ਭਾਰਤ ਨੇ ਅੰਤਰਰਾਸ਼ਟਰੀ ਅਦਾਲਤ ਦੇ ਜੱਜ ਲਈ ਭੰਡਾਰੀ ਨੂੰ ਕੀਤਾ ਨਾਮਜਦ

ਸਯੁੰਕਤ ਰਾਸ਼ਟਰ, 20 ਜੂਨ (ਸ.ਬ.) ਭਾਰਤ ਨੇ ਦਲਵੀਰ ਭੰਡਾਰੀ ਨੂੰ ਅੰਤਰ ਰਾਸ਼ਟਰੀ ਅਦਾਲਤ ਦੇ ਜੱਜ ਲਈ ਇਕ ਹੋਰ ਕਾਰਜਕਾਲ ਲਈ ਨਾਮਜਦ ਕੀਤਾ ਹੈ| ਇਸ ਤੋਂ ਪਹਿਲਾਂ ਭੰਡਾਰੀ ਨੂੰ ਅਪ੍ਰੈਲ 2012 ਵਿੱਚ ਇਸ ਪਦ ਲਈ ਚੁਣਿਆ ਗਿਆ ਸੀ| ਭੰਡਾਰੀ ਦਾ ਮੌਜੂਦਾ ਕਾਰਜਕਾਲ ਫਰਵਰੀ, 2018 ਤੱਕ ਦਾ ਹੈ| ਭਾਰਤ ਵਲੋਂ ਭੰਡਾਰੀ ਦੀ ਦਾਅਵੇਦਾਰੀ ਦਾ ਆਵੇਦਨ ਸਯੁੰਕਤ ਰਾਸ਼ਟਰ ਮਹਾਸਚਿਵ ਐਂਤੋਨੀਓ ਗੁਤਾਰੇਸ ਦੇ ਸਾਹਮਣੇ ਕਲ ਦਾਇਰ ਕੀਤਾ ਗਿਆ ਹਾਲਾਂਕਿ ਆਵੇਦਨ ਦਾਖਲ ਕਰਨ ਦੀ ਆਖਿਰੀ ਤਾਰੀਕ ਤਿੰਨ ਜੁਲਾਈ ਹੈ|
ਆਈ. ਸੀ. ਜੇ. ਵਿੱਚ ਆਪਣੇ ਕਾਰਜਕਾਲ ਦੌਰਾਨ ਭੰਡਾਰੀ ਅਦਾਲਤ ਦੇ ਕੰਮਾਂ ਵਿੱਚ ਸਰਗਰਮੀ ਨਾਲ ਕੰਮ ਕਰਦੇ ਰਹੇ ਹਨ| ਉਨ੍ਹਾਂ ਨੇ 11 ਮਾਮਲਿਆਂ ਵਿੱਚ ਆਪਣੀ ਰਾਇ ਜ਼ਾਹਰ ਕੀਤੀ ਜਿਨ੍ਹਾਂ ਵਿੱਚ ਸਮੁੰਦਰੀ ਸੀਮਾ ਖੇਤਰ ਵਿਵਾਦ, ਪਰਮਾਣੂ ਨਿਰਸਤੀਕਰਣ, ਅੱਤਵਾਦ, ਕਤਲੇਆਮ ਅਤੇ ਅਧਿਕਾਰਾਂ ਦੀ ਉਲੰਘਣਾ ਜਿਹੇ ਮੁੱਦੇ ਸ਼ਾਮਲ ਰਹੇ| ਅੰਤਰ ਰਾਸ਼ਟਰੀ ਅਦਾਲਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭੰਡਾਰੀ ਨੇ ਭਾਰਤ ਵਿੱਚ ਉਚ ਅਦਾਲਤ ਵਿੱਚ 20 ਸਾਲ ਤੋਂ ਜ਼ਿਆਦਾ ਸਮਾਂ ਸੇਵਾ ਕੀਤੀ| ਆਈ. ਸੀ. ਜੇ. ਵਿੱਚ 15 ਜੱਜ ਹੁੰਦੇ ਹਨ ਜਿਨ੍ਹਾਂ ਨੂੰ ਸਯੁਕੰਤ ਰਾਸ਼ਟਰ ਮਹਾਸਭਾ ਅਤੇ ਸੁਰੱਖਿਆ ਪ੍ਰੀਸ਼ਦ ਵਿੱਚ ਇੱਕਠੇ ਮਤਦਾਨ ਦੁਆਰਾ ਚੁਣਿਆ ਜਾਂਦਾ ਹੈ|

Leave a Reply

Your email address will not be published. Required fields are marked *