ਭਾਰਤ ਨਾਲ ਯੁੱਧ ਅਭਿਆਸ ਵਿੱਚ ਪਹਿਲੀ ਵਾਰ ਸ਼ਾਮਲ ਹੋਣਗੇ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ

ਵਾਸ਼ਿੰਗਟਨ, 11 ਜੁਲਾਈ (ਸ.ਬ.) ਪ੍ਰਸ਼ਾਂਤ ਖੇਤਰ ਦੇ ਨਾਲ-ਨਾਲ ਹਿੰਦ ਮਹਾਸਾਗਰ ਵਿੱਚ ਪਰੇਸ਼ਾਨੀ ਦਾ ਕਾਰਨ ਬਣੇ ਚੀਨ ਨੂੰ ਰੋਕਣ ਲਈ ਚਾਰ ਵੱਡੀਆਂ ਸ਼ਕਤੀਆਂ ਪਹਿਲੀ ਵਾਰ ਮਾਲਾਬਾਰ ਵਿੱਚ ਨਾਲ ਆਉਣ ਲਈ ਤਿਆਰ ਹਨ| ਇਸ ਸਾਲ ਦੇ ਮਾਲਾਬਾਰ ਜਲ ਸੈਨਿਕ ਯੁੱਧ ਅਭਿਆਸ ਲਈ ਆਸਟ੍ਰੇਲੀਆ ਨੂੰ ਜਲਦ ਹੀ ਭਾਰਤ ਦਾ ਸੱਦਾ ਮਿਲ ਸਕਦਾ ਹੈ| ਇਸ ਦੇ ਨਾਲ ਹੀ ਪਹਿਲੀ ਵਾਰ ਗੈਰ-ਰਸਮੀ ਰੂਪ ਨਾਲ ਬਣੇ ਕਵਾਡ ਗਰੁੱਪ ਨੂੰ ਫੌਜ ਮੰਚ ਤੇ ਦੇਖਿਆ ਜਾਵੇਗਾ| ਇਸ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਜਾਪਾਨ ਅਤੇ ਅਮਰੀਕਾ ਵੀ ਸ਼ਾਮਲ ਹਨ| ਹਾਲੇ ਤੱਕ ਭਾਰਤ ਨੇ ਆਸਟ੍ਰੇਲੀਆ ਨੂੰ ਇਸ ਤੋਂ ਵੱਖ ਰੱਖਿਆ ਸੀ ਪਰ ਲੱਦਾਖ ਵਿੱਚ ਸਰਹੱਦ ਤੇ ਚੀਨ ਦੀ ਹਰਕਤ ਨੂੰ ਦੇਖਦੇ ਹੋਏ ਆਖਰਕਾਰ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਤਿਆਰ ਹੈ| ਬਲੂਮਬਰਗ ਇਕ ਰਿਪੋਰਟ ਅਨੁਸਾਰ ਅਗਲੇ ਹਫ਼ਤੇ ਤੱਕ ਆਸਟ੍ਰੇਲੀਆ ਨੂੰ ਰਸਮੀ ਰੂਪ ਨਾਲ ਸੱਦੇ ਦੇਣ ਦੇ ਪ੍ਰਸਤਾਵ ਤੇ ਮੋਹਰ ਲੱਗ ਸਕਦੀ ਹੈ| ਮਾਲਾਬਾਰ ਪਹਿਲੇ ਇਕ ਸੀਮਿਤ ਜਲ ਸੈਨਿਕ ਯੁੱਧ ਅਭਿਆਸ ਹੋਇਆ ਕਰਦਾ ਸੀ ਪਰ ਹੁਣ ਇੰਡੋ-ਪੈਸਿਫਿਕ ਰਣਨੀਤੀ ਦਾ ਅਹਿਮ ਹਿੱਸਾ ਹੈ| ਇਸ ਦੇ ਅਧੀਨ ਹਿੰਦ ਮਹਾਸਾਗਰ ਵਿੱਚ ਚੀਨ ਦੇ ਵਧਦੇ ਕਦਮਾਂ ਨੂੰ ਰੋਕਣਾ ਇਕ ਵੱਡਾ ਮਕਸਦ ਹੈ| ਜਾਪਾਨ ਇਸ ਨਾਲ 2015 ਵਿੱਚ ਜੁੜਿਆ ਸੀ| ਭਾਰਤ ਨੇ 2017 ਵਿੱਚ ਆਸਟ੍ਰੇਲੀਆ ਨੂੰ ਇਸ ਵਿੱਚ ਸ਼ਾਮਲ ਕਰਨ ਤੋਂ ਇਹ ਸੋਚਦੇ ਹੋਏ ਰੋਕ ਦਿੱਤਾ ਸੀ ਕਿ ਪੇਈਚਿੰਗ ਇਸ ਨੂੰ ਕਵਾਡ ਦੇ ਫੌਜ ਵਿਸਥਾਰ ਦੇ ਤੌਰ ਤੇ ਦੇਖ ਸਕਦਾ ਹੈ ਪਰ ਸਰਹੱਦ ਤੇ ਵਧੇ ਤਣਾਅ ਅਤੇ ਚੀਨ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਆਖਰਕਾਰ ਭਾਰਤ ਨੇ ਆਪਣਾ ਰੁਖ ਸਖਤ ਕਰ ਦਿੱਤਾ ਹੈ| ਰਿਪੋਰਟ ਵਿੱਚ ਵਾਸ਼ਿੰਗਟਨ ਆਧਾਰਤ ਆਰ.ਏ.ਐਨ.ਡੀ. ਕਾਰਪੋਰੇਸ਼ਨ ਦੇ ਡੇਰੇਕ ਗ੍ਰਾਸਮੇਨ ਦੇ ਹਵਾਲੇ ਤੋਂ ਕਿਹਾ ਗਿਆ ਹੈ,”ਇਸ ਨਾਲ ਚੀਨ ਨੂੰ ਅਹਿਮ ਸੰਦੇਸ਼ ਜਾਵੇਗਾ ਕਿ ਕਵਾਡ ਅਸਲ ਵਿੱਚ ਸਾਂਝਾ ਜਲ ਸੈਨਿਕ ਅਭਿਆਸ ਕਰ ਰਿਹਾ ਹੈ| ਭਾਵੇਂ ਹੀ ਇਸ ਨੂੰ ਕਵਾਡ ਦੇ ਇਵੈਂਟ ਤੇ ਤਕਨੀਕੀ ਰੂਪ ਨਾਲ ਆਯੋਜਿਤ ਨਾ ਕੀਤਾ ਜਾ ਰਿਹਾ        ਹੋਵੇ|”

Leave a Reply

Your email address will not be published. Required fields are marked *