ਭਾਰਤ ਵਿਕਾਸ ਪ੍ਰੀਸ਼ਦ ਸਾਉਥ-4 ਅਤੇ ਸਾਉਥ-7 ਬਰਾਂਚ ਚੰਡੀਗੜ੍ਹ ਨੇ ਰੱਖੜੀ ਦਾ ਤਿਉਹਾਰ ਮਨਾਇਆ

ਐਸ.ਏ. ਐਸ ਨਗਰ, 27 ਅਗਸਤ (ਸ.ਬ.) ਭਾਰਤ ਵਿਕਾਸ ਪ੍ਰੀਸ਼ਦ (ਸਾਉਥ-4 ਅਤੇ ਸਾਊਥ-7) ਅਤੇ ਸੂਦ ਮੈਮੋਰੀਅਲ ਟਰਸੱਟ, ਮੁਹਾਲੀ ਵਲੋਂ ਸਾਂਝੇ ਤੌਰ ਤੇ ਰਖੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ 21 ਲੜਕੀਆਂ ਵਲੋਂ ਦੋਵਾਂ ਸ਼ਾਖਾਵਾਂ ਦੇ ਅਹੁਦੇਦਾਰਾਂ ਅਤੇ ਹੋਰ ਲੜਕਿਆਂ ਨੂੰ ਰਖੜੀਆਂ ਬੰਨੀਆਂ ਗਈਆਂ| ਇਸ ਮੌਕੇ ਇਨ੍ਹਾਂ ਬੱਚਿਆਂ ਵੱਲੋਂ ਸਭਿਆਚਾਰ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ|
ਪ੍ਰੋਗਰਾਮ ਦੀ ਵਿਲੱਖਣਤਾ ਇਹ ਸੀ ਕਿ ਲੜਕੀਆਂ ਵਲੋਂ ਆਪਣੇ ਭਰਾਵਾਂ ਤੋਂ ਇਹ ਕਸਮ ਲਈ ਗਈ ਕਿ ਉਹ ਵੱਧੇ ਹੋਏ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਰਹਿਣਗੇ ਅਤੇ ਇਸ ਵਿੱਚ ਭੈਣਾਂ ਉਨ੍ਹਾਂ ਦੀ ਪੂਰੀ ਤਰ੍ਹਾਂ ਮੱਦਦ ਕਰਨਗੀਆਂ| ਇਸ ਮੌਕੇ ਸਮਾਗਮ ਦੀ ਮੁੱਖ ਮਹਿਮਾਨ ਕੁਲਵਿੰਦਰ ਕੌਰ, ਵਿਸ਼ੇਸ਼ ਮਹਿਮਾਨ ਬਿਅੰਤ ਸਿੰਘ ਨਿਰਮਲ ਕੌਰ ਸੇਖੋਂ, ਸਾਉਥ-7 ਦੇ ਪ੍ਰਧਾਨ ਸ੍ਰ. ਜਗਤਾਰ ਸਿੰਘ ਬੈਨੀਪਾਲ, ਸਾਉਥ-4 ਸ਼ਾਖਾ ਦੇ ਪ੍ਰਧਾਨ ਰਵੀ ਸੰਕਰ ਉੱਪਲ, ਪ੍ਰਧਾਨ ਚੰਡੀਗੜ੍ਹ ਬਲੱਡ ਡੋਨਰਜ ਅਤੇ ਵੈਲਫੇਅਰ ਅਸੋਸੀਏਸ਼ਨ (ਰਜਿ), ਸਾਉਥ ਸਾਖਾ ਦੇ ਸਕੱਤਰ ਡਾ. ਨੰਦ ਕਿਸ਼ੋਰ ਕਲਸੀ, ਸਾਉਥ-7 ਸਾਖਾ ਦੀ ਉੱਪ ਪ੍ਰਧਾਨ ਮਨਜੀਤ ਕੌਰ, ਕਿਰਨ ਸ਼ਰਮਾ ਤੇ ਬਰਖਾ ਰਨਾਵਤ ਵੀ ਹਾਜਿਰ ਸਨ|

Leave a Reply

Your email address will not be published. Required fields are marked *