ਭਾਰਤ ਵਿਕਾਸ ਪ੍ਰੀਸ਼ਦ ਨੇ ਪੌਦੇ ਲਗਾਏ
ਐਸ ਏ ਐਸ ਨਗਰ, 8 ਸਤੰਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਵੱਲੋਂ ਜਤਿੰਦਰ ਵੀਰ ਸਰਵਹਿਤਕਾਰੀ ਮਾਡਲ ਸੀ. ਸਕੈਡੰਰੀ ਸਕੂਲ ਸੈਕਟਰ-71 ਮੁਹਾਲੀ ਵਿਖੇ ਪੌਦੇ ਲਗਾਏ ਗਏ| ਇਸ ਮੌਕੇ ਸ੍ਰੀ ਏ ਕੇ ਜਨ ਪ੍ਰੀਸ਼ਦ ਉਦਯੋਗਪਤੀ ਮੁਹਾਲੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ|
ਇਸ ਮੌਕੇ ਸ੍ਰੀਮਤੀ ਵੀਰਾ ਵਾਲੀ ਨੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੁੱਖਾਂ ਦਾ ਸਬੰਧ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੇ ਮਰਨ ਤੱਕ ਦਾ ਹੈ| ਰੁੱਖਾਂ ਬਿਨਾਂ ਜੀਵਨ ਸੰਭਵ ਨਹੀਂ ਹੈ| ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕਵਿਤਾ ਅੱਤਰੀ ਨੇ ਇਸ ਮੌਕੇ ਕਿਹਾ ਕਿ ਲਗਾਏ ਹੋਏ ਪੌਦਿਆਂ ਦੇਖਭਾਲ ਲਈ ਸਕੂਲ ਵੱਲੋਂ ਹਰ ਪੌਦੇ ਵਾਸਤੇ ਤਿੰਨ ਤਿੰਨ ਵਿਦਿਆਰਥੀਆਂ ਦੀ ਟੀਮ ਬਣਾਈ ਗਈ ਹੈ ਜਿਹੜੀ ਲਗਾਏ ਗਏ ਪੌਦਿਆਂ ਦੀ ਹਰ ਤਰ੍ਹਾਂ ਨਾਲ ਦੇਖਭਾਲ ਕਰੇਗੀ|
ਸ੍ਰੀ ਮਦਨਜੀਤ ਸਿੰਘ ਪ੍ਰਧਾਨ ਮੁਹਾਲੀ ਬ੍ਰਾਂਚ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀ ਅਸ਼ੋਕ ਭਾਟੀਆ ਪ੍ਰਧਾਨ ਮਹਾਰਾਣਾ ਪ੍ਰਤਾਪ ਬ੍ਰਾਂਚ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ| ਪ੍ਰੀਸ਼ਦ ਦੇ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਨਿੰਮ, ਸਿਲਵਰ ਓਕ, ਗੁਲਮੋਹਰ, ਪਾਲਮ ਅਤੇ ਅਸ਼ੋਕਾ ਦੇ 25 ਪੌਦੇ ਲਗਾਏ ਗਏ|
ਇਸ ਮੌਕੇ ਸਰਵਸ੍ਰੀ ਰਾਜਵੰਤ ਸਿੰਘ, ਅਨਿਲ ਸ਼ਰਮਾ, ਅਸ਼ੋਕ ਪਵਾਰ, ਗੁਰਿੰਦਰ ਸਿੰਘ, ਜੀ ਐਸ ਥਿੰਡ, ਐਚ ਐਸ ਖੈਰਾ ਆਦਿ ਸ਼ਾਮਿਲ ਸਨ|