ਭਾਰਤ ਨੇ ਆਸਟ੍ਰੇਲੀਆ ਵਿੱਚ ਰਚਿਆ ਇਤਿਹਾਸ, 71 ਸਾਲ ਵਿੱਚ ਪਹਿਲੀ ਵਾਰ 2-1 ਟੈਸਟ ਸੀਰੀਜ਼ ਜਿੱਤੀ

ਸਿਡਨੀ, 7 ਜਨਵਰੀ (ਸ.ਬ.) ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਵਿੱਚ ਇਤਿਹਾਸ ਰਚ ਦਿੱਤਾ ਹੈ| ਸਿਡਨੀ ਟੈਸਟ ਮੈਚ ਦੇ ਆਖਰੀ ਦਿਨ ਮੀਂਹ ਪੈਣ ਕਾਰਨ ਮੈਚ ਡਰਾਅ ਰਿਹਾ| ਇਸ ਦੇ ਨਾਲ ਹੀ ਭਾਰਤ ਨੇ ਚਾਰ ਮੈਚਾਂ ਦੇ ਸੀਰੀਜ਼ ਤੇ 2-1 ਨਾਲ ਕਬਜ਼ਾ ਕਰ ਲਿਆ ਹੈ| ਭਾਰਤ ਨੇ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਕੋਈ ਟੈਸਟ ਸੀਰੀਜ਼ ਜਿੱਤੀ ਹੈ| ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਐਡੀਲੇਡ ਤੇ ਮੈਲਬਰਨ ਟੈਸਟ ਵਿੱਚ ਜਿੱਤ ਹਾਸਲ ਕੀਤੀ ਸੀ| ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ‘ਮੈਨ ਆਫ ਦ ਮੈਚ’ ਤੇ ‘ਮੈਨ ਆਫ ਦ ਸੀਰੀਜ਼’ ਚੁਣਿਆ ਗਿਆ|
ਖੇਡ ਦੇ ਚੌਥੇ ਦਿਨ ਆਸਟ੍ਰੇਲੀਆ ਦੀ ਪੂਰੀ ਟੀਮ 300 ਦੌੜਾਂ ਤੇ ਹੀ ਲੁੜਕ ਗਈ ਸੀ| ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਫੌਲੋਅੱਪ ਦਿੱਤਾ ਤੇ ਅੱਗੇ ਖੇਡਣ ਲਈ ਕਿਹਾ| ਜਿਕਰਯੋਗ ਹੈ ਕਿ ਆਸਟ੍ਰੇਲੀਆ ਨੂੰ ਆਪਣੀ ਜ਼ਮੀਨ ਤੇ ਪੂਰੇ 30 ਸਾਲਾਂ ਬਾਅਦ ਫੌਲੋਅੱਪ ਕਰਨਾ ਪਿਆ| ਫੌਲੋਅੱਪ ਦੌਰਾਨ ਆਸਟ੍ਰੇਲੀਆ ਨੇ ਬਿਨਾ ਕਿਸੇ ਨੁਕਸਾਨ ਦੇ 6 ਦੌੜਾਂ ਬਣਾ ਲਈਆਂ ਸੀ ਪਰ ਖਰਾਬ ਮੌਸਮ ਕਰਕੇ ਮੈਚ ਡਰਾਅ ਕਰਨਾ ਪਿਆ|
ਇਸ ਜਿੱਤ ਨਾਲ ਭਾਰਤ ਨੇ 71 ਸਾਲਾਂ ਬਾਅਦ ਨਵਾਂ ਇਤਿਹਾਸ ਰਚਿਆ ਹੈ| ਭਾਰਤੀ ਟੀਮ ਨੇ 71 ਸਾਲਾਂ ਬਾਅਦ ਆਸਟ੍ਰੇਲੀਆ ਦੀ ਧਰਤੀ ਤੇ ਉਸ ਦੇ ਹੀ ਖਿਲਾਫ ਸੀਰੀਜ਼ ਤੇ ਜਿੱਤ ਹਾਸਲ ਕੀਤੀ ਹੈ| ਚੇਤੇਸ਼ਵਰ ਪੁਜਾਰਾ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ਤੇ ‘ਮੈਨ ਆਫ ਦ ਮੈਚ’ ਤੇ ‘ਮੈਨ ਆਫ ਦ ਸੀਰੀਜ਼’ਦਾ ਖਿਤਾਬ ਦਿੱਤਾ ਗਿਆ ਹੈ| ਜ਼ਿਕਰਯੋਗ ਹੈ ਕਿ ਜਦੋਂ ਤੋਂ ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਦੌਰੇ ਸ਼ੁਰੂ ਕੀਤੇ ਹਨ, ਯਾਨੀ 1947/48 ਤੋਂ ਬਾਅਦ ਤੋਂ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜਿੱਤ ਹੈ| ਇਸ ਦਾ ਮਤਲਬ ਹੈ ਕਿ ਵਿਰਾਟ ਕੋਹਲੀ ਤੋਂ ਇਲਾਵਾ ਹਾਲੇ ਤਕ ਭਾਰਤੀ ਕ੍ਰਿਕੇਟ ਟੀਮ ਦਾ ਕੋਈ ਵੀ ਕਪਤਾਨ ਇਹ ਕਾਰਨਾਮਾ ਨਹੀਂ ਕਰ ਸਕਿਆ ਸੀ|

Leave a Reply

Your email address will not be published. Required fields are marked *