ਭਾਰਤ ਦੌਰੇ ਦੇ ਲਈ ਬਿਗ ਬੈਸ਼ ਤੋਂ ਹਟਾਏ ਗਏ ਹਨ ਸਪਿਨਰ ਓਕੀਫੀ

ਸਿਡਨੀ, 9 ਜਨਵਰੀ (ਸ.ਬ.) ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਫਰਵਰੀ-ਮਾਰਚ ਵਿੱਚ ਹੋਣ ਵਾਲੇ ਭਾਰਤ ਦੌਰੇ ਨੂੰ ਦੇਖਦੇ ਹੋਏ ਖੱਬੇ ਹੱਥ ਦੇ ਸਪਿਨਰ ਸਟੀਫਨ ਓਕੀਫੀ ਨੁੰ ਲਾਲ ਗੇਂਦ ਨਾਲ ਅਭਿਆਸ ਦਾ ਵੱਧ ਸਮਾਂ ਦੇਣ ਦੇ ਲਈ ਮੌਜੂਦਾ ਬਿਗ ਬੈਸ਼ ਟੀ-20 ਲੀਗ ਤੋਂ ਹਟਾ ਦਿੱਤਾ ਹੈ| ਆਸਟਰੇਲੀਆ ਦੇ ਸੀਨੀਅਰ ਸਪਿਨਰ ਨਾਥਨ ਲਿਓਨ ਦੇ ਨਾਲ ਓਕੀਫੀ ਨੂੰ ਅੱਜ ਮੈਲਬੋਰਨ ਰੇਨੇਗੇਡਸ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਦੇ ਲਈ ਸਿਡਨੀ ਸਿਕਸਰਜ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਪਰ ਉਪ ਮਹਾਦੀਪ ਦੇ ਸਖਤ ਦੌਰੇ ਨੂੰ ਦੇਖਦੇ ਹੋਏ ਹੁਣ ਉਹ ਪੰਜ ਰੋਜ਼ਾ ਸਵਰੂਪ ਤੇ ਧਿਆਨ ਲਗਾਉਣਗੇ|
ਓਕੀਫੀ ਅਤੇ ਲਿਓਨ ਦੇ ਭਾਰਤ ਵਿੱਚ ਸਪਿਨ ਵਿਭਾਗ ਵਿੱਚ ਮੁੱਖ ਸਪਿਨਰ ਦੀ ਭੂਮਿਕਾ ਨਿਭਾਉਣ ਦੀ ਉਮੀਦ ਹੈ| ਸੀ.ਏ. ਦੇ ਪੈਟ ਹੋਵਾਰਲਡ ਦਾ ਮੰਨਣਾ ਹੈ ਕਿ ਓਕੀਫੀ ਨੂੰ ਲਾਲ ਗੇਂਦ ਨਾਲ ਅਭਿਆਸ ਦੀ ਜ਼ਰੂਰਤ ਹੈ| ਹੋਵਾਰਡ ਨੇ ਕਿਹਾ, ”ਪਿਛਲੇ ਸਾਲ ਸ਼੍ਰੀਲੰਕਾ ਦੌਰੇ ਦੇ ਬਾਅਦ ਤੋਂ ਅਸੀਂ ਭਾਰਤ ਦੌਰੇ ਦੀ ਸਰਵਸ਼੍ਰੇਸ਼ਠ ਤਿਆਰੀ ਦੇ ਲਈ ਕ੍ਰਿਕਟ ਨਿਊਸਾਊਥ ਵੇਲਸ ਅਤੇ ਸਟੀਵ ਨਾਲ ਗੱਲ ਕਰ ਰਹੇ ਹਾਂ|” ਉਨ੍ਹਾਂ ਕਿਹਾ, ”ਹਾਲ ਵਿੱਚ ਉਸ ਦੀਆਂ ਸੱਟਾਂ ਦੇ ਬਾਅਦ, ਜਿਸ ਦੇ ਕਾਰਨ ਉਹ ਮੌਜੂਦਾ ਸੈਸ਼ਨ ਵਿੱਚ ਸ਼ੇਫੀਲਡ ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕਿਆ, ਭਾਰਤ ਦੌਰੇ ਦੇ ਲਈ ਸੰਭਾਵੀ ਹੋਰ ਖਿਡਾਰੀਆਂ ਦੇ ਮੁਕਾਬਲੇ ਲਾਲ ਗੇਂਦ ਨਾਲ ਉਸ ਦਾ ਅਭਿਆਸ ਕਾਫੀ ਘੱਟ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਉਸ ਨੂੰ ਜਿਸ ਸਵਰੂਪ ਵਿੱਚ ਖੇਡਣਾ ਹੈ ਉਸ ਵਿੱਚ ਵੱਧ ਤੋਂ ਵੱਧ ਅਭਿਆਸ ਕਰਨ ਦਾ ਮੌਕਾ ਮਿਲੇ|

Leave a Reply

Your email address will not be published. Required fields are marked *