ਭਾਰਤ ਨੇ ਸਫਲਤਾ ਨਾਲ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਕੀਤਾ ਪ੍ਰੀਖਣ

ਬਾਲਾਸੋਰ, 28 ਦਸੰਬਰ (ਸ.ਬ.) ਭਾਰਤ ਨੇ ਅੱਜ ਸਫਲਤਾਪੂਰਵਕ ਸਵਦੇਸ਼ੀ ਐਡਵਾਂਸ ਏਅਰ ਡਿਫੈਂਸ (ਆਡ) ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਤਜਰਬਾ ਕੀਤਾ ਹੈ| ਇਹ ਇੰਟਰਸੈਪਟਰ ਮਿਜ਼ਾਈਲ ਘੱਟ ਉਚਾਈ ਤੇ ਆ ਰਹੀ ਦੁਸ਼ਮਣ ਦੀ ਕਿਸੇ ਵੀ ਬੈਲਿਸਟਿਕ ਮਿਜ਼ਾਈਲ ਨੂੰ ਤਬਾਹ ਕਰਨ ਵਿਚ ਸਮਰਥ ਹੈ| ਇਸ ਪ੍ਰੀਖਣ ਦੇ ਸਫਲ ਹੋਣ ਬਾਅਤ ਭਾਰਤ ਵਿਸ਼ਵ ਦਾ ਚੌਥਾ ਅਜਿਹਾ ਦੇਸ਼ ਬਣ ਗਿਆ ਹੈ ਜੋ ਕਿ ਮਿਜ਼ਾਇਲਨਾਲ ਮਿਜ਼ਾਇਲ ਨੂੰ ਨਸ਼ਟ ਕਰ ਸਕਦਾ ਹੈ| ਇਹ ਪ੍ਰੀਖਣ ਸਵੇਰੇ 9.45 ਵਜੇ ਉੜੀਸਾ ਦੇ ਸਮੁੰਦਰ ਤੱਟ ਦੇ ਨੇੜੇ ਸਥਿਤ ਵ੍ਹੀਲਰ ਆਈਲੈਂਡ ਤੇ ਕੀਤਾ ਗਿਆ| ਇਹ ਇਸ ਸਾਲ ਦਾ ਤੀਸਰਾ ਸੁਪਰਸੋਨਿਕ ਇੰਟਰਸੈਪਟਰ ਤਜ਼ਰਬਾ ਸੀ|

Leave a Reply

Your email address will not be published. Required fields are marked *