ਭਾਰਤ ਲਈ ਬੈਲਟ ਰੋਡ ਦਾ ਸਾਰਥਕ ਹੱਲ ਹੋਵੇਗਾ ਗੋਲਬਲ ਇੰਟਰਨੈਟ ਪਾਥਵੇ

ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਹਿਲਾਂ ਚੀਨ ਵੱਲੋਂ ਵਧਾਏ ਗਏ ਬੈਲਟ ਰੋਡ ਇਨਿਸ਼ਿਏਟਿਵ ਦਾ ਵਿਰੋਧ ਕੀਤਾ ਸੀ ਪਰੰਤੂ ਆਪਣੇ ਉਦਘਾਟਨ ਭਾਸ਼ਣ ਵਿੱਚ ਉਨ੍ਹਾਂ ਨੇ ਉਸੇ ਬੈਲਟ ਰੋਡ ਦਾ ਸਮਰਥਨ ਕੀਤਾ ਹੈ| ਉਨ੍ਹਾਂ ਦੇ ਰੁੱਖ ਵਿੱਚ ਤਬਦੀਲੀ ਇਹ ਦਿਖਾਉਂਦੀ ਹੈ ਕਿ ਬੈਲਟ ਰੋਡ ਪਾਕਿਸਤਾਨ ਲਈ ਕਿੰਨੀ ਮਹੱਤਵਪੂਰਨ ਹੈ| ਬੈਲਟ ਰੋਡ ਤਹਿਤ ਚੀਨ ਤੋਂ ਹਿੰਦ ਮਹਾਸਾਗਰ ਤੱਕ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜੇ ਵਾਲੇ ਗਿਲਗਿਟ ਖੇਤਰ ਦੇ ਮੱਧ ਤੋਂ ਰੇਲ ਅਤੇ ਰੋਡ ਲਾਈਨਾਂ ਦਾ ਨਵਾਂ ਨੈਟਵਰਕ ਬਣਾਇਆ ਜਾਵੇਗਾ ਜਿਸਦੇ ਨਾਲ ਚੀਨ ਦਾ ਮਾਲ ਹਿੰਦ ਮਹਾਸਾਗਰ ਆਸਾਨੀ ਨਾਲ ਪਹੁੰਚ ਸਕੇ| ਇਸ ਕਾਰਜ ਲਈ ਪਾਕਿਸਤਾਨ ਦੀ ਸਰਕਾਰ ਭਾਰੀ ਮਾਤਰਾ ਵਿੱਚ ਪੈਸਾ ਖਰਚ ਕਰ ਰਹੀ ਹੈ|
ਪਾਕਿਸਤਾਨ ਦੇ ਮਾਲੀਏ ਦਾ ਵੱਡਾ ਹਿੱਸਾ ਬੈਲਟ ਰੋਡ ਵਿੱਚ ਲੱਗਣ ਦੇ ਕਾਰਨ ਬਾਕੀ ਖਰਚਿਆਂ ਨੂੰ ਸਹਿਣ ਕਰਨ ਲਈ ਪਾਕਿਸਤਾਨ ਦੇ ਕੋਲ ਮਾਲੀਆ ਨਹੀਂ ਹੈ| ਇਮਰਾਨ ਖਾਨ ਨੇ ਸੰਕੇਤ ਦਿੱਤੇ ਹਨ ਕਿ ਉਹ ਪੈਸੇ ਦੀ ਇਸ ਕਮੀ ਦੀ ਪੂਰਤੀ ਲਈ ਅੰਤਰਰਾਸ਼ਟਰੀ ਮੁਦਰਾਕੋਸ਼ ਤੋਂ ਭਾਰੀ ਕਰਜੇ ਦੀ ਪੇਸ਼ਕਸ਼ ਕਰਨਗੇ|
ਪਰੰਤੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਮੁਦਰਾਕੋਸ਼ ਤੋਂ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਕਰਜੇ ਨੂੰ ਚੀਨ ਦੀ ਸਹਾਇਤਾ ਦੇ ਰੂਪ ਵਿੱਚ ਵੇਖ ਰਹੇ ਹਨ| ਉਨ੍ਹਾਂ ਦਾ ਮੰਨਣਾ ਹੈ ਕਿ ਮੁਦਰਾਕੋਸ਼ ਦੁਆਰਾ ਦਿੱਤੇ ਗਏ ਕਰਜੇ ਦੀ ਵਰਤੋਂ ਬੈਲਟ ਰੋਡ ਬਣਾਉਣ ਵਿੱਚ ਕੀਤੀ ਜਾਵੇਗੀ ਜਿਸਦਾ ਅੰਤ ਵੇਲੇ ਲਾਭ ਚੀਨ ਨੂੰ ਹੋਵੇਗਾ ਜੋ ਕਿ ਅਮਰੀਕਾ ਦਾ ਪ੍ਰਮੁੱਖ ਵਿਰੋਧੀ ਹੈ| ਪਾਕਿਸਤਾਨ ਨੂੰ ਚੀਨ ਅਤੇ ਅਮਰੀਕਾ ਦੇ ਵਿਚਾਲੇ ਮੁਸ਼ਕਿਲ ਰਸਤਾ ਕੱਢਣਾ ਹੈ| ਪਹਿਲਾਂ ਦੇ ਅਨੁਭਵ ਨੂੰ ਵੇਖਦੇ ਹੋਏ ਇਹ ਮੰਨ ਸਕਦੇ ਹਾਂ ਕਿ ਪਾਕਿਸਤਾਨ ਆਪਣੇ ਇਸ ਮਨਸੂਬੇ ਨੂੰ ਪੂਰਾ ਕਰਨ ਵਿੱਚ ਸਫਲ ਹੋਵੇਗਾ ਅਤੇ ਬੈਲਟ ਰੋਡ ਇਨਿਸ਼ਿਏਟਿਵ ਨੂੰ ਬਣਾਉਣਾ ਜਾਰੀ ਰਹੇਗਾ|
ਬੈਲਟ ਰੋਡ ਇਨਿਸ਼ਿਏਟਿਵ ਦੇ ਅਨੁਸਾਰ ਚੀਨ ਤੋਂ ਯੂਰਪ ਅਤੇ ਅਮਰੀਕਾ ਤੱਕ ਮਾਲ ਲਿਜਾਣ ਦਾ ਵੀ ਇੱਕ ਸੁਗਮ ਰਸਤਾ ਬਣਾਇਆ ਜਾਵੇਗਾ| ਇਸ ਨਾਲ ਚੀਨ ਵਿੱਚ ਬਣੇ ਮਾਲ ਨੂੰ ਅਫਰੀਕਾ ਅਤੇ ਯੂਰਪ ਤੱਕ ਪਹੁੰਚਾਉਣ ਦਾ ਖਰਚ ਘੱਟ ਪਵੇਗਾ| ਅਮਰੀਕਾ ਦੀ ਤੁਲਣਾ ਵਿੱਚ ਚੀਨ ਦੇ ਮੁਕਾਬਲੇ ਸ਼ਕਤੀ ਵਧੇਗੀ| ਅਮਰੀਕਾ ਦੇ ਮਾਲ ਨੂੰ ਯੂਰਪ ਵਿੱਚ ਪੰਹੁਚਾਉਣਾ ਸਮੁੰਦਰੀ ਜਹਾਜਾਂ ਤੋਂ ਮੁਸ਼ਕਿਲ ਰਹੇਗਾ ਜਦੋਂ ਕਿ ਚੀਨ ਦਾ ਮਾਲ ਬੈਲਟ ਰੋਡ ਰਾਹੀਂ ਅਫਰੀਕਾ ਅਤੇ ਯੂਰਪ ਘੱਟ ਖਰਚ ਵਿੱਚ ਪਹੁੰਚ ਜਾਵੇਗਾ|
ਭਾਰਤ ਲਈ ਇਹ ਮਾਮਲਾ ਮੁਸ਼ਕਿਲ ਚੁਣੌਤੀ ਪੇਸ਼ ਕਰਦਾ ਹੈ| ਭਾਰਤ ਨੇ ਬੈਲਟ ਰੋਡ ਦਾ ਵਿਰੋਧ ਇਸ ਬਿੰਦੂ ਤੇ ਕੀਤਾ ਹੈ ਕਿ ਉਸਦਾ ਇੱਕ ਹਿੱਸਾ ਗਿਲਗਿਟ ਦੇ ਪਾਕਿਸਤਾਨ ਓਕਿਉਪਾਇਡ ਕਸ਼ਮੀਰ ਦੇ ਵਿਚਕਾਰ ਤੋਂ ਗੁਜਰਦਾ ਹੈ| ਇਸਨੂੰ ਭਾਰਤ ਆਪਣੀ ਸੰਪ੍ਰਭੁਤਾ ਤੇ ਹਮਲਾ ਮੰਨ ਰਿਹਾ ਹੈ ਜੋ ਕਿ ਠੀਕ ਹੈ| ਭਾਰਤ ਦਾ ਵਿਰੋਧ ਰਾਜਨੀਤਿਕ ਨਜ਼ਰ ਨਾਲ ਉਚਿਤ ਹੈ| ਪਰੰਤੂ ਬੈਲਟ ਰੋਡ ਦੇ ਬਣਨ ਨਾਲ ਚੀਨ ਦੇ ਮਾਲ ਦਾ ਅਫਰੀਕਾ ਅਤੇ ਯੂਰਪ ਪੁੱਜਣਾ ਆਸਾਨ ਹੋ ਜਾਵੇਗਾ ਪਰ ਭਾਰਤ ਦੇ ਮਾਲ ਦਾ ਉਨ੍ਹਾਂ ਦੇਸ਼ਾਂ ਨੂੰ ਪੁੱਜਣਾ ਔਖਾ ਹੋ ਜਾਵੇਗਾ| ਅਸੀਂ ਚੀਨ ਨਾਲ ਮੁਕਾਬਲਾ ਕਰਨ ਵਿੱਚ ਉਸੇ ਤਰ੍ਹਾਂ ਪਿੱਛੇ ਹੋ ਜਾਵਾਂਗੇ ਜਿਸ ਤਰ੍ਹਾਂ ਅਮਰੀਕਾ ਪਿੱਛੇ ਹੋ ਜਾਵੇਗਾ| ਸਾਨੂੰ ਕੋਈ ਜੁਗਤੀ ਕੱਢ ਕੇ ਭਾਰਤ ਨੂੰ ਵੀ ਬੈਲਟ ਰੋਡ ਇਨਿਸ਼ਿਏਟਿਵ ਨਾਲ ਜੋੜਨਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਮਾਲ ਵੀ ਯੂਰਪ ਅਤੇ ਅਫਰੀਕਾ ਓਨੀ ਹੀ ਆਸਾਨੀ ਨਾਲ ਪਹੁੰਚ ਸਕੇ ਜਿੰਨਾ ਕਿ ਚੀਨ ਦਾ ਮਾਲ ਪਹੁੰਚ ਰਿਹਾ ਹੈ ਅਤੇ ਸਾਡੀ ਮੁਕਾਬਲਾ ਸ਼ਕਤੀ ਵਿੱਚ ਕਮੀ ਨਾ ਆਵੇ|
ਇੱਕ ਸੰਭਾਵਨਾ ਇਹ ਹੈ ਕਿ ਭਾਰਤ ਚੀਨ ਉਤੇ ਦਬਾਅ ਪਾਵੇ ਕਿ ਪਾਕਿਸਤਾਨ ਓਕਿਉਪਾਇਡ ਕਸ਼ਮੀਰ ਦੇ ਵਿਚੋਂ ਭਾਰਤ ਨੂੰ ਵੀ ਬੈਲਟ ਰੋਡ ਇਨਿਸ਼ਿਏਟਿਵ ਨਾਲ ਜੋੜਨ ਦੀ ਸੜਕ ਉਪਲੱਬਧ ਕਰਵਾਈ ਜਾਵੇ| ਮਤਲਬ ਭਾਰਤ ਦਾ ਮਾਲ ਕਸ਼ਮੀਰ ਫਿਰ ਪਾਕਿਸਤਾਨ ਓਕਿਉਪਾਇਡ ਕਸ਼ਮੀਰ ਫਿਰ ਅਫਗਾਨਿਸਤਾਨ ਦੇ ਰਸਤੇ ਬੈਲਟ ਰੋਡ ਦੇ ਮਾਧਿਅਮ ਨਾਲ ਅਫਰੀਕਾ ਅਤੇ ਯੂਰਪ ਪਹੁੰਚ ਸਕੇ| ਅਜਿਹਾ ਹੋ ਜਾਣ ਨਾਲ ਭਾਰਤ ਦੀ ਮੁਕਾਬਲਾ ਸ਼ਕਤੀ ਵੱਧ ਜਾਵੇਗੀ ਅਤੇ ਭਾਰਤ ਨੂੰ ਵੀ ਬੈਲਟ ਰੋਡ ਇਨਿਸ਼ਿਏਟਿਵ ਦਾ ਲਾਭ ਮਿਲੇਗਾ|
ਇੱਥੇ ਦੱਸਦੇ ਚੱਲੀਏ ਕਿ ਭਾਰਤ ਵੱਲੋਂ ਵੱਖ-ਵੱਖ ਅੰਤਰਰਾਸ਼ਟਰੀ ਮੰਚਾਂ ਤੇ ਬੈਲਟ ਰੋਡ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਚੀਨ ਲਈ ਇੱਕ ਸਮੱਸਿਆ ਹੈ| ਖਾਸ ਤੌਰ ਤੇ ਬ੍ਰਿਕਸ ਦੇਸ਼ਾਂ ਵੱਲੋਂ ਬਣਾਏ ਗਏ ਨਿਊ ਡਿਵੈਲਪਮੈਂਟ ਬੈਂਕ ਵਿੱਚ ਭਾਰਤ ਦੀ ਚੰਗੀ ਪਹੁੰਚ ਦਖ਼ਲ ਹੈ| ਇਸ ਬੈਂਕ ਦੁਆਰਾ ਵੀ ਬੈਲਟ ਰੋਡ ਇਨਿਸ਼ਿਏਟਿਵ ਲਈ ਕਰਜਾ ਦਿੱਤਾ ਜਾ ਰਿਹਾ ਹੈ| ਭਾਰਤ ਚੀਨ ਉਤੇ ਦਬਾਅ ਪਾ ਸਕਦਾ ਹੈ ਕਿ ਨਿਊ ਡਿਵੈਲਪਮੈਂਟ ਬੈਂਕ ਅਤੇ ਹੋਰ ਅੰਤਰਰਾਸ਼ਟਰੀ ਮੰਚਾਂ ਉਤੇ ਉਹ ਬੈਲਟ ਰੋਡ ਦਾ ਵਿਰੋਧ ਕਰਨਾ ਬੰਦ ਕਰ ਦੇਵੇਗਾ ਜੇਕਰ ਚੀਨ ਪਾਕਿਸਤਾਨ ਉਤੇ ਦਬਾਅ ਪਾਵੇ ਕਿ ਪਾਕਿਸਤਾਨ ਓਕਿਉਪਾਇਡ ਕਸ਼ਮੀਰ ਦੇ ਮੱਧ ਤੋਂ ਭਾਰਤ ਨੂੰ ਬੈਲਟ ਰੋਡ ਨਾਲ ਜੁੜਣ ਦਾ ਰਸਤਾ ਉਪਲੱਬਧ ਕਰਾਇਆ ਜਾਵੇ|
ਚੀਨ ਦੇ ਨਾਲ ਸੰਬੰਧ ਨੂੰ ਸਾਨੂੰ ਦੋ ਮਾਇਨਿਆਂ ਵਿੱਚ ਦੇਖਣਾ ਚਾਹੀਦਾ ਹੈ| ਅੱਜ ਸੰਸਾਰ ਦੀ 75ਫੀਸਦੀ ਜਨਤਾ ਭਾਰਤ , ਚੀਨ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਰਹਿੰਦੀ ਹੈ| ਜਦੋਂਕਿ ਇਨ੍ਹਾਂ ਦੇ ਕੋਲ ਸੰਸਾਰ ਦੀ ਸਿਰਫ 25ਫ਼ੀਸਦੀ ਕਮਾਈ ਹੈ| ਦੂਜੇ ਪਾਸੇ ਯੂਰਪ, ਜਾਪਾਨ ਅਤੇ ਅਮਰੀਕਾ ਵਿੱਚ ਸਿਰਫ 25ਫ਼ੀਸਦੀ ਜਨਤਾ ਰਹਿੰਦੀ ਹੈ | ਜਦੋਂ ਕਿ ਇਨ੍ਹਾਂ ਦੇ ਕੋਲ 75ਫ਼ੀਸਦੀ ਕਮਾਈ ਹੈ| ਇਸ ਲਈ ਬੈਲਟ ਰੋਡ ਦੇ ਮਾਧਿਅਮ ਨਾਲ ਚੀਨ ਅਤੇ ਪੂਰਬੀ ਏਸ਼ੀਆ ਦੇ ਹੋਰ ਦੇਸ਼ਾਂ ਦਾ ਉਠਣਾ ਮੂਲਤੌਰ ਸੰਸਾਰਿਕ ਅਸੰਤੁਲਨ ਨੂੰ ਠੀਕ ਕਰਨ ਦੇ ਪਾਸੇ ਇੱਕ ਸਾਰਥਕ ਕਦਮ ਹੈ| ਪਰੰਤੂ ਦੂਜੇ ਪਾਸੇ ਸਾਡਾ ਚੀਨ ਦੇ ਨਾਲ ਜੋ ਪਾਕਿਸਤਾਨ ਓਕਿਉਪਾਇਡ ਕਸ਼ਮੀਰ ਦਾ ਮਸਲਾ ਹੈ ਉਹ ਸਾਨੂੰ ਇਸ ਯੋਜਨਾ ਨਾਲ ਜੁੜਣ ਤੋਂ ਰੋਕ ਰਿਹਾ ਹੈ|
ਭਾਰਤ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਵੱਡੇ ਹਿੱਤ ਨੂੰ ਸਾਧਣ ਲਈ ਜ਼ਰੂਰਤ ਹੋਵੇ ਤਾਂ ਛੋਟੇ ਸਾਮਰਿਕ ਹਿਤਾਂ ਦਾ ਰਸਤਾ ਕੱਢ ਕੇ ਆਪਣੇ ਆਰਥਿਕ ਹਿੱਤ ਨੂੰ ਸਾਧਨਾ ਚਾਹੀਦਾ ਹੈ| ਬੈਲਟ ਰੋਡ ਤੋਂ ਖੁਦ ਨੂੰ ਵੱਖ ਰੱਖ ਕੇ ਭਾਰਤ ਖੁਦ ਨੂੰ ਯੂਰਪ ਅਤੇ ਅਫਰੀਕਾ ਦੇ ਬਾਜ਼ਾਰ ਤੋਂ ਦੂਰ ਕਰ ਲਵੇਗਾ ਜੋ ਕਿ ਭਾਰਤ ਦੀ ਮੈਨਿਉਫੈਕਚਰਿੰਗ ਅਤੇ ਖੇਤੀਬਾੜੀ ਖੇਤਰਾਂ ਲਈ ਹਾਨੀਕਾਰਨ ਸਿੱਧ ਹੋਵੇਗਾ| ਭਾਰਤ ਇੱਕ ਹੋਰ ਕਾਰਜ ਕਰ ਸਕਦਾ ਹੈ|
ਸਾਡੀ ਮਹਾਰਥ ਸੇਵਾ ਖੇਤਰ ਵਿੱਚ ਹੈ- ਜਿਵੇਂ ਕਾਲ ਸੈਂਟਰ, ਲੀਗਲ ਰਿਸਰਚ, ਮੈਡੀਕਲ ਟਰਾਂਸਕਰਿਪਸ਼ਨ ਆਦਿ| ਇਹਨਾਂ ਸੇਵਾਵਾਂ ਦਾ ਸਾਨੂੰ ਸੰਸਾਰਿਕ ਪਾਥਵੇ ਬਣਾਉਣਾ ਚਾਹੀਦਾ ਹੈ ਉਸੇ ਪ੍ਰਕਾਰ ਜਿਸ ਤਰ੍ਹਾਂ ਚੀਨ ਉਤਪਾਦਿਤ ਮਾਲ ਦਾ ਸੰਸਾਰਿਕ ਪਾਥਵੇ ਬੈਲਟ ਰੋਡ ਦੇ ਮਾਧਿਅਮ ਨਾਲ ਬਣਾ ਰਿਹਾ ਹੈ|
ਉਤਪਾਦਿਤ ਮਾਲ ਨੂੰ ਸੜਕ ਦੇ ਮਾਧਿਅਮ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਾਇਆ ਜਾਂਦਾ ਹੈ ਇਸ ਲਈ ਬੈਲਟ ਰੋਡ ਬਣਾਉਣਾ ਜਰੂਰੀ ਸੀ| ਪਰੰਤੂ ਸੇਵਾਵਾਂ ਨੂੰ ਇੰਟਰਨੈਟ ਤੋਂ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਪਹੁੰਚਾਇਆ ਜਾਂਦਾ ਹੈ| ਭਾਰਤ ਨੂੰ ਚਾਹੀਦਾ ਹੈ ਕਿ ਇੰਟਰਨੈਟ ਦਾ ਸੰਸਾਰਿਕ ਪਾਥਵੇ ਬਣਾਉਣ ਦੀ ਕੋਸ਼ਿਸ਼ ਕਰੇ|
ਇੰਟਰਨੈਟ ਦੇ ਮਾਧਿਅਮ ਨਾਲ ਸੂਚਨਾਵਾਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਣ ਵਿੱਚ ਸੁਰੱਖਿਆ ਆਦਿ ਦੇ ਵੱਖਰੇ ਪਹਿਲੂ ਹਨ ਜਿਨ੍ਹਾਂ ਨੂੰ ਹੱਲ ਕਰਕੇ ਭਾਰਤ ਨੂੰ ਇੱਕ ਗਲੋਬਲ ਇੰਟਰਨੇਟ ਪਾਥਵੇ ਬਣਾਉਣਾ ਚਾਹੀਦਾ ਹੈ| ਜੋ ਕਿ ਚੀਨ ਦੇ ਬੈਲਟ ਰੋਡ ਦੇ ਸਾਹਮਣੇ ਸਾਡੀਆਂ ਸੇਵਾਵਾਂ ਦੀ ਮੁਕਾਬਲਾ ਸ਼ਕਤੀ ਵਿੱਚ ਸੁਧਾਰ ਕਰੇਗਾ|
ਨਵੀਨ ਕੁਮਾਰ

Leave a Reply

Your email address will not be published. Required fields are marked *