ਭਾਰਤ ਮਾਣਕ ਬਿਊਰੋ ਅਤੇ ਖਪਤਕਾਰ ਸੁਰਖਿਆ ਫੈਡਰੇਸ਼ਨ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਸੈਮੀਨਾਰ ਆਯੋਜਿਤ

ਐਸ. ਏ. ਐਸ. ਨਗਰ, 9 ਨਵੰਬਰ (ਸ.ਬ.) ਭਾਰਤ ਮਾਣਕ ਬਿਊਰੋ ਚੰਡੀਗੜ ਵਲੋਂ ਖਪਤਕਾਰ ਸੁਰਖਿਆ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੇ ਸਹਿਯੋਗ ਨਾਲ šਮੇਰਾ ਲਕਸ਼ : – ਭ੍ਰਿਸ਼ਟਾਚਾਰ ਮੁਕਤ ਭਾਰਤ” ਤੇ ਇਕ ਸੈਮੀਨਾਰ ਫੈਮਲੀ ਪਲੈਨਿੰਗ ਐਸਸੋਸੀਏਸ਼ਨ ਇੰਡੀਆ ਦੇ ਕੰਪਲੈਕਸ ਫੇਜ਼ 3ਏ  ਐਸ.ਏ.ਐਸ ਨਗਰ ਵਿਖੇ ਕਰਵਾਇਆ ਗਿਆ|
ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਏ.  ਕੇ. ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ ਭਾਰਤ ਮਾਣਕ ਬਿਊਰੋ ਚੰਡੀਗੜ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਦਫਤਰ ਵਿੱਚ ਕੋਈ ਅਧਿਕਾਰੀ ਦਫਤਰੀ ਕੰਮ ਕਰਵਾਉਣ ਲਈ ਕੋਈ ਲਾਲਚ ਦੀ ਮੰਗ ਕਰਦਾ ਹੋਵੇ ਤਾਂ ਫੋਰਨ ਇਸ ਲਈ ਸਾਵਧਾਨ ਰਹੋ ਤੇ ਉਸਨੂੰ ਸਿਧਾ ਕਹੋ ਕਿ ਰਾਈਟ ਟੂ ਸਰਵਿਸ ਐਕਟ ਅਨੁਸਾਰ ਸਰਕਾਰ ਵਲੋਂ ਹਰ ਕੰਮ ਲਈ ਸੀਮਾ ਅਤੇ ਫੀਸ ਤਹਿ ਕੀਤੀ ਗਈ ਹੈ ਇਸ ਲਈ ਕੋਈ ਰਿਸ਼ਵਤ ਦੇਣਾ ਜਾਂ ਮੰਗਣਾ ਕਾਨੂੰਨ ਦੇ ਖਿਲਾਫ ਹੈ ਅਤੇ ਆਪਣਾ ਲੋੜੀਂਦਾ ਕੰਮ ਉਸੇ ਕਾਨੂੰਨ ਤਹਿਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ|
ਇਸ ਮੌਕੇ ਵਿਸ਼ੇਸ਼ ਮਹਿਮਾਨ ਸ਼੍ਰੀ ਆਰ ਪੀ. ਸਿੰਘ, ਐਸ.ਡੀ.ਐਮ, ਐਸ.ਏ.ਐਸ ਨਗਰ ਨੇ ਨਾਗਰਿਕਾਂ ਨੂੰ ਭਾਰਤ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਦਸਦਿਆਂ ਕਿਹਾ ਕਿ ਕਿਸੇ ਵਿਅਕਤੀ ਵਲੋਂ ਦਫਤਰੀ ਕਾਰਵਾਈ ਲਈ ਆਪ ਨੂੰ ਕਿਸੇ ਵੀ ਕਰਮਚਾਰੀ ਵਲੋਂ ਪ੍ਰੇਸ਼ਾਨ ਅਤੇ ਰਿਸ਼ਵਤ ਮੰਗਣ ਦੀ ਕੋਈ ਲਾਲਚ ਕਰਦਾ ਹੈ ਤਾਂ ਪ੍ਰਸ਼ਾਸ਼ਨ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਤਾਂ ਕਿ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਖਿਲਾਫ ਤੁਰੰਤ ਲੋੜੀਂਦੀ ਕਾਰਵਾਈ ਕਰਕੇ ਉਸ ਨੂੰ ਉਸੇ ਮੁਤਾਬਕ ਸਜ਼ਾ ਦਿਵਾਈ ਜਾ ਸਕੇ| ਨਾਲ ਹੀ ਉਨਾਂ ਨੇ ਸ਼ਹਿਰ ਵਾਸੀਆਂ ਨੇ ਸੁਚੇਤ ਕੀਤਾ ਕਿ ਜੇ ਕਿਸੇ ਵੀ ਖਾਣ ਪੀਣ ਦੇ ਸਮਾਨ ਵਿਚ ਕੋਈ ਮਿਲਾਵਟੀ ਸਮਾਨ ਦੀ ਵਰਤੋਂ ਕੀਤੀ ਜਾਂਦੀ ਨਜ਼ਰ ਆਵੇ  ਤਾਂ ਤੁਰੰਤ ਮਿਲਾਵਟ ਖੋਰੀ ਨੂੰ ਠਲ ਪਾਉਣ ਲਈ ਫੂਡ ਸੈਫਟੀ ਐਕਟ ਅਨੁਸਾਰ ਜਰੂਰੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ|
ਇਸ ਮੌਕੇ ਨਿਗਮ ਦੇ ਡਿਪਟੀ ਮੇਅਰ ਸ੍ਰ. ਮਨਜੀਤ ਸਿੰਘ ਸੇਠੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਿਉਂਸਪਲ ਕਾਰਪੋਰੇਸ਼ਨ ਵਿਚ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੇ ਲੋੜੀਂਦੇ ਕੰਮ ਲਈ ਕੋਈ ਵੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਜਾਂ ਕੰਮ ਲਈ ਨਜ਼ਾਇਜ ਢੰਗ ਨਾਲ ਕੰਮ ਕਰਨ ਲਈ ਦੇਰੀ ਕਰਦਾ ਹੈ ਤਾਂ ਫੋਰਨ ਸਾਡੇ ਧਿਆਨ ਵਿਚ ਲਿਆਇਆ ਜਾਵੇ ਤਾਂ ਕਿ ਸਬੰਧਤ ਕਰਮਚਾਰੀ ਖਿਲਾਫ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਕਾਰਪੋਰੇਸ਼ਨ ਨੂੰ ਪੂਰਨ ਰੂਪ ਵਿਚ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਕਾ ਸਕੇ|
ਸ੍ਰ. ਤਜਿੰਦਰ ਸਿੰਘ ਸੰਧੂ ਡੀ.ਐਸ.ਪੀ ਵਿਜ਼ੀਲੈਂਸ ਨੇ ਸ਼ਹਿਰ ਵਾਸੀਆਂ ਨੂੰ ਵਧ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਾਫੀ ਸੁਚੇਤ ਰਹਿਣ ਲਈ ਜਾਗਰੂਕ ਕੀਤਾ
ਇਸ ਮੌਕੇ ਭਾਰਤ ਮਾਣਕ ਬਿਊਰੋ ਵਲੋਂ ਆਏ ਮਿਸਿਜ਼ ਰੈਨੂ ਗੁਪਤਾ, ਡਾਇਰੈਕਟਰ ਅਤੇ ਸ਼੍ਰੀ ਵੀ.ਵੀ. ਸਿੰਘ, ਡਿਪਟੀ ਡਾਇਰੈਕਟਰ ਨੇ ਵੀ ਨਕਲੀ ਬੋਗਸ šਆਈ.ਐਸ.ਆਈ ਮਾਰਕਾ” ਅਤੇ ਸੋਨੇ ਦੀ ਪਰਖ ਲਈ šਹਾਲ ਮਾਰਕਾ” ਦਾ ਇਸਤੇਮਾਲ ਹੋਣ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨਕਲੀ ਮਿਲਾਵਟੀ ਸੋਨੇ ਵਿਚ ਹੋ ਰਹੇ ਭ੍ਰਿਸ਼ਟਾਚਾਰ ਵਿਰੁਧ ਜਾਂਚ ਕਰਵਾਉਣ ਲਈ ਵੀ ਇਸ ਵਿਭਾਗ ਨੁੰ ਸਹਿਯੋਗ ਪ੍ਰੇਰਿਤ ਕੀਤਾ|
ਇਸ ਮੌਕੇ ਸੈਮੀਨਾਰ ਵਿਚ ਸ਼ਮੂਲੀਅਤ ਕਰਨ ਵਾਲੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਇੰਜ਼. ਪੀ.ਐਸ ਵਿਰਦੀ ਪ੍ਰਧਾਨ, ਖਪਤਕਾਰ ਸੁਰਖਿਆ ਫੈਡਰੇਸ਼ਨ ਐਸ.ਏ.ਐਸ ਨਗਰ ਨੇ ਜੀ ਆਇਆ ਕਿਹਾ
ਇਸ ਸੈਮੀਨਾਰ ਵਿਚ ਐਮ ਸੀ. ਸ੍ਰ. ਸਤਵੀਰ ਸਿੰਘ ਧਨੋਆ, ਮਿਸਿਜ਼ ਗੁਰਮੀਤ ਕੌਰ, ਮਿਊਸਪੈਲ ਕੌਸਲਰ, ਫੈਮਲੀ ਪਲੈਨਿੰਗ ਅਸੋਸੀਏਸ਼ਨ ਦੇ ਸੀਨੀਅਰ ਅਧਿਕਾਰੀ, ਰਜੇਸ਼ ਬੇਰੀ ਬਰਾਂਚ ਮੈਨੇਜਰ ਅਤੇ ਬੀ.ਐਸ.ਆਈ ਵਲੋਂ ਸ਼੍ਰੀ ਦੀਪਕ ਕੁਮਾਰ, ਡਿਪਟੀ ਡਾਇਰੈਕਟਰ ਲੈਫ. ਕਰਨਲ ਐਸ.ਐਸ. ਸੋਹੀ, ਪੈਟਰਨ, ਇੰਜ਼. ਜੇ.ਐਸ. ਟਿਵਾਨਾ, ਸ਼੍ਰੀ ਐਮ.ਐਮ ਚੋਪੜਾ, ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਗਰੇਵਾਲ, ਜੈ.ਐਸ. ਸੈਂਹਬੀ, ਪੀ.ਡੀ. ਵਧਵਾ, ਪ੍ਰਵੀਨ ਕੁਮਾਰ ਕਪੂਰ, ਜਸਵੰਤ ਸਿੰਘ ਸੋਹਲ, ਸੋਹਨ ਲਾਲ ਸ਼ਰਮਾ, ਬਲਵਿੰਦਰ ਸਿੰਘ ਮੁਲਤਾਨੀ, ਵਿਜੇ ਸ਼ਰਮਾ, ਗੁਰਮੀਤ ਸਰੋਆ, ਮੈਡਮ ਸਰਬਜੀਤ ਕੌਰ, ਜਸਮੇਰ ਸਿੰਘ ਬਾਠ, ਐਸ.ਐਸ ਮਜੀਠੀਆ ਅਤੇ ਗੁਰਚਰਨ ਸਿੰਘ ਨੇ ਭਾਗ ਲਿਆ| ਸਟੇਜ਼ ਦੀ ਭੂਮਿਕਾ ਸ: ਸੁਖਦੇਵ ਸਿੰਘ ਵਾਲੀਆ ਜਨਰਲ ਸਕੱਤਰ ਨੇ ਨਿਭਾਈ|

Leave a Reply

Your email address will not be published. Required fields are marked *