ਭਾਰਤ ਵਿਕਾਸ ਪ੍ਰੀਸ਼ਦ ਵੱਲੋਂ 55ਵਾਂ ਸਥਾਪਨਾ ਦਿਵਸ ਮਨਾਇਆ

ਐਸ. ਏ. ਐਸ ਨਗਰ, 8 ਅਗਸਤ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਦੋਹਾਂ ਬਰਾਂਚਾਂ ਵੱਲੋਂ 55ਵਾਂ ਸਥਾਪਨਾ ਦਿਵਸ ਸਮਾਰੋਹ ਅਤੇ ਮੁਹਾਲੀ ਬਰਾਂਚ ਦੀ ਸਿਲਵਰ ਜੁਬਲੀ ਦੇ ਸਮਾਰੋਹ ਦਾ ਸਾਂਝੇ ਤੌਰ ਤੇ ਖਾਲਸਾ ਕਾਲਜ, ਫੇਜ਼-3ਏ ਮੁਹਾਲੀ ਵਿਖੇ ਆਯੋਜਨ ਕੀਤਾ ਗਿਆ| ਇਸ ਮੌਕੇ ਉਦਯੋਗਪਤੀ ਸ੍ਰੀ ਆਰ. ਐਸ. ਨਿੱਬਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦੋਂਕਿ ਪ੍ਰਸਿੱਧ ਉਦਯੋਗਪਤੀ ਸ੍ਰੀ ਅਸ਼ੋਕ ਜੈਨ ਅਤੇ ਡਾ ਹਰੀਸ਼ ਕੁਮਾਰੀ ਪ੍ਰਿੰਸੀਪਲ ਖਾਲਸਾ ਕਾਲਜ ਮੁਹਾਲੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ|
ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਮਦਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਇਸ ਉਪਰੰਤ ਸਕੱਤਰ ਅਸ਼ੋਕ ਪਵਾਰ ਨੇ ਮੁਹਾਲੀ ਦੀਆਂ ਬਰਾਂਚਾਂ ਵੱਲੋਂ ਕੀਤੇ ਜਾ ਰਹੇ ਵੱਖ ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ| ਸ੍ਰੀ ਗੁਰਦੀਪ ਸਿੰਘ ਨੇ ਸੰਸਥਾ ਦੇ ਨੈਸ਼ਨਲ ਲੈਵਲ ਤੇ ਕੀਤੇ ਜਾ ਰਹੇ ਕੰਮ ਦੀ ਜਾਣਕਾਰੀ ਦਿੱਤੀ| ਇਸ ਮੌਕੇ ਤੇ ਸ੍ਰੀ ਸੋਮ ਨਾਥ, ਸਟੇਟ ਪ੍ਰਧਾਨ, ਸ੍ਰੀ ਸਤੀਸ਼ ਕੋਸ਼ਿਕ ਜੋਨਲ ਮੀਤ ਪ੍ਰਧਾਨ, ਸ੍ਰੀ ਗਿਆਨ ਚੰਦ ਸ਼ਰਮਾ ਜਿਲ੍ਹਾ ਪ੍ਰਧਾਨ, ਸ੍ਰੀ ਵਿਜੈ ਧਵਨ ਜਿਲ੍ਹਾ ਸਕੱਤਰ, ਏ. ਆਰ, ਕੁਮਾਰ ਅਤੇ ਏ. ਐਨ ਸ਼ਰਮਾ ਨੇ ਵੀ ਆਪਣੇ ਵਿਚਾਰ ਰੱਖੇ| ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੇਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰੰਸ਼ਸ਼ਾ ਕੀਤੀ|
ਇਸ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਚਾਰ ਖਿਡਾਰਨਾਂ ਜਿਨ੍ਹਾਂ ਨੇ ਵੱਖ ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੇ ਜੌਹਰ ਦਿਖਾਏ, ਨੂੰ ਸਨਮਾਨ ਚਿੰਨ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸ੍ਰੀ ਰਾਜਿੰਦਰ ਗੁਪਤਾ ਜੋ ਕਿ ਪਿਛਲੇ 40 ਸਾਲਾਂ ਤੋਂ ਲੋਕਾਂ ਨੂੰ ਫ੍ਰੀ ਯੋਗਾ ਸਿਖਾਉਣ ਦੀ ਸੇਵਾ ਕਰ ਰਹੇ ਹਨ, ਨੂੰ ਸਨਮਾਨ ਚਿੰਨ ਅਤੇ ਸ਼ਾਲ ਸਨਮਾਨਿਤ ਕੀਤਾ| ਮੁਹਾਲੀ ਸਕੂਲ ਦੇ ਪੰਜ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਪੰਜਾਬ ਸਿੱਖਿਆ ਬੋਰਡ ਦੀ ਮਾਰਚ 2018 ਦੀ ਦਸਵੀਂ ਦੀ ਪ੍ਰੀਖਿਆ ਵਿਚ ਪਹਿਲੇ ਪੰਜ ਸਥਾਨ ਪ੍ਰਾਪਤ ਕੀਤੇ, ਨੂੰ ਵੀ ਸਨਮਾਨ ਚਿੰਨ ਅਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ| ਸਿਲਵਰ ਜੁਬਲੀ ਦੇ ਮੌਕੇ ਤੇ ਮੁਹਾਲੀ ਬਰਾਂਚ ਦੇ ਸਾਰੇ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਵਿੱਤ ਸਕੱਤਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ| ਸ੍ਰੀ ਵੀ ਐਮ ਵਧਵਾ ਪ੍ਰਾਈਵੇਟ ਸਕੱਤਰ, ਰਾਜਪਾਲ ਛੱਤੀਗੜ੍ਹ ਨੂੰ ਉਹਨਾਂ ਦੁਆਰਾ ਦਿੱਤੀ ਗਈ ਵਿੱਤੀ ਸਹਾਇਤ ਦੇ ਲਈ ਸਨਮਾਨਤ ਕੀਤਾ ਗਿਆ|
ਇਸ ਮੌਕੇ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ| ਇਸ ਮੌਕੇ ਤੇ ਸ੍ਰੀ ਏ.ਆਰ ਕੁਮਾਰ, ਧਰਮਵੀਰ ਸਲਵਾਨ, ਏ. ਡੀ ਬੱਬਰ, ਵਰਿੰਦਰ ਸਿੰਘ, ਜੀ. ਐਸ. ਧਿੰਦ, ਐਸ. ਕੇ ਵਿਜ, ਜੇ ਐਸ. ਚੱਢਾ ਆਦਿ ਹਾਜਰ ਸਨ|

Leave a Reply

Your email address will not be published. Required fields are marked *