ਭਾਰਤ ਵਿਕਾਸ ਪ੍ਰੀਸ਼ਦ ਨੇ ਕਰਵਾਏ ਭਾਰਤ ਕੋ ਜਾਨੋ ਕੁਇਜ ਮੁਕਾਬਲੇ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਵਾਂ ਬਰਾਚਾਂ ਵੱਲੋਂ ਗਿਆਨ ਜਯੋਤੀ ਗਲੋਬਲ ਸਕੂਲ, ਫੇਜ਼-2 ਮੁਹਾਲੀ ਵਿਖੇ ਭਾਰਤ ਕੋ ਜਾਨੋ ਕੁਇਜ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਿ
ਇਸ ਮੌਕੇ ਸ੍ਰੀ ਕੇ.ਕੇ. ਸੇਠ ਡਾਇਰੈਕਟਰ ਮੈਟਲ ਸੇਪ ਇੰਡਸਟਰੀ ਪ੍ਰਾਈਵੇਟ ਲਿਮਟਿਡ ਮੁਹਾਲੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ|
ਸੰਸਥਾ ਦੇ ਸਕੱਤਰ ਸ੍ਰੀ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁਹਾਲੀ ਦੇ ਵੱਖ-ਵੱਖ ਸਕੂਲਾਂ ਦੀਆਂ 25 ਟੀਮਾਂ ਨੇ ਜੂਨੀਅਰ ਅਤੇ ਸੀਨੀਅਰ ਕੈਟਾਗਰੀ ਵਿੱਚ ਭਾਗ ਲਿਆ| ਜੂਨੀਅਰ ਕੈਟਾਗਰੀ ਵਿੱਚ ਗਿਆਨ ਜਯੋਤੀ ਗਲੋਬਲ ਸਕੂਲ, ਫੇਜ਼-2 ਮੁਹਾਲੀ ਅਤੇ ਸੀਨੀਅਰ ਕੈਟਾਗਰੀ ਵਿੱਚ ਜੈਂਨ ਪਬਲਿਕ ਸਕੂਲ, ਫੇਜ਼-3ਬੀ1 ਮੁਹਾਲੀ ਦੀ ਟੀਮ ਨੂੰ ਮੁਹਾਲੀ ਬ੍ਰਾਂਚ ਵੱਲੋਂ ਜੇਤੂ ਕਰਾਰ ਦਿੱਤਾ ਗਿਆ, ਜਦੋਂ ਕਿ ਮਹਾਰਾਣਾ ਪ੍ਰਤਾਪ ਬ੍ਰਾਂਚ ਵੱਲੋਂ ਜੂਨੀਅਰ ਅਤੇ ਸੀਨੀਅਰ ਕੈਟਾਗਰੀਆਂ ਵਿੱਚ ਗੋਲਡਨ ਬੈਲਜ਼ ਪਬਲਿਕ ਸਕੂਲ, ਸੈਕਟਰ-77 ਮੁਹਾਲੀ ਦੀਆਂ ਟੀਮਾਂ ਨੂੰ ਜੇਤੂ ਕਰਾਰ ਦਿੱਤਾ ਗਿਆ|
ਜੇਤੂ ਟੀਮਾਂ 18 ਨਵੰਬਰ ਨੂੰ ਨਾਭਾ ਵਿਖੇ ਹੋਣ ਵਾਲੇ ਰਾਜ ਪੱਧਰ ਦੀ ਭਾਰਤ ਕੋ ਜਾਨੋ ਕੁਇਜ ਪ੍ਰੋਗਰਾਮ ਵਿੱਚ ਭਾਗ ਲੈਣਗੀਆਂ| ਸ੍ਰੀ ਗੁਰਦੀਪ ਸਿੰਘ ਨੇ ਕੁਇਜ ਮਾਸਟਰ ਦੀ ਭੂਮਿਕਾ ਨਿਭਾਈ|
ਇਸ ਮੌਕੇ ਸ੍ਰੀ ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ੍ਰੀ ਅਸ਼ੋਕ ਭਾਟੀਆ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਸ੍ਰਰਵ ਸ੍ਰੀ ਏ. ਆਰ. ਕੁਮਾਰ, ਗੁਰਿੰਦਰ ਸਿੰਘ, ਰਾਜਿੰਦਰ ਗੁਪਤਾ, ਏ. ਡੀ. ਬੱਬਰ, ਐਸ. ਕੇ. ਵਿੱਜ, ਐਸ. ਕੇ ਅਰੋੜਾ, ਜੇ. ਐਸ. ਚੱਢਾ, ਵਿਜੈ ਧਵਨ, ਅਨਿਲ ਸ਼ਰਮਾ, ਐਸ. ਕੇ. ਬਾਂਸਲ ਅਤੇ ਕੁਮਾਰੀ ਉਮਾ ਸ਼ਰਮਾ ਆਦਿ ਸ਼ਾਮਿਲ ਸਨ|

Leave a Reply

Your email address will not be published. Required fields are marked *