ਭਾਰਤ ਮਹਿਲਾ ਟੀਮ ਵਿਸ਼ਵ ਕੱਪ ਕੁਆਲੀਫਾਇਰ ਦੇ ਗਰੁੱਪ-ਏ ਵਿੱਚ

ਦੁਬਈ, 20 ਦਸੰਬਰ (ਸ.ਬ.) ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਅਗਲੇ ਮਹੀਨੇ ਹੋਣ ਵਾਲੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ ਸ਼੍ਰੀਲੰਕਾ ਨਾਲ ਰੱਖਿਆ ਗਿਆ ਹੈ, ਜਿਸ ਵਿੱਚ ਟਾਪ-4 ਟੀਮਾਂ ਜੂਨ ਵਿਚ ਹੋਣ ਵਾਲੇ ਮੁੱਖ ਟੂਰਨਾਮੈਂਟ ਵਿੱਚ   ਖੇਡਣਗੀਆਂ| ਟੂਰਨਾਮੈਂਟ ਕੋਲੰਬੋ ਦੇ ਚਾਰ ਸਥਾਨਾਂ ਤੇ 7 ਤੋਂ 21 ਜਨਵਰੀ ਤਕ ਖੇਡਿਆ ਜਾਵੇਗਾ, ਜਿਸ ਵਿਚ ਸੁਪਰ ਸਿਕਸ ਗੇੜ ਦੀਆਂ ਟਾਪ-4 ਟੀਮਾਂ 26 ਤੋਂ 23 ਜੁਲਾਈ ਤਕ ਹੋਣ ਵਾਲੇ ਵਿਸ਼ਵ ਕੱਪ ਵਿੱਚ ਸਾਬਕਾ ਚੈਂਪੀਅਨ   ਆਸਟ੍ਰੇਲੀਆ, ਮੇਜ਼ਬਾਨ ਇੰਗਲੈਂਡ, ਸਾਬਕਾ ਜੇਤੂ ਨਿਊਜ਼ੀਲੈਂਡ ਤੇ ਮੌਜੂਦਾ ਆਈ. ਸੀ. ਸੀ. ਵਿਸ਼ਵ ਟੀ-20 ਚੈਂਪੀਅਨ ਵੈਸਟਇੰਡੀਜ਼ ਨਾਲ ਜੁੜ ਜਾਣਗੀਆਂ| ਏਸ਼ੀਆਈ ਚੈਂਪੀਅਨ ਤੇ ਵਿਸ਼ਵ ਕੱਪ ਦੀ ਸਾਬਕਾ ਫਾਈਨਲਿਸਟ ਭਾਰਤੀ ਟੀਮ ਗਰੁੱਪ-ਏ ਦੀ ਅਗਵਾਈ ਕਰੇਗੀ, ਜਿਸ ਵਿੱਚ ਸ਼੍ਰੀਲੰਕਾ, ਆਇਰਲੈਂਡ, ਜ਼ਿੰਬਾਬਵੇ ਤੇ ਥਾਈਲੈਂਡ ਸ਼ਾਮਲ ਹਨ, ਜਦਕਿ ਦੱਖਣੀ ਅਫਰੀਕਾ ਗਰੁੱਪ-ਬੀ  ਦੀ ਆਗੂ ਹੋਵੇਗੀ, ਜਿਸ ਵਿੱਚ ਪਾਕਿਸਤਾਨ, ਬੰਗਲਾਦੇਸ਼, ਸਕਾਟਲੈਂਡ ਤੇ ਪਪੂਆ ਨਿਊ ਗਿੰਨੀ ਮੌਜੂਦ ਹਨ|

Leave a Reply

Your email address will not be published. Required fields are marked *