ਭਾਰਤ ਨੇ ਰਵਾਂਡਾ ਨੂੰ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਕੀਤੀ ਪੇਸ਼ਕਸ਼

ਰਵਾਂਡਾ, 24 ਜੁਲਾਈ (ਸ.ਬ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਅਫਰੀਕੀ ਦੇਸ਼ਾਂ ਦੀ ਯਾਤਰਾ ਉਤੇ ਰਵਾਂਡਾ ਪੁੱਜੇ ਹਨ| ਇੱਥੇ ਅੱਜ ਉਨ੍ਹਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਉਲ ਕਾਗਮੇ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ ਅਤੇ ਵਪਾਰ ਤੇ ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਉਤੇ ਚਰਚਾ ਕੀਤੀ| ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਲਈ 20 ਕਰੋੜ ਡਾਲਰ ਦੇ ਕਰਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ| ਪ੍ਰਧਾਨ ਮੰਤਰੀ ਦਾ ਜਹਾਜ਼ ਬੀਤੀ ਸ਼ਾਮ ਨੂੰ ਰਾਜਧਾਨੀ ਕਿਗਲੀ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਪੁੱਜਿਆ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ|
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਵਿਆਪਕ ਗੱਲਬਾਤ ਕੀਤੀ ਤੇ ਵਪਾਰ ਅਤੇ ਖੇਤੀ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਅ ਬਾਰੇ ਚਰਚਾ ਕੀਤੀ|
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਕਾਗਮੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਛੇਤੀ ਹੀ ਇੱਥੇ ਆਪਣਾ ਹਾਈ ਕਮਿਸ਼ਨ ਖੋਲ੍ਹੇਗਾ| ਦੋਵੇਂ ਦੇਸ਼ਾਂ ਨੇ ਚਮੜੇ ਅਤੇ ਖੇਤੀ ਖੇਤਰ ਸਬੰਧੀ ਦੋ ਸਮਝੌਤਿਆਂ ਤੇ ਦਸਤਖਤ ਕੀਤੇ ਹਨ| ਮੋਦੀ ਰਾਸ਼ਟਰਪਤੀ ਕਾਗਮੇ ਨੂੰ ਸਮਾਜਿਕ ਯੋਜਨਾ ਵਿੱਚ ਮਦਦ ਦੇ ਤੌਰ ਤੇ ਤੋਹਫ਼ੇ ਵਿੱਚ 200 ਗਊਆਂ ਦੇਣਗੇ| ਹਾਲਾਂਕਿ ਇਨ੍ਹਾਂ ਗਊਆਂ ਨੂੰ ਰਵਾਂਡਾ ਤੋਂ ਹੀ ਖਰੀਦਿਆ ਜਾਵੇਗਾ| ਭਾਰਤ ਨੇ ਰਵਾਂਡਾ ਲਈ ਦੋ ਕਰਜ਼ਾ ਹੱਦਾਂ ਵਿਚ ਵਾਧਾ ਕੀਤਾ ਹੈ ਜਿਸ ਵਿੱਚ 10 ਕਰੋੜ ਡਾਲਰ ਉਦਯੋਗਿਕ ਪਾਰਕ ਤੇ ਕਿਗਾਲੀ ਵਿਸ਼ੇਸ਼ ਆਰਥਿਕ ਜ਼ੋਨ ਅਤੇ ਦੂਜਾ 10 ਕਰੋੜ ਡਾਲਰ ਖੇਤੀ ਖੇਤਰ ਲਈ ਵਧਾਇਆ ਗਿਆ ਹੈ|

Leave a Reply

Your email address will not be published. Required fields are marked *