ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵਿਦਿਆਰਥੀਆ ਦਾ ਸਨਮਾਨ

ਚੰਡੀਗੜ੍ਹ, 22 ਅਪ੍ਰੈਲ (ਸ.ਬ) ਭਾਰਤ ਵਿਕਾਸ ਪ੍ਰੀਸ਼ਦ (ਸਾਊਥ-4) ਚੰਡੀਗੜ੍ਹ ਵੱਲੋਂ ਸਰਕਾਰੀ ਸਮਾਰਟ ਹਾਈ ਸਕੂਲ, ਸੈਕਟਰ-50-ਡੀ, ਚੰਡੀਗੜ੍ਹ ਦੇ ਕਲਾਸ ਅਠਵੀਂ ਅਤੇ ਨੌਵੀਂ ਦੇ ਸਲਾਨਾ ਇਮਤਿਹਾਨ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ- ਰੋਸ਼ਨ, ਨਿਸ਼ਾਂਤ, ਕੋਮਲ, ਮੁਸਕਾਨ, ਵਰਸ਼ਾ, ਨਵਜੋਤ, ਦਿਨੇਸ਼ ਕੁਮਾਰ, ਮਮਤਾ, ਰਵੀ ਕੁਮਾਰ, ਵਿਵੇਕ ਕੁਮਾਰ, ਸੰਧਿਆ ਦੇਵੀ ਅਤੇ ਕਰਿਸਮਾ ਆਦਿ ਨੂੰ ਸੰਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ|
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਪ੍ਰਧਾਨਗੀ ਵਿੱਚ ਕੀਤੇ ਗਏ ਇਸ ਸਮਾਗਮ ਵਿੱਚ ਸਕੂਲ ਦਾ ਸਾਰਾ ਸਟਾਫ, ਵਿਦਿਆਰਥੀ ਅਤੇ ਭਾਰਤ ਵਿਕਾਸ ਪ੍ਰੀਸ਼ਦ (ਸਾਊਥ-4) ਬਰਾਂਚ ਦੀ ਕਾਰਜਕਾਰਣੀ ਦੇ ਮੈਂਬਰ ਅਤੇ ਅਹੁਦੇਦਾਰ ਸ੍ਰੀ ਐਸ ਸੀ  ਗਲਹੋਤਰਾ ਮੁੱਖ ਸਲਾਹਕਾਰ, ਰਵੀ ਉਂਪਲ ਪ੍ਰਧਾਨ, ਜਗਤਾਰ ਸਿੰਘ ਬੈਨੀਪਾਲ ਸਕੱਤਰ, ਵਿਨੇ ਮਲਹੋਤਰਾ ਖਜਾਨਚੀ, ਭੁਪਿੰਦਰ ਸਿੰਘ ਉੱਪ ਪ੍ਰਧਾਨ, ਡਾ. ਐਨ. ਕੇ ਕਲਸੀ  ਪ੍ਰੈਸ  ਸਕੱਤਰ, ਸ੍ਰੀ ਮਤੀ ਚੰਦਰ ਕਾਂਤਾ ਮਹਿਲਾ ਪ੍ਰਮੁਖ, ਦਲਜੀਤ ਅਰੋੜਾ, ਅਰੁਣ ਭੱਲਾ ਵਿਜੈ ਕੁਮਾਰ ਯੋਗਾ ਆਚਾਰੀਆਂ ਵੀ ਮੌਜੂਦ ਸਨ|

Leave a Reply

Your email address will not be published. Required fields are marked *