ਭਾਰਤ ਨੇ ਬੰਗਲਾਦੇਸ਼ ਨੂੰ 208 ਦੌੜਾਂ ਨਾਲ ਹਰਾ ਕੇ ਜਿੱਤਿਆ ਟੈਸਟ ਮੈਚ

ਹੈਦਰਾਬਾਦ, 13 ਫਰਵਰੀ (ਸ.ਬ.) ਆਫ ਸਪਿਨਰ ਰਵੀਚੰਦਰਨ ਅਸ਼ਵਿਨ (73 ਦੌੜਾਂ ਤੇ 4 ਵਿਕਟ) ਅਤੇ ਲੈਫਟ ਆਰਮ ਸਪਿਨਰ ਰਵਿੰਦਰ ਜਡੇਜਾ (78 ਦੌੜਾਂ ਤੇ ਚਾਰ ਵਿਕਟ) ਦੀ ਜੁਗਲਬੰਦੀ ਨੇ ਇਕ ਵਾਰ ਫਿਰ ਆਪਣਾ ਕੰਮ ਕਰ ਵਿਖਾਇਆ ਅਤੇ ਭਾਰਤ ਨੇ            ਬੰਗਲਾਦੇਸ਼ ਤੋਂ ਇਕਮਾਤਰ ਟੈਸਟ ਅੱਜ 208 ਦੌੜਾਂ ਦੇ ਵੱਡੇ ਫਰਕ ਜਿੱਤ ਲਿਆ| ਕਪਤਾਨ ਵਿਰਾਟ ਕੋਹਲੀ ਦੀ ਆਪਣੀ ਕਪਤਾਨੀ ਵਿੱਚ ਇਹ 15ਵੀਂ ਜਿੱਤ ਹੈ ਅਤੇ ਇਸ ਦੇ ਨਾਲ ਹੀ ਉਹ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਕੇ ਭਾਰਤ ਦੇ ਤੀਜੇ ਸਭ ਤੋਂ ਸਫਲ ਕਪਤਾਨ ਬਣ ਗਏ ਹਨ|
ਭਾਰਤ ਨੇ ਬੰਗਲਾਦੇਸ਼ ਨੂੰ 459 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ         ਪੰਜਵੇਂ ਅਤੇ ਅੰਤਿਮ ਦਿਨ ਤਿੰਨ ਵਿਕਟਾਂ ਤੇ 103 ਦੌੜਾਂ  ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ ਕਪਤਾਨ ਵਿਰਾਟ ਕੋਹਲੀ ਦੇ ਅੰਤਿਮ ਵਿਕਟ ਤੇ ਰੈਫਰਲ ਮੰਗਣ ਦੇ ਬਾਅਦ 100.3 ਓਵਰ ਵਿੱਚ 250 ਦੌੜਾਂ ਤੇ ਸਿਮਟ ਗਈ|

Leave a Reply

Your email address will not be published. Required fields are marked *