ਭਾਰਤ ਵਾਲਮੀਕੀ ਧਰਮ ਸਮਾਜ ਦੀ ਬੜਮਾਜਰਾ ਇਕਾਈ ਦਾ ਗਠਨ

ਚੰਡੀਗੜ੍ਹ, 24 ਜੁਲਾਈ (ਸ.ਬ.) ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਧਸ ਦੀ ਜਨਰਲ ਮੀਟਿੰਗ ਸਵਾਮੀ ਚੰਦਰਪਾਲ ਅਨਾਰਿਆ ਸੀਨੀਅਰ ਆਗੂ ਭਾਰਤੀ ਵਾਲਮੀਕੀ ਧਰਮ ਸਮਾਜ ਦੀ ਅਗਵਾਈ ਵਿੱਚ ਵਾਲਮੀਕੀ ਮੰਦਰ ਸੈਕਟਰ-32 ਚੰਡੀਗੜ੍ਹ ਵਿਖੇ ਹੋਈ| ਜਿਸ ਵਿੱਚ ਸੰਗਠਨ ਦੇ ਕੌਮੀ ਪ੍ਰਚਾਰ ਮੰਤਰੀ ਸ਼ਿਵ ਕੁਮਾਰ ਬਿਰਲਾ, ਕੌਮੀ ਸੰਯੁਕਤ ਮੰਤਰੀ ਸੂਰਜ ਸਿੰਘ, ਚੰਡੀਗੜ੍ਹ ਦੇ ਕਨਵੀਨਰ ਧੀਰਜ ਕੁਮਾਰ, ਡੱਡੂ ਮਾਜਰਾ ਬਰਾਂਚ ਦੇ ਪ੍ਰਧਾਨ ਮਨੀਸ਼ ਪਾਰਚਾ, ਮੁਹਾਲੀ ਦੇ ਪ੍ਰਧਾਨ ਓਮ ਪ੍ਰਕਾਸ਼ ਟਾਂਕ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ| ਇਸ ਮੌਕੇ ਸੰਗਠਨ ਦੀ ਬੜਮਾਜਰਾ ਕਾਲੋਨੀ ਮੁਹਾਲੀ ਬਰਾਂਚ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ|
ਇਸ ਮੌਕੇ ਜੋਨੀ ਕੁਮਾਰ ਕਾਂਗੜਾ ਨੂੰ ਪ੍ਰਧਾਨ ਨਰੇਸ਼ ਟਾਂਕ ਨੂੰ ਉਪ ਪ੍ਰਧਾਨ, ਰੁਪੇਸ਼ ਕੁਮਾਰ ਨੂੰ ਸਕੱਤਰ ਰੋਹਿਤ ਕੁਮਾਰ ਨੂੰ ਮੀਤ ਸਕੱਤਰ, ਪਵਨ ਕੁਮਾਰ ਵਾਲੀਆਂ ਨੂੰ ਪ੍ਰਚਾਰ ਸਕੱਤਰ, ਰਾਜ ਕੁਮਾਰ ਨੂੰ ਖਜਾਨਚੀ, ਸੁਖਪਾਲ ਬੋਹਿਤ, ਜਿਤੂ ਕੁਮਾਰ, ਪ੍ਰਵੀਨ ਕੁਮਾਰ, ਜੋਨੀ ਕੁਮਾਰ ਓਮ ਪ੍ਰਕਾਸ਼, ਸੰਜੀਵ ਕੁਮਾਰ, ਸਚਿਨ ਕੁਮਾਰ, ਲਕਸ਼ਮਣ ਕੁਮਾਰ, ਜਸਵਿੰਦਰ  ਕੁਮਾਰ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਰਾਜੇਸ਼ ਕੁਮਾਰ,   ਬਿਲੇਂਦਰ ਕਾਂਗੜਾ, ਸਚਿਨ ਵਾਲੀਆਂ, ਜਤਿੰਦਰ , ਵਿਨੋਦ ਕੁਮਾਰ ਨੂੰ ਮੈਂਬਰ ਬਨਾਇਆ ਗਿਆ|

Leave a Reply

Your email address will not be published. Required fields are marked *