ਭਾਰਤ ਨੇ ਕੀਤਾ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 11 ਫਰਵਰੀ (ਸ.ਬ.) ਅੱਜ ਭਾਰਤ ਨੇ ਰੱਖਿਆ ਖੇਤਰ ਵਿੱਚ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ| ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਪਾਕਿ ਅਤੇ ਚੀਨ ਨੂੰ ਇਸ ਨਾਲ ਕਰਾਰਾ ਜਵਾਬ ਮਿਲੇਗਾ| ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਅੱਜ             ਸਵੇਰੇ 7:45 ਵਜੇ ਹੋਇਆ|
ਜ਼ਿਕਰਯੋਗ ਹੈ ਕਿ ਭਾਰਤ ਨੇ ਰੱਖਿਆ ਦੇ ਖੇਤਰ ਵਿੱਚ ਇਕ ਵੱਡੀ ਛਾਲ ਮਾਰਦੇ ਹੋਏ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ| ਉਨਤ ਤਕਨੀਕ ਵਾਲੀ ਇਸ ਮਿਜ਼ਾਈਲ ਦਾ ਸਫਲ ਪ੍ਰੀਖਣ ਭਾਰਤ ਲਈ ਇਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ| ਜੋ ਬੈਲਿਸਟਿਕ ਮਿਜ਼ਾਈਲ ਵਾਲੇ ਦੁਸ਼ਮਣ ਦੇਸ਼ਾਂ ਨੂੰ ਜਵਾਬ ਦੇਣ ਲਈ ਵੱਡਾ ਹਥਿਆਰ ਬਣੇਗੀ ਅਤੇ ਭਾਰਤ ਲਈ ਸੁਰੱਖਿਆ ਕਵਚ ਦਾ ਕੰਮ ਕਰੇਗੀ| ਇਸ ਮਿਜ਼ਾਈਲ ਨਾਲ ਭਾਰਤ ਦੀ ਫੌਜੀ ਤਾਕਤ ਵਿੱਚ ਵੱਡਾ ਇਜਾਫਾ ਹਵੇਗਾ| ਖਾਸ ਕਰ ਕੇ ਪਾਕਿਸਤਾਨ ਅਤੇ ਚੀਨ ਦੇ ਹਮਲਿਆਂ ਦਾ ਜਵਾਬ ਦੇਣ ਲਈ ਇਹ ਮਿਜ਼ਾਈਲ ਭਾਰਤ ਲਈ ਕਾਫੀ ਅਹਿਮ ਰੋਲ ਅਦਾ ਕਰ ਸਕਦੀ ਹੈ|

Leave a Reply

Your email address will not be published. Required fields are marked *