ਭਾਰਤ ਵਲੋਂ ਤੇਲ ਖਰੀਦਣ ਵਾਲੇ ਦੇਸ਼ਾਂ ਦਾ ਕਲੱਬ ਬਣਾਉਣ ਲਈ ਕੀਤੇ ਜਾ ਰਹੇ ਯਤਨ

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਓਪੇਕ ਦੀ ਹਮਲਾਵਰ ਪਾਲਿਸੀ ਦਾ ਮੁਕਾਬਲਾ ਕਰਨ ਲਈ ਭਾਰਤ ਨੇ ਇੱਕ ਵੱਡੀ ਪਹਿਲ ਕੀਤੀ ਹੈ| ਜੇਕਰ ਇਹ ਕੋਸ਼ਿਸ਼ ਕਾਮਯਾਬ ਰਹੀ ਤਾਂ ਇਸ ਦੇ ਦੂਰਗਾਮੀ ਨਤੀਜੇ ਹੋਣਗੇ| ਭਾਰਤ ਤੇਲ ਖਰੀਦਣ ਵਾਲੇ ਦੇਸ਼ਾਂ ਦਾ ਇੱਕ ਕਲੱਬ ਬਣਾਉਣਾ ਚਾਹੁੰਦਾ ਹੈ ਤਾਂ ਕਿ ਤੇਲ ਵਿਕਰੇਤਾਵਾਂ ਦੇ ਨਾਲ ਬਿਹਤਰ ਸ਼ਰਤਾਂ ਤੇ ਮੁੱਲ ਭਾਵ ਕੀਤਾ ਜਾ ਸਕੇ ਅਤੇ ਆਇਲ ਬਲਾਕ ਵਿੱਚ ਓਪੇਕ ਦੇਸ਼ਾਂ ਦਾ ਦਬਦਬਾ ਘੱਟ ਕਰਨ ਲਈ ਜ਼ਿਆਦਾ ਕਰੂਡ ਆਇਲ ਰੂਸ ਅਤੇ ਅਮਰੀਕਾ ਤੋਂ ਮੰਗਾਇਆ ਜਾ ਸਕੇ|
ਇਸ ਸੰਭਾਵਨਾ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਆਯਾਤਕ ਦੇਸ਼ ਚੀਨ ਦੇ ਨਾਲ ਭਾਰਤ ਦੀ ਗੱਲਬਾਤ ਜਾਰੀ ਹੈ ਅਤੇ ਪ੍ਰਸਤਾਵਿਤ ਕਲੱਬ ਵਿੱਚ ਜਾਪਾਨ ਅਤੇ ਦੱਖਣ ਕੋਰੀਆ ਨੂੰ ਵੀ ਸ਼ਾਮਿਲ ਕਰਨ ਦੀ ਯੋਜਨਾ ਹੈ| ਪਿਛਲੇ ਕੁੱਝ ਸਾਲਾਂ ਵਿੱਚ ਤੇਲ ਵਿਕਰੀ ਦਾ ਸਭ ਤੋਂ ਵੱਡਾ ਬਾਜ਼ਾਰ ਏਸ਼ੀਆ ਹੀ ਹੈ, ਲਿਹਾਜਾ ਭਾਰਤ ਅਤੇ ਚੀਨ ਦਾ ਇਹ ਮੰਨਣਾ ਠੀਕ ਹੈ ਕਿ ਤੇਲ ਦੀਆਂ ਕੀਮਤਾਂ ਤੈਅ ਕਰਨ ਵਿੱਚ ਉਨ੍ਹਾਂ ਦੇ ਹਿਤਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ| ਅਖੀਰ ਓਪੇਕ ਕਦੋਂ ਤੱਕ ਤੇਲ ਦੀਆਂ ਕੀਮਤਾਂ ਮਨਮਾਨੇ ਤਰੀਕੇ ਨਾਲ ਵਧਾ ਕੇ ਦੁਨੀਆ ਨੂੰ ਸੰਕਟ ਵਿੱਚ ਪਾਉਂਦਾ ਰਹੇਗਾ? ਵੱਡੇ ਏਸ਼ੀਆਈ ਖਰੀਦਦਾਰ ਮਿਲ ਜਾਣ ਤਾਂ ਤੇਲ ਕੀਮਤਾਂ ਨਾਲ ਜੁੜੀ ਅਨਿਸ਼ਚਿਤਤਾ ਖਤਮ ਕੀਤੀ ਜਾ ਸਕਦੀ ਹੈ| ਧਿਆਨ ਰਹੇ, ਦੁਨੀਆ ਦੀ ਕੁਲ ਤੇਲ ਖਪਤ ਵਿੱਚ ਭਾਰਤ ਅਤੇ ਚੀਨ ਦਾ ਸਾਂਝਾ ਦਖਲ ਲਗਭਗ 17 ਫੀਸਦੀ ਦਾ ਹੈ| ਆਪਣੀ ਇਸ ਹੈਸੀਅਤ ਨੂੰ ਧਿਆਨ ਵਿੱਚ ਰੱਖ ਕੇ ਦੋਵੇਂ ਦੇਸ਼ ਤੇਲ ਬਾਜ਼ਾਰ ਨੂੰ ਲੈ ਕੇ ਕੁੱਝ ਵੱਡੇ ਕਦਮ ਚੁੱਕਣਾ ਚਾਹੁੰਦੇ ਹਨ|
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਪ੍ਰੈਲ ਵਿੱਚ ਅੰਤਰਰਾਸ਼ਟਰੀ ਊਰਜਾ ਮੰਚ (ਆਈਈਐਫ) ਦੀ ਮੀਟਿੰਗ ਵਿੱਚ ਇਹ ਵਿਚਾਰ ਰੱਖਿਆ ਸੀ| ਇਸ ਦੇ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ਸੰਜੀਵ ਸਿੰਘ ਨੇ ਚਾਇਨਾ ਨੈਸ਼ਨਲ ਪੈਟਰੋਲੀਅਮ ਕਾਰਪ (ਸੀਐਨਪੀਸੀ) ਦੇ ਚੇਅਰਮੈਨ ਵਾਂਗ ਯਿਲਿਨ ਨਾਲ ਚਰਚਾ ਲਈ ਪੇਇਚਿੰਗ ਦਾ ਦੌਰਾ ਕੀਤਾ| ਹਾਲਾਂਕਿ ਇਸ ਤਰ੍ਹਾਂ ਦਾ ਸੁਝਾਅ ਪਹਿਲਾਂ ਵੀ ਦਿੱਤਾ ਜਾ ਚੁੱਕਿਆ ਹੈ| 2005 ਵਿੱਚ ਉਸ ਸਮੇਂ ਦੇ ਪੈਟਰੋਲੀਅਮ ਮੰਤਰੀ ਮਨੀਸ਼ੰਕਰ ਅਈਅਰ ਨੇ ਤੇਲ ਖਪਤਕਾਰ ਮੁਲਕਾਂ ਦਾ ਇੱਕ ਸਮੂਹ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ| ਲਗਾਤਾਰ ਵੱਧਦੀ ਖਪਤ ਦੇ ਬਾਵਜੂਦ ਭਾਰਤ ਹੁਣ ਤੱਕ ਓਪੇਕ ਨਾਲ ਚੰਗੀਆਂ ਕੀਮਤਾਂ ਲਈ ਮੁੱਲ ਭਾਵ ਕਰਨ ਵਿੱਚ ਸਮਰਥ ਨਹੀਂ ਹੋ ਪਾਇਆ ਹੈ| ਸਾਊਦੀ ਅਰਬ ਵਰਗੇ ਵੱਡੇ ਆਇਲ ਪ੍ਰੋਡਿਊਸਰਸ ਭਾਰਤ ਅਤੇ ਜਾਪਾਨ ਤੋਂ ‘ਏਸ਼ੀਆਈ ਪ੍ਰੀਮੀਅਮ’ ਵਸੂਲਦੇ ਹਨ ਅਤੇ ਇਸ ਪ੍ਰੀਮੀਅਮ ਦੇ ਤੌਰ ਤੇ ਇਨ੍ਹਾਂ ਨੂੰ ਸਾਲਾਨਾ 5 ਤੋਂ 10 ਅਰਬ ਡਾਲਰ ਚੁਕਾਉਣੇ ਪੈਂਦੇ ਹਨ| ਜੇਕਰ ਭਾਰਤ – ਚੀਨ ਅਤੇ ਹੋਰ ਏਸ਼ੀਆਈ ਦੇਸ਼ ਆਪਸ ਵਿੱਚ ਤਾਲਮੇਲ ਕਰ ਲੈਣ ਤਾਂ ਇਸ ਸ਼ੋਸ਼ਣ ਤੋਂ ਮੁਕਤੀ ਮਿਲ ਸਕਦੀ ਹੈ | ਓਪੇਕ ਦੇਸ਼ਾਂ ਦੁਆਰਾ ਉਤਪਾਦਨ ਵਿੱਚ ਕਟੌਤੀ ਨਾਲ ਪਿਛਲੇ ਮਹੀਨੇ ਅੰਤਰਰਾਸ਼ਟਰੀ ਪੱਧਰ ਤੇ ਤੇਲ ਦੀਆਂ ਕੀਮਤਾਂ ਚਾਰ ਸਾਲਾਂ ਦੇ ਉਚ ਪੱਧਰ ਤੇ ਪਹੁੰਚ ਗਈਆਂ ਸਨ, ਜਿਸਦੇ ਨਾਲ ਸਾਡੇ ਦੇਸ਼ ਵਿੱਚ ਪੈਟਰੋਲ ਦੀ ਕੀਮਤ 3.80 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਦੀ 3.38 ਰੁਪਏ ਪ੍ਰਤੀ ਲਿਟਰ ਵਧਾਉਣੀ ਪਈ ਸੀ| ਹਾਲਾਂਕਿ ਜੂਨ ਵਿੱਚ ਕਰੂਡ ਦੀਆਂ ਕੀਮਤਾਂ ਵਿੱਚ ਕੁੱਝ ਨਰਮਾਈ ਆਈ ਅਤੇ ਰਿਟੇਲ ਕੀਮਤਾਂ ਵੀ ਥੋੜ੍ਹੀਆਂ ਘੱਟ ਹੋਈਆਂ| ਦੇਖਣਾ ਇਹ ਹੈ ਕਿ ਭਾਰਤ ਦੀ ਇਹ ਕੋਸ਼ਿਸ਼ ਤੇਲ ਬਾਜ਼ਾਰ ਵਿੱਚ ਕਿੰਨੀ ਹਲਚਲ ਪੈਦਾ ਕਰ ਪਾਉਂਦੀ ਹੈ| ਰਾਹੁਲ

Leave a Reply

Your email address will not be published. Required fields are marked *