ਭਾਰਤ ਬੰਦ: ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਬਸਪਾ ਜ਼ਿਲਾ ਪ੍ਰਧਾਨ ਗ੍ਰਿਫਤਾਰ

ਮੁਜ਼ੱਫਰਨਗਰ, 7 ਅਪ੍ਰੈਲ (ਸ.ਬ.) ਭਾਰਤ ਬੰਦ ਦੌਰਾਨ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਬਸਪਾ ਦੇ ਜ਼ਿਲਾ ਪ੍ਰਧਾਨ ਕਮਲ ਗੌਤਮ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਅਨੁਸਾਰ ਬੰਦ ਦੌਰਾਨ ਗੌਤਮ ਨੇ ਪਾਰਟੀ ਵਰਕਰਾਂ ਨੂੰ ਸ਼ਰਾਬ ਉਪਲੱਬਧ ਕਰਵਾਈ| ਇਸ ਤੋਂ ਬਾਅਦ ਸ਼ਰਾਬ ਦੇ ਨਸ਼ੇ ਵਿੱਚ ਸੈਂਕੜੇ ਪਾਰਟੀ ਵਰਕਰਾਂ ਨੇ ਹੰਗਾਮਾ ਕੀਤਾ ਅਤੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਅਤੇ ਇਸ ਕਾਰਨ ਹਾਲਾਤ ਬਦਤਰ ਹੋਏ| ਬਸਪਾ ਨੇਤਾ ਕਮਲ ਗੌਤਮ ਦੀ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਐਸ.ਐਸ.ਪੀ. ਨੇ ਕਿਹਾ ਕਿ ਸਬੂਤਾਂ ਅਨੁਸਾਰ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਬੰਦ ਦੌਰਾਨ ਸ਼ਰਾਬ ਮੁਹੱਈਆ ਕਰਵਾਈ ਹੈ| ਇਸ ਕਾਰਨ ਨਸ਼ੇ ਵਿੱਚ ਸੈਂਕੜੇ ਵਰਕਰਾਂ ਨੇ ਹੰਗਾਮਾ ਕੀਤਾ| ਦੁਕਾਨਾਂ ਬੰਦ ਕਰਵਾਈਆਂ| ਅਜਿਹੇ ਵਿੱਚ ਕਮਲ ਗੌਤਮ ਦੇ ਖਿਲਾਫ ਹਿੰਸਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਭਾਰਤ ਬੰਦ ਦੇ ਦੌਰਾ ਪੱਛਮੀ ਯੂ.ਪੀ. ਦੇ ਕਈ ਜ਼ਿਲਿਆਂ ਵਿੱਚ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸਨ| ਇਸ ਦੌਰਾਨ ਮੁਜ਼ੱਫਰਨਗਰ ਵਿੱਚ ਵੀ ਸੜਕਾਂ ਤੇ ਉਤਰੇ ਪ੍ਰਦਰਸ਼ਨਕਾਰੀਆਂ ਨੇ ਜ਼ਬਰਨ ਬਾਜ਼ਾਰ ਬੰਦ ਕਰਵਾਇਆ, ਜਿਸ ਤੋਂ ਬਾਅਦ ਭੱਜ-ਦੌੜ ਮਚ ਗਈ| ਇੱਥੇ ਦਲਿਤ ਸੰਗਠਨਾਂ ਨੇ ‘ਰੇਲ ਰੋਕੋ ਪ੍ਰੋਗਰਾਮ’ ਦੀ ਤਿਆਰੀ ਕੀਤੀ ਸੀ, ਜਿਸ ਵਿੱਚ ਲਾਠੀ-ਡੰਡਿਆਂ ਨਾਲ ਲੈਸ ਵਰਕਰ ਸਟੇਸ਼ਨ ਪੁੱਜੇ ਸਨ| ਪੁਲੀਸ ਨੇ ਇਸੇ ਮਾਮਲੇ ਵਿੱਚ ਬਸਪਾ ਜ਼ਿਲਾ ਪ੍ਰਧਾਨ ਗੌਤਮ ਨੂੰ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ| ਦੂਜੇ ਪਾਸੇ ਮੀਡੀਆ ਰਿਪੋਰਟਸ ਅਨੁਸਾਰ ਬਸਪਾ ਨੇਤਾਵਾਂ ਨੇ ਕਮਲ ਗੌਤਮ ਦੀ ਗ੍ਰਿਫਤਾਰੀ ਨੂੰ ਸਿਆਸੀ ਵੈਰ-ਭਾਵ ਦੀ ਕਾਰਵਾਈ ਦੱਸਦੇ ਹੋਏ ਇਸ ਮਾਮਲੇ ਵਿੱਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ| ਜ਼ਿਕਰਯੋਗ ਹੈ ਕਿ ਐਸ.ਸੀ.-ਐਸ.ਟੀ. ਐਕਟ ਦੇ ਖਿਲਾਫ 2 ਅਪ੍ਰੈਲ ਨੂੰ ਦਲਿਤ ਸੰਗਠਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦੌਰਾਨ ਪੂਰੇ ਦੇਸ਼ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਹੋਈ ਹਿੰਸਾ ਵਿੱਚ ਕਰੀਬ 12 ਵਿਅਕਤੀਆਂ ਦੀ ਮੌਤ ਹੋ ਗਈ ਸੀ|

Leave a Reply

Your email address will not be published. Required fields are marked *