ਭਾਰਤ ਪਾਕਿਸਤਾਨ ਨਾਲੋਂ ਆਪਣੇ ਸਾਰੇ ਸਬੰਧ ਤੋੜੇ : ਨਿਸ਼ਾਂਤ ਸ਼ਰਮਾ

ਐਸ ਏ ਐਸ ਨਗਰ,11 ਅਪ੍ਰੈਲ (ਸ.ਬ.) ਆਲ ਇੰਡੀਆ ਹਿੰਦੂ  ਸਟੂਡੈਂਟਸ ਫੈਡਰੇਸਨ ਦੀ ਇਕ ਮੀਟਿੰਗ ਉਤਰ ਭਾਰਤ ਦੇ ਪ੍ਰਮੁੱਖ ਨਿਸਾਂਤ ਸਰਮਾ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਨਿਸਾਂਤ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਾਬਕਾ ਨੌਸੈਨਾ ਅਧਿਕਾਰੀ  ਕੂਲਭੂਸਨ ਯਾਦਵ ਨੂੰ ਫਾਂਸੀ ਦੀ ਸਜਾ ਸੁਣਾ ਕੇ ਬਹੁਤ ਗਲਤ ਕੰਮ ਕੀਤਾ ਹੈ| ਉਹਨਾਂ ਕਿਹਾ ਕਿ ਕੁਲਭੂਸਨ  ਤਾਂ ਸਾਲ 2002 ਵਿਚ ਹੀ ਰਿਟਾਇਰ ਹੋ ਚੁਕੇ ਸਨ ਅਤੇ ਇਰਾਨ ਵਿਚ ਆਪਣਾ ਵਪਾਰ ਕਰ ਰਹੇ ਸਨ| ਉਹਨਾਂ ਨੂੰ ਇਰਾਨ ਵਿਚ ੋ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ| ਉਹਨਾਂ ਕਿਹਾ ਕਿ ਭਾਰਤ ਨੂੰ ਇਸ ਮਾਮਲੇ ਵਿਚ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ| ਉਹਨਾ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਗਏ ਸਨ ਤਾਂ ਪਾਕਿਸਤਾਨ ਨੇ ਕਾਰਗਿਲ ਘਟਨਾ ਨੁੰ ਅੰਜਾਮ ਦੇ ਦਿਤਾ ਸੀ, ਹੁਣ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਜਾ ਕੇ ਕਾਫੀ ਪੀ ਕੇ ਆਏ ਹਨ ਤਾਂ ਪਾਕਿਸਤਾਨ ਨੇ ਕੂਲਭੂਸਨ ਯਾਦਵ ਨੂੰ ਫਾਂਸੀ ਦਾ ਹੁਕਮ ਸੁਣਾ ਦਿਤਾ ਹੈ|
ਉਹਨਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਆਪਣੇ ਸਾਰੇ ਸਬੰਧ ਤੋੜ ਲੈਣੇ ਚਾਹੀਦੇ ਹਨ|  ਇਸ ਮੌਕੇ ਹਿੰਦੁ ਸਟੂਡੈਂਟਸ ਫੈਡਰੇਸਨ ਵਲੋਂ ਕਾਲੀਆਂ ਪੱਟੀਆਂ, ਬਿੰਦੀਆਂ ਸੁਰਖੀਆਂ ਪਾਕਿਸਤਾਨੀ ਹਾਈ ਕਮਿਸਨ ਦੇ ਪਤੇ ਉਪਰ ਭੇਜੀਆਂ ਗਈਆਂ|

Leave a Reply

Your email address will not be published. Required fields are marked *