ਭਾਰਤ-ਪਾਕਿਸਤਾਨ ਮੈਚ ਤੇ ਸੱਟਾ ਲਗਾਉਂਦੇ 3 ਵਿਅਕਤੀ ਗ੍ਰਿਫਤਾਰ

ਫਾਜ਼ਿਲਕਾ, 5 ਜੂਨ (ਸ.ਬ.) ਫਾਜ਼ਿਲਕਾ ਪੁਲੀਸ ਨੇ ਭਾਰਤ-ਪਾਕਿ ਮੈਚ ਤੇ ਸੱਟਾ ਲਗਾਉਂਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਇਕ ਨਿੱਜੀ ਮੁਹੱਲੇ ਵਿੱਚ ਬੈਠ ਪੂਰੇ ਪੰਜਾਬ ਵਿੱਚ ਕਈ ਸ਼ਹਿਰਾਂ ਵਿੱਚ ਨੈਟਵਕਰ ਦੇ ਜ਼ਰੀਏ ਵੱਡੇ ਪੱਧਰ ਤੇ ਸੱਟੇ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ| ਮੌਕੇ ਤੇ ਪੁਲੀਸ ਨੇ ਰੇਡ ਮਾਰ ਕੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਇਕ ਫਰਾਰ ਹੋ ਗਿਆ|
ਫਾਜ਼ਿਲਕਾ ਦੇ ਐਸ.ਐਸ.ਪੀ. ਡਾਕਟਰ ਕੇਤਨ ਪਾਟਿਲ ਬਲਿਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਨੌਜਵਾਨ ਚੰਡੀਗੜ੍ਹ ਵਿੱਚ ਬੈਠੇ ਆਪਣੇ ਦੋ ਸਾਥੀਆਂ ਦੇ ਸੰਪਰਕ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨੈਟਵਰਕ ਦੇ ਜ਼ਰੀਏ ਸੱਟੇ ਦਾ ਕੰਮ ਚਲਾ ਰਹੇ ਸਨ| ਇਨ੍ਹਾਂ ਵਿਅਕਤੀਆਂ ਕਲੋਂ ਪੁਲੀਸ ਨੇ 98 ਮੋਬਾਇਲ ਫੋਨ, 600 ਚਾਰਜਰ, 3 ਫਾਸਟਵੇ ਸੇਟ ਟਾਪ ਬਾਕਸ, 2 ਟੀ. ਵੀ., 19 ਹਜ਼ਾਰ ਦੀ ਨਕਦੀ ਅਤੇ ਰਿਕਾਰਡ ਬਰਾਮਦ ਕੀਤੇ ਹਨ| ਫਿਲਹਾਲ ਪੁਲੀਸ ਨੇ ਤਿੰਨ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ|

Leave a Reply

Your email address will not be published. Required fields are marked *