ਭਾਰਤ ਨੇ ਪਹਿਲੇ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ

ਆਕਲੈਂਡ, 24 ਜਨਵਰੀ (ਸ.ਬ.) ਭਾਰਤ-ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਮੁਕਾਬਲਾ ਅੱਜ ਆਕਲੈਂਡ ਦੇ ਈਡਨ ਪਾਰਕ ਮੈਦਾਨ ਵਿੱਚ ਖੇਡਿਆ ਗਿਆ, ਜਿੱਥੇ ਭਾਰਤ ਨੇ ਪਹਿਲੇ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿੱਚ 1-0 ਦੀ ਬੜਤ ਹਾਸਲ ਕਰ ਲਈ|
ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਨੇ ਭਾਰਤ ਨੂੰ 204 ਦੌੜਾਂ ਦਾ ਵੱਡਾ ਟੀਚਾ ਦਿੱਤਾ| ਜਵਾਬ ਵਿੱਚ ਭਾਰਤ ਨੇ 19ਵੇਂ ਓਵਰ ਵਿੱਚ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ|
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਸੈਂਟਨਰ ਦੀ ਗੇਂਦ ਤੇ ਰੋਸ ਟੇਲਰ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ| ਸਲਾਮੀ            ਬੱਲੇਬਾਜ਼ ਰਾਹੁਲ ਨੇ ਇਸ ਮੈਚ  ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਰਧ ਸੈਂਕੜਾ ਬਣਾਇਆ| ਉਹ  56 ਦੌੜਾਂ ਬਣਾ ਕੇ ਸੋਢੀ ਦੀ ਗੇਂਦ ਤੇ ਆਊਟ ਹੋ ਗਏ| ਰਾਹੁਲ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਕਪਤਾਨ ਕੋਹਲੀ ਵੀ 45 ਦੌੜਾਂ ਦੀ ਪਾਰੀ ਖੇਡ ਕੇ ਪਵੇਲੀਅਨ ਪਰਤ ਗਏ| ਅਈਅਰ ਅਤੇ ਪਾਂਡੇ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਮੈਚ ਜਿੱਤਾ ਕੇ ਹੀ ਪਵੇਲੀਅਨ ਪਰਤੇ|
ਨਿਊਜ਼ੀਲੈਂਡ ਵਲੋਂ ਪਾਰੀ ਦੀ ਸ਼ੁਰੂਆਤ ਕੌਲਿਨ ਮੁਨਰੋ ਅਤੇ ਗੁਪਟਿਲ ਨੇ ਕੀਤੀ| ਦੋਵਾਂ ਨੇ ਪਾਰੀ ਦੀ ਤੇਜ਼ ਸ਼ੁਰੂਆਤ ਕਰਦਿਆਂ ਪੰਜ ਓਵਰਾਂ ਵਿਚ ਹੀ ਸਕੋਰ 50 ਦੇ ਪਾਰ ਕਰ ਦਿੱਤੇ| ਇਸ ਦੌਰਾਨ ਸ਼ਿਵਮ ਦੂੱਬੇ ਦੀ ਗੇਂਦ ਤੇ ਗੁਪਟਿਲ ਨੇ ਰੋਹਿਤ ਹੱਥੋਂ ਕੈਚ ਆਊਟ ਹੋ ਗਿਆ| ਗੁਪਟਿਲ ਨੇ ਆਪਣੀ ਪਾਰੀ ਦੌਰਾਨ 19 ਗੇਂਦਾਂ ਵਿੱਚ 30 ਦੌੜਾਂ ਬਣਾਈਆਂ| ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਮੁਨਰੋ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਪਹਿਲੇ ਮੈਚ ਵਿੱਚ ਅਰਧ ਸੈਂਕੜਾ ਪੂਰਾ ਕੀਤਾ| ਮੁਨਰੋ 59 ਦੌੜਾਂ ਦੀ ਪਾਰੀ ਖੇਡ  ਕੇ ਸ਼ਰਦੁਲ ਠਾਕੁਰ ਦਾ ਸ਼ਿਕਾਰ ਬਣੇ| ਮੈਚ ਵਿੱਚ ਵਿਲੀਅਮਸਨ ਨੇ ਕਪਤਾਨੀ ਪਾਰੀ ਖੇਡੀ ਅਤੇ 51 ਦੌੜਾਂ ਬਣਾ ਜਡੇਜਾ ਦੇ ਸ਼ਿਕਾਰ ਬਣੇ| ਇਸ ਮੈਚ ਵਿੱਚ ਟੇਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 54 ਦੌੜਾਂ ਬਣਾ ਅਜੇਤੂ ਪਵੇਲੀਅਨ                ਪਰਤੇ|

Leave a Reply

Your email address will not be published. Required fields are marked *