ਭਾਰਤ ਵਿਕਾਸ ਪ੍ਰੀਸ਼ਦ ਨੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟ ਵੰਡੇ

ਐਸ ਏ ਐਸ ਨਗਰ, 26 ਮਾਰਚ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੀਆਂ ਦੋਵੇਂ ਬਰਾਚਾਂ ਵਲੋਂ ਅਯਾਮ ਸੰਸਥਾ ਵਲੋਂ ਚਲਾਏ ਜਾ ਰਹੇ ਸੈਕਟਰ 70 ਮੁਹਾਲੀ ਵਿਚਲੇ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਸ੍ਰੀ ਅਸ਼ੋਕ ਪਵਾਰ ਨੇ ਦਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਸ੍ਰੀ ਵੀ ਐਮ ਵਧਵਾ ਸਕੱਤਰ ਰਾਜਪਾਲ ਛਤੀਸਗੜ੍ਹ ਸਨ| ਇਸ ਮੌਕੇ ਵਿਸ਼ੇਸ ਮਹਿਮਾਨ ਕੈਪਟਨ ਐਸ ਚੌਧਰੀ ਰਿਟਾ ਪ੍ਰਿੰਸੀਪਲ ਅਤੇ ਤਨਪ੍ਰੀਤ ਕੌਰ ਸਨ|
ਸਮਾਗਮ ਦੀ ਸ਼ੁਰੂਆਤ ਜੋਤ ਪ੍ਰਚੰਡ ਕਰਕੇ ਕੀਤੀ ਗਈ| ਇਸ ਉਪਰੰਤ ਵੰਦੇ ਮਾਤਰਮ ਗੀਤ ਗਾਇਆ ਗਿਆ| ਇਸ ਉਪਰੰਤ ਸੰਸਥਾ ਦੇ ਪ੍ਰਧਾਨ ਸ੍ਰੀ ਮਦਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ| ਇਸ ਮੌਕੇ ਚੀਫ ਕੋਆਰਡੀਨੇਟਰ ਗੁਰਦੀਪ ਸਿੰਘ ਨੇ ਭਾਰਤ ਵਿਕਾਸ ਪ੍ਰੀਸਦ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ| ਇਸ ਮੌਕੇ ਸਕੂਲ ਦੇ 25 ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟ ਵੰਡੇ ਗਏ|
ਮੰਚ ਦਾ ਸੰਚਾਲਣ ਸ੍ਰੀ ਐਸ ਕੇ ਵਿੱਜ ਨੇ ਕੀਤਾ| ਇਸ ਮੌਕੇ ਸ੍ਰੀ ਏ ਕੁਮਾਰ, ਏ ਐਨ ਸ਼ਰਮਾ, ਐਚ ਐਸ ਖਹਿਰਾ, ਰਾਜਵੰਤ ਸਿੰਘ, ਏ ਡੀ ਬੱਬਰ, ਗੁਰਿੰਦਰ ਸਿੰਘ, ਅਸ਼ੋਕ ਭਾਟੀਆ, ਵੀਰਾਂ ਵਾਲੀ, ਦਵੇਸ ਪਰਾਸ਼ਰ, ਰਜਿੰਦਰ ਗੁਪਤਾ ਵੀ ਮੌਜੂਦ ਸਨ|

Leave a Reply

Your email address will not be published. Required fields are marked *