ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਅਤੇ 3 ਪਾਕਿ ਸਿਮ ਬਰਾਮਦ

ਜਲਾਲਾਬਾਦ, 8 ਮਾਰਚ (ਸ.ਬ.) ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ. ਪੀ. 227/8, ਬੀ.ਓ.ਪੀ. ਐਨ.ਐਸ. ਵਾਲਾ ਤੇ ਬੀ.ਐਸ.ਐਫ. ਦੀ 2 ਬਟਾਲੀਅਨ ਅਤੇ ਪੁਲੀਸ ਵਿਭਾਗ ਦੇ ਸੀ.ਆਈ.ਏ. ਵਿੰਗ ਦੇ ਸਾਂਝੇ ਸਰਚ ਅਭਿਆਨ ਦੌਰਾਨ 4 ਪੈਕੇਟ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਇਸ ਤੋਂ ਇਲਾਵਾ ਇਕ ਚਾਈਨਿਜ਼ ਪਿਸਤੌਲ, 8 ਰਾਉਂਡ, ਇਕ ਮੈਗਜੀਨ, 3 ਪਾਕ ਸਿਮ ਵੀ ਬਰਾਮਦ ਹੋਏ ਹਨ|
ਇਸ ਸੰਬੰਧ ਜਾਣਕਾਰੀ ਦਿੰਦਿਆਂ ਬੀ.ਐਸ.ਐਫ. 2 ਬਟਾਲੀਅਨ ਦੇ ਕਮਾਂਡੇਂਟ ਐਚ. ਪੀ. ਐਸ. ਸੋਹੀ ਨੇ ਦੱਸਿਆ ਕਿ ਖੂਫੀਆ ਜਾਣਕਾਰੀ ਤੋਂ ਬਾਅਦ ਬੀ.ਐਸ.ਐਫ. ਅਤੇ ਸੀ.ਆਈ.ਏ. ਵਿੰਗ ਵਲੋਂ ਅੱਜ ਸਵੇਰੇ 10 ਵਜੇ ਸਾਂਝਾ ਸਰਜ ਅਭਿਆਨ ਚਲਾਇਆ ਗਿਆ| ਇਸ ਅਭਿਆਨ ਵਿੱਚ ਬੀ.ਪੀ.227/8 ਨੇੜੇ ਜ਼ਮੀਨ ਵਿੱਚ ਦਬੇ 4 ਪੈਕੇਟ ਹੈਰੋਇਨ (ਵਜ਼ਨ 3 ਕਿਲੋ 120 ਗ੍ਰਾਮ), ਇਕ ਚਾਈਨਿਜ਼ ਪਿਸਤੌਲ, 8 ਰਾਉਂਡ, ਇਕ ਮੈਗਜੀਨ, 3 ਪਾਕ ਸਿਮ ਬਰਾਮਦ ਹੋਏ| ਫੜ੍ਹੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ|

Leave a Reply

Your email address will not be published. Required fields are marked *