ਭਾਰਤ ਵਲੋਂ ਅਫਗਾਨਿਸਤਾਨ ਵਿੱਚ ਫੌਜ ਭੇਜਣ ਤੋਂ ਇਨਕਾਰ ਕਰਨ ਦੇ ਮਾਇਨੇ

ਭਾਰਤ ਨੇ ਅਮਰੀਕਾ ਨੂੰ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਵਿਕਾਸ ਕਾਰਜ ਜਾਰੀ ਰੱਖੇਗਾ ਪਰੰਤੂ ਭਾਰਤੀ ਫੌਜੀਆਂ ਨੂੰ ਉਥੇ ਤੈਨਾਤ ਨਹੀਂ ਕੀਤਾ ਜਾਵੇਗਾ| ਭਾਰਤ ਦੀ ਯਾਤਰਾ ਤੇ ਆਏ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਦੇ ਨਾਲ ਦੋਪੱਖੀ ਗੱਲਬਾਤ ਤੋਂ ਬਾਅਦ ਸਾਂਝਾ ਬਿਆਨ ਜਾਰੀ ਕਰਨ ਦੇ ਮੌਕੇ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਅਮਰੀਕੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ| ਉਨ੍ਹਾਂ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਵਿੱਚ ਸਥਿਰਤਾ ਬਣਾ ਕੇ ਰੱਖਣ, ਵਿਕਾਸ ਪ੍ਰਜੈਕਟਾਂ ਵਿੱਚ ਯੋਗਦਾਨ ਕਰਨ ਅਤੇ ਚਿਕਿਤਸਾ ਦੇ ਖੇਤਰ ਵਿੱਚ ਹਰ ਸੰਭਵ ਸਹਾਇਤਾ ਕਰਨ ਲਈ ਵਚਨਬਧ ਹੈ| ਅਮਰੀਕਾ ਵੱਲੋਂ ਭਾਰਤ ਦੇ ਸਾਹਮਣੇ ਅਫਗਾਨਿਸਤਾਨ ਵਿੱਚ ਫੌਜ ਭੇਜਣ ਦਾ ਕੋਈ ਰਸਮੀ ਪ੍ਰਸਤਾਵ ਤਾਂ ਨਹੀਂ ਰੱਖਿਆ ਗਿਆ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ-ਵਾਰ ਕਹਿ ਰਹੇ ਹੈ ਕਿ ਨਵੇਂ ਹਾਲਾਤ ਵਿੱਚ ਅਫਗਾਨਿਸਤਾਨ ਵਿੱਚ ਭਾਰਤ ਨੂੰ ਜ਼ਿਆਦਾ ਭੂਮਿਕਾ ਨਿਭਾਉਣੀ ਚਾਹੀਦੀ ਹੈ| ਸ਼ਾਇਦ ਅਮਰੀਕੀ ਸੱਤਾ ਕੇਂਦਰਾਂ ਵਿੱਚ ਇਸ ਤਰ੍ਹਾਂ ਦੀ ਚਰਚਾ ਹੋਵੇ ਕਿ ਭਾਰਤ ਨੂੰ ਇਸ ਦੇ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ|
ਇਹ ਕੋਈ ਨਵੀਂ ਗੱਲ ਨਹੀਂ ਹੈ| ਇਸਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਇਸ ਤਰ੍ਹਾਂ ਦਾ ਸੰਕੇਤ ਦਿੰਦੇ ਰਹੇ ਹਨ| ਇਰਾਕ ਅਤੇ ਸੀਰੀਆ ਵਿੱਚ ਵੀ ਫੌਜ ਭੇਜਣ ਦੀ ਆਸ ਭਾਰਤ ਤੋਂ ਕੀਤੀ ਗਈ ਸੀ| ਪਰ ਨਵੀਂ ਦਿੱਲੀ ਨੇ ਕਿਹਾ ਕਿ ਅਸੀਂ ਉਥੇ ਰਾਹਤ ਅਤੇ ਪੁਨਰਨਿਰਮਾਣ ਕਾਰਜ ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਾਂ ਪਰ ਫੌਜੀ ਸਹਾਇਤਾ ਨਹੀਂ ਕਰ ਸਕਦੇ| ਭਾਰਤ ਦੀ ਵਿਦੇਸ਼ ਨੀਤੀ ਇਸ ਮਾਮਲੇ ਵਿੱਚ ਇੱਕਦਮ ਸਪਸ਼ਟ ਹੈ ਅਤੇ ਇਸ ਨੂੰ ਬਦਲਨ ਦਾ ਕੋਈ ਮਤਲਬ ਨਹੀਂ ਹੈ| ਭਾਰਤ ਨੇ ਆਪਣੀ ਫੌਜ ਸਿਰਫ ਸ਼ਾਂਤੀ-ਸਥਾਪਨਾ ਦੇ ਅੰਤਰਰਾਸ਼ਟਰੀ ਅਭਿਆਨਾਂ ਲਈ ਭੇਜੀ ਹੈ| ਕਿਸੇ ਦੇਸ਼ ਵਿੱਚ ਜਾ ਕੇ ਉਸਦੇ ਅੰਦਰੂਨੀ ਮਾਮਲਿਆਂ ਵਿੱਚ ਸ਼ਿਰਕਤ ਕਰਨਾ ਸਾਡੀ ਨੀਤੀ ਨਹੀਂ ਹੈ| ਸਾਨੂੰ ਆਪਣੀ ਸੰਪ੍ਰਭੁਤਾ ਪਿਆਰੀ ਹੈ ਅਤੇ ਅਸੀਂ ਦੂਸਰਿਆਂ ਦੀ ਸੰਪ੍ਰਭੁਤਾ ਦੀ ਵੀ ਇੱਜ਼ਤ ਕਰਦੇ ਹਾਂ| ਅਸੀਂ ਇਹ ਮੰਨਦੇ ਹਾਂ ਕਿ ਕਿਸੇ ਦੇਸ਼ ਦੇ ਸਮਾਜ ਵਿੱਚ ਕੋਈ ਮਤਭੇਦ ਹੈ ਤਾਂ ਉਥੇ ਸਥਿਰਤਾ ਦਾ ਰਸਤਾ ਉਥੇ ਦੇ ਲੋਕਾਂ ਨੂੰ ਹੀ ਕੱਢਣਾ ਚਾਹੀਦਾ ਹੈ| ਹਾਂ, ਗੱਲ ਜੇਕਰ ਮਨੁੱਖੀ ਜਰੂਰਤਾਂ ਪੂਰੀਆਂ ਕਰਨ ਦੀ ਹੋਵੇ ਤਾਂ ਅਸੀਂ ਸਾਹਮਣੇ ਆਵਾਂਗੇ ਅਤੇ ਤਟਸਥ ਹੋ ਕੇ ਸਹਾਇਤਾ ਕਰਾਂਗੇ| ਸਾਡੀ ਇਹ ਨੀਤੀ ਗੁਟਨਿਰਪੱਖਤਾ ਦੇ ਵਿਚਾਰ ਦੀ ਪਿਠਭੂਮੀ ਵਿੱਚ ਤਿਆਰ ਹੋਈ ਹੈ| ਕਿਸੇ ਦੇਸ਼ ਦੇ ਨਾਲ ਸਾਡਾ ਰੱਖਿਆ ਸਹਿਯੋਗ ਹੈ ਤਾਂ ਇਸਦਾ ਇਹ ਮਤਲਬ ਕਦੇ ਵੀ ਨਹੀਂ ਹੈ ਕਿ ਅਸੀਂ ਉਸਦੀ ਰਣਨੀਤਿਕ ਯੋਜਨਾ ਦਾ ਹਿੱਸਾ ਬਣ ਜਾਵਾਂਗੇ| ਅਮਰੀਕਾ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਸਦੇ ਵਪਾਰਕ ਅਤੇ ਰੱਖਿਆ ਸਾਂਝੀਦਾਰ ਜਰੂਰ ਹਾਂ ਪਰ ਨਾ ਤਾਂ ਅਸੀਂ ਉਸਦੇ ਸਾਮਰਿਕ ਗਠਜੋੜ ਦਾ ਹਿੱਸਾ ਹਾਂ, ਨਾ ਹੀ ਉਸਦੇ ਜੂਨੀਅਰ ਪਾਰਟਨਰ ਬਨਣ ਵਾਲੇ ਹਾਂ| ਸਾਡੀ ਦੋਸਤੀ ਮੁਕਾਬਲੇ ਦੇ ਧਰਾਤਲ ਤੇ ਹੈ| ਅਸੀਂ ਕਿਸੇ ਹੋਰ ਦੇਸ਼ ਨਾਲ ਵੀ ਇਸ ਧਰਾਤਲ ਉਤੇ ਰੱਖਿਆ ਅਤੇ ਵਾਣਿਜਿਕ ਸਮੱਝੌਤੇ ਕਰ ਸਕਦੇ ਹਾਂ| ਇਹ ਠੀਕ ਹੈ ਕਿ ਅੱਤਵਾਦ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਦੀਆਂ ਚਿੰਤਾਵਾਂ ਇੱਕੋ ਜਿਹੀਆਂ ਹਨ ਪਰੰਤੂ ਉਸ ਨਾਲ ਲੜਨ ਦੇ ਸਾਡੇ ਆਪਣੇ ਤਰੀਕੇ ਹਨ| ਉਮੀਦ ਕੀਤੀ ਜਾਣੀ ਚਾਹੀਦੀ ਕਿ ਅਮਰੀਕਾ ਸਾਡੇ ਸਟੈਂਡ ਨੂੰ ਬਖੂਬੀ ਸਮਝੇਗਾ ਅਤੇ ਦੋਵੇਂ ਦੇਸ਼ ਮਿਲ ਕੇ ਅਫਗਾਨਿਸਤਾਨ ਦੇ ਸੁਖਦ ਭਵਿੱਖ ਲਈ ਕੰਮ ਕਰਨਗੇ|
ਕਰਨਦੀਪ ਸਿੰਘ

Leave a Reply

Your email address will not be published. Required fields are marked *