ਭਾਰਤ ਵਿਕਾਸ ਪ੍ਰੀਸ਼ਦ ਨੇ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਕਰਵਾਏ

ਐਸ ਏ ਐਸ ਨਗਰ, 3 ਅਕਤੂਬਰ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਈਸਟ ਵੱਲੋਂ ਰਾਜ ਪੱਧਰੀ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਗੋਲਡਨ ਬੈਲਜ ਪਬਲਿਕ ਸਕੂਲ ਸੈਕਟਰ-77 ਵਿਖੇ ਕਰਵਾਏ ਗਏ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਇੰਜ. ਅਮਰਜੀਤ ਸਿੰਘ ਵਾਲੀਆ, ਐਮ ਡੀ ਬੀ ਐਂਡ ਡਬਲਯੂ ਇੰਟਰਪ੍ਰਾਈਜਿਜ ਮੁਹਾਲੀ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪ੍ਰੀਸ਼ਦ ਦੇ ਰਾਸ਼ਟਰੀ ਸਕੱਤਰ ਹਰਿੰਦਰ ਗੁਪਤਾ ਨੇ ਕੀਤੀ|
ਇਸ ਮੌਕੇ ਇੰਜ. ਦੀਪਕ ਚੱਡਾ, ਪ੍ਰੋਪ. ਮੈਸ. ਐਸ ਏ ਐਸੋਸੀਏਟਸ ਚੰਡੀਗੜ੍ਹ, ਸੀਮਾ ਜੋਸ਼ੀ, ਰੀਜਨਲ ਸਕੱਤਰ ਸੰਗਠਨ (ਉੱਤਰ), ਕਰਨਲ ਸੀ ਐਸ ਬਾਵਾ ਡਾਇਰੈਕਟਰ ਗੋਲਡਨ ਬੈਲਜ ਪਬਲਿਕ ਸਕੂਲ, ਮੁਹਾਲੀ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ ਅਤੇ ਡਾ .ਰਾਜੇਸ਼ ਪੁਰੀ ਰੀਜਨਲ ਸਕੱਤਰ ਸੇਵਾ ਬਤੌਰ ਕੇਂਦਰੀ ਨਿਰੀਖਕ ਸ਼ਾਮਲ ਹੋਏ|
ਸਮਾਗਮ ਦੀ ਸ਼ੁਰੂਆਤ ਜਯੋਤੀ ਪ੍ਰਚੰਡ ਕਰਨ ਉਪਰੰਤ ਵੰਦੇ ਮਾਤਰਮ ਗਾਨ ਨਾਲ ਕੀਤੀ| ਇਸ ਪ੍ਰਤੀਯੋਗਿਤਾ ਵਿੱਚ ਪੰਜਾਬ ਈਸਟ ਦੀਆਂ ਵੱਖ-ਵੱਖ ਬ੍ਰਾਂਚਾਂ ਤੋਂ ਆਈਆਂ 11 ਟੀਮਾਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਹਿੰਦੀ ਅਤੇ ਸੰਸਕ੍ਰਿਤ ਗੀਤ ਪੇਸ਼ ਕੀਤੇ|
ਮੁਕਾਬਲੇ ਉਪਰੰਤ ਡੀ ਏ ਵੀ ਪਬਲਿਕ ਸਕੂਲ, ਪਟਿਆਲਾ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ| ਜਿਸ ਨੇ ਭਾਰਤ ਵਿਕਾਸ ਪ੍ਰੀਸ਼ਦ ਲਕਸ਼ਮੀ ਬਾਈ ਪਟਿਆਲਾ ਬ੍ਰਾਂਚ ਦੀ ਟੀਮ ਵਜੋਂ ਹਿੱਸਾ ਲਿਆ ਸੀ| ਇਹ ਟੀਮ ਹੁਣ 29 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੀਜਨਲ ਸਮੂਹ ਗਾਨ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗੀ| ਇਸ ਮੌਕੇ ਤੇ ਸਟੇਟ ਪ੍ਰਧਾਨ ਸ੍ਰੀ ਕੇ ਕੇ ਸੂਦ ਨੇ ਬੋਲਦਿਆਂ ਕਿਹਾ ਕਿ ਇਸ ਪ੍ਰਤੀਯੋਗਿਤਾ ਦਾ ਮੰਤਵ ਸਕੂਲੀ ਬੱਚਿਆਂ ਵਿੱਚ ਦੇਸ਼-ਪਿਆਰ ਦਾ ਜਜਬਾ ਭਰਨਾ ਹੈ| ਸ੍ਰੀ ਰਾਕੇਸ਼ ਸਹਿਗਲ, ਨੈਸ਼ਨਲ ਸਕੱਤਰ, ਡਾ. ਰਾਜੇਸ਼ ਪੁਰੀ ਰੀਜਨਲ ਸਕੱਤਰ ਅਤੇ ਸ੍ਰੀਮਤੀ ਸੀਮਾ ਜੋਸ਼ੀ ਰੀਜਨਲ ਸਕੱਤਰ ਸੰਗਠਨ (ਉੱਤਰ) ਨੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ|
ਇਸ ਮੌਕੇ ਤੇ ਸਰਵ ਸ੍ਰੀ ਰਾਕੇਸ਼ ਸਹਿਗਲ ਰਾਸ਼ਟਰੀ ਸਕੱਤਰ, ਸ਼ੁਸ਼ੀਲ ਸਿੰਗਲਾ ਸਟੇਟ ਪੈਟਰਨ, ਕੇ ਕੇ ਸੂਦ ਸਟੇਟ ਪ੍ਰਧਾਨ, ਬਲਜਿੰਦਰ ਬਿੱਟੂ ਸਟੇਟ ਸਕੱਤਰ, ਸੋਮਨਾਥ ਸ਼ਰਮਾ ਸਟੇਟ ਵਿੱਤ ਸਕੱਤਰ, ਜੀਤ ਗੋਗੀਆ ਸਟੇਟ ਸੰਗਠਨ ਸਕੱਤਰ, ਅਮਿਤ ਡੋਗਰਾ ਸਟੇਟ ਸੰਯੋਜਕ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ, ਗੋਪਾਲ ਸ਼ਰਮਾ, ਸਟੇਟ ਮੀਤ ਪ੍ਰਧਾਨ, ਤਿਲਕ ਰਾਜ ਵਧਵਾ, ਸਟੇਟ ਸਕੱਤਰ ਚੰਡੀਗੜ੍ਹ, ਗੁਰਦੀਪ ਸਿੰਘ, ਸਟੇਟ ਸੰਯੋਜਕ ਸੰਸਕਾਰ, ਗਿਆਨ ਚੰਦ ਸ਼ਰਮਾ ਜਿਲ੍ਹਾ ਪ੍ਰਧਾਨ, ਵਿਜਯ ਧਵਨ ਜਿਲ੍ਹਾ ਸਕੱਤਰ ਅਤੇ ਅਨਿਲ ਸ਼ਰਮਾ ਮੁਹਾਲੀ ਕੋਆਰਡੀਨੇਟਰ ਵੀ ਮੌਜੂਦ ਸਨ|

Leave a Reply

Your email address will not be published. Required fields are marked *