ਭਾਰਤ ਦੇ ਭਗੌੜੇ ਮੁਹੰਮਦ ਸ਼ਫੀ ਅਰਮਾਰ ਨੂੰ ਅਮਰੀਕਾ ਨੇ  ਆਈ.ਐਸ. ਦਾ ਕੌਮਾਂਤਰੀ ਅੱਤਵਾਦੀ ਐਲਾਨਿਆਂ

ਵਾਸ਼ਿੰਗਟਨ/ਕਰਨਾਟਕ, 17 ਜੂਨ (ਸ.ਬ) ਭਾਰਤੀ ਉਪ ਮਹਾਂਦੀਪ ਵਿੱਚ ਅੱਤਵਾਦੀ ਸਮੂਹ ਆਈ.ਐਸ. ਆਈ.ਐਸ. ਲਈ ਭਰਤੀ ਕਰਨ ਵਾਲੇ ਭਗੋੜੇ ਮੁਹੰਮਦ ਸ਼ਫੀ ਅਰਮਾਰ ਦੇ ਨਾਂ ਨੂੰ ਅਮਰੀਕਾ ਨੇ ਕੌਮਾਂਤਰੀ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ| ਅਰਮਾਰ ਕਰਨਾਟਕ ਦੇ ਭਟਕਲ ਪਿੰਡ ਦਾ ਰਹਿਣ ਵਾਲਾ ਹੈ| ਅਮੀਰੀਕੀ ਵਿਦੇਸ਼ ਟਰੈਜਰੀ ਵਿਭਾਗ ਨੇ ਵਿਸ਼ਵ ਅੱਤਵਾਦੀਆਂ ਦੀ ਸੂਚੀ ਅਪਡੇਟ ਕਰਨ ਦੌਰਾਨ ਉਸ ਦਾ ਨਾਂ ਇਸ ਵਿੱਚ ਸ਼ਾਮਲ ਕੀਤਾ ਹੈ| 30 ਸਾਲਾ ਅਰਮਾਰ ਦੇ ਖਿਲਾਫ ਇੰਟਰਪੋਲ ਦਾ ਇਕ ਰੈਡ ਕਾਰਨਰ ਨੋਟਿਸ ਵੀ ਪੈਂਡਿੰਗ ਹੈ| ਉਸ ਨੂੰ ਛੋਟਾ ਮੌਲਾ, ਅੰਜਨ ਭਾਈ ਅਤੇ ਯੂਸਫ ਅਲ-ਹਿੰਦੀ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਹੈ|
ਅਰਮਾਰ ਦਾ ਨਾਂ ਹੁਣ ਅਮਰੀਕੀ ਟਰੈਜਰੀ ਵਿਭਾਗ ਦੇ ‘ਵਿਦੇਸ਼ੀ ਸੰਪਤੀ ਕੰਟਰੋਲ’ ਦੇ ਦਫਤਰ ਵਿੱਚ ਜੋੜਿਆ ਗਿਆ ਹੈ ਜੋ ਮੁੱਖ ਰੂਪ ਨਾਲ ਦੇਸ਼ਾਂ ਅਤੇ ਸਮੂਹਾਂ ਦੇ ਅੱਤਵਾਦੀਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨਾ ਵਾਲਿਆਂ ਦੇ ਖਿਲਾਫ ਆਰਥਿਕ ਰੋਕੂ ਕੰਮ ਨੂੰ ਲਾਗੂ ਕਰਦਾ ਹੈ|
ਕਿਹਾ ਗਿਆ ਹੈ ਕਿ ਭਾਰਤ ਵਿੱਚ ਇੰਡੀਅਨ ਮੁਜਾਹੁਦੀਨ ਦੇ ਅਤੱਵਾਦੀਆਂ ਤੇ ਕਾਰਵਾਈ ਹੋਣ ਦੌਰਾਨ ਅਰਮਾਰ ਆਪਣੇ ਭਰਾ ਨਾਲ ਪਾਕਿਸਤਾਨ ਚਲਾ ਗਿਆ ਸੀ| ਉਸ ਨੇ ‘ਅੰਸਰ ਅਲ ਤੌਹੀਦ ਗਰੁੱਪ’ ਬਣਾਇਆ ਜੋ ਕਿ ਬਾਅਦ ਵਿੱਚ ਆਈ. ਐਸ. ਨਾਲ ਜੁੜ ਗਿਆ|
ਕਈ ਵਾਰ ਅਜਿਹੀਆਂ ਖਬਰਾਂ ਆਈਆਂ ਕਿ ਉਹ ਸੰਯੁਕਤ ਬਲਾਂ ਦੇ ਡਰੋਨ ਹਮਲੇ ਵਿੱਚ ਮਾਰਿਆ ਗਿਆ ਪਰ ਖੁਫੀਆ ਏਜੰਸੀਆਂ ਨੇ ਅਜਿਹੀਆਂ ਖਬਰਾਂ ਨੂੰ ਹਰ ਵਾਰ ਗਲਤ ਹੀ ਦੱਸਿਆ| ਅਰਮਾਰ ਇਕ ਤਕਨੀਕੀ ਮਾਹਿਰ ਹੈ ਜੋ ਕਿ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ਰਾਹੀਂ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਨੌਜਵਾਨਾਂ ਦਾ ਬਰੇਨਵਾਸ਼ ਕਰਕੇ ਉਨ੍ਹਾਂ ਨੂੰ ਆਈ. ਐਸ. ਵਿੱਚ ਭਰਤੀ ਕਰਵਾਉਂਦਾ ਹੈ|

Leave a Reply

Your email address will not be published. Required fields are marked *