ਭਾਰਤ ਦੇ ਮਹੱਤਵਪੂਰਣ ਭਾਈਵਾਲਾਂ ਵਿੱਚੋਂ ਇਕ ਹੈ ਅਮਰੀਕਾ: ਕਾਰਨੋਨ

ਵਾਸ਼ਿੰਗਟਨ, 30 ਜਨਵਰੀ (ਸ.ਬ.) ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਰਣਨੀਤਕ ਭਾਈਵਾਲਾਂ ਵਿੱਚੋਂ ਇਕ ਹੈ| ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਰਕ ਵਾਰਨਰ ਅਤੇ ਰੀਪਬਲਿਕਨ ਪਾਰਟੀ ਦੇ ਸੈਨੇਟਰ ਜੌਹਨ ਕਰੋਨਨ ਨੇ ਅਮਰੀਕਾ ਵਿੱਚ ਭਾਰਤ ਦੇ ਨਵੇਂ ਅੰਬੈਸਡਰ ਹਰਸ਼ਵਰਧਨ ਸ਼੍ਰੀਂਗਲਾ ਨਾਲ ਇੱਥੇ ਮੁਲਾਕਾਤ ਕੀਤੀ| ਮੁਲਾਕਾਤ ਦੇ ਅਗਲੇ ਦਿਨ ਕਾਰਨੋਨ ਨੇ ਬਿਆਨ ਜਾਰੀ ਕੀਤਾ|
ਉਨ੍ਹਾਂ ਕਿਹਾ,”ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਸਾਂਝੀਦਾਰਾਂ ਵਿੱਚੋਂ ਇਕ ਹੈ| ਮੈਨੂੰ ਖੁਸ਼ੀ ਹੈ ਕਿ ਸੈਨੇਟਰ ਵਾਰਨਰ ਅਤੇ ਮੈਂ ਅੰਬੈਸਡਰ ਨਾਲ ਮੁਲਾਕਾਤ ਕੀਤੀ ਅਤੇ ਅਸੀਂ ਅਜਿਹੇ ਵਿਸ਼ਿਆਂ ਤੇ ਚਰਚਾ ਕੀਤੀ, ਜਿਨ੍ਹਾਂ ਤੇ ਦੋਵੇਂ ਦੇਸ਼ ਮਿਲ ਕੇ ਕੰਮ ਕਰ ਸਕਦੇ ਹਨ| ਇਨ੍ਹਾਂ ਵਿੱਚ ਵਪਾਰ ਅਤੇ ਗਲੋਬਲ ਸੁਰੱਖਿਆ ਵਰਗੇ ਮੁੱਦਿਆਂ ਤੇ ਆਪਸੀ ਹਿੱਤਾਂ ਨੂੰ ਅੱਗੇ ਵਧਾਉਣਾ ਸ਼ਾਮਲ ਹੈ|
ਮੁਲਾਕਾਤ ਦੌਰਾਨ ਸੈਨੇਟਰਾਂ ਨੇ ਇਸ ਵਿਸ਼ੇ ਤੇ ਵੀ ਚਰਚਾ ਦੀ ਸਿਫਤ ਕੀਤੀ| ਇਸ ਮੁਲਾਕਾਤ ਵਿੱਚ ਸਾਡੇ ਰਾਸ਼ਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ| ਇਹ ਮੁਲਾਕਾਤ ਇਸ ਲਈ ਵੀ ਖਾਸ ਹੈ ਕਿ ਕਿਉਂਕਿ ਵਰਜੀਨੀਆ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬਿਆਂ ਵਿੱਚੋਂ ਇਕ ਹੈ|

Leave a Reply

Your email address will not be published. Required fields are marked *