੱਚ ਸੱਤਾ ਪਾਈ, ਉਥੇ ਕਰੋੜ ਲੋਕ ਮਾਰ ਦਿੱਤੇ|
ਉਨ੍ਹਾਂ ਨੇ ਇਸ ਸਭ ਦੇ ਖਾਤਮੇ ਨੂੰ ਜਰੂਰੀ ਵੀ ਦੱਸਿਆ| ਇਹ ਹੈਰਾਨ ਕਰਦਾ ਹੈ ਕਿ ਕੁੱਝ ਲੋਕ ਅਜਿਹੇ ਖਤਰਨਾਕ ਤੱਤਾਂ ਦਾ ਸਮਰਥਨ ਸਿਰਫ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਹਰ ਮਸਲੇ ਉਤੇ ਵਰਤਮਾਨ ਸਰਕਾਰ ਦਾ ਵਿਰੋਧ ਕਰਨਾ ਹੈ| ਇਹਨਾਂ ਲੋਕਾਂ ਨੇ ਮੋਦੀ ਵਿਰੋਧ ਅਤੇ ਦੇਸ਼ ਵਿਰੋਧ ਦਾ ਅੰਤਰ ਖਤਮ ਕਰ ਦਿੱਤਾ ਹੈ| ਉਮੀਦ ਹੈ ਕਿ ਸਰਕਾਰ ਵਿੱਚ ਰਹੇ ਅਤੇ ਨਕਸਲੀਆਂ ਦੇ ਇਰਾਦਿਆਂ ਤੋਂ ਜਾਣੂ ਕਾਂਗਰਸ ਵਰਗੀਆਂ ਪਾਰਟੀਆਂ ਆਖਿਰ ਵਿਵੇਕ ਨਾਲ ਕੰਮ ਲੈਣਗੀਆਂ|
ਅਭਿਨਵ ਪ੍ਰਕਾਸ਼

Leave a Reply

Your email address will not be published. Required fields are marked *