ਭਾਰਤ ਵਿਚ ਪਾਕਿ ਦੇ ਨਵੇਂ ਹਾਈ ਕਮਿਸ਼ਨਰ ਬਨਣਗੇ ਸੋਹੇਲ ਮਹਿਮੂਦ

ਪਾਕਿਸਤਾਨ, 22 ਜੁਲਾਈ (ਸ.ਬ.) ਪਾਕਿਸਤਾਨ ਨੇ ਭਾਰਤ ਵਿਚ ਸੋਹੇਲ ਮਹਿਮੂਦ ਨੂੰ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ | ਉਹ ਅਬਦੁਲ ਬਾਸਿਤ ਦੀ ਜਗ੍ਹਾ ਲੈਣਗੇ | ਸੋਹੇਲ ਮਹਿਮੂਦ ਸੀਨੀਅਰ ਕੂਟਨੀਤਕ ਹਨ ਅਤੇ ਇਸ ਤੋਂ ਪਹਿਲਾਂ ਉਹ ਤੁਰਕੀ, ਥਾਈਲੈਂਡ ਤਰ੍ਹਾਂ ਦੇ ਦੇਸ਼ਾਂ ਵਿਚ ਪਾਕਿ ਹਾਈ ਕਮਿਸ਼ਨਰ ਦੇ ਤੌਰ ਉਤੇ ਸੇਵਾ ਦੇ ਚੁੱਕੇ ਹਨ|
ਸੋਹੇਲ ਦੇ ਕੰਮ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੂੰ ਉਮੀਦ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਕਰ ਸਕਣਗੇ| ਅਬਦੁਲ ਬਾਸਿਤ ਸਾਲ 2014 ਤੋਂ ਅਹੁਦੇ ਉਤੇ ਬਣੇ ਹੋਏ ਹਨ ਅਤੇ ਹੁਣ ਸੋਹੇਲ ਮਹਿਮੂਦ ਉਨ੍ਹਾਂ ਦੀ ਜਗ੍ਹਾ ਲੈਣਗੇ|
ਸੋਹੇਲ ਮਹਿਮੂਦ ਸਾਲ 1985 ਵਿਚ ਵਿਦੇਸ਼ ਸੇਵਾ ਲਈ ਚੁਣੇ ਗਏ ਸਨ ਅਤੇ ਲਗਾਤਾਰ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਕੰਮ ਨੂੰ ਦੇਖਦੇ ਰਹੇ ਹਨ | ਉਹ 1991-1994 ਤੱਕ ਤੁਰਕੀ ਵਿਚ ਪਾਕਿ ਹਾਈ ਕਮਿਸ਼ਨ ਦੀ ਜ਼ਿੰਮੇਦਾਰੀ ਸੰਭਾਲ ਚੁੱਕੇ ਹਨ | ਸੋਹੇਲ ਅਮਰੀਕਾ ਵਿਚ ਵੀ ਮਹੱਤਵਪੂਰਨ ਜ਼ਿੰਮੇਦਾਰੀਆਂ ਸੰਭਾਲ ਚੁੱਕੇ ਹਨ ਅਤੇ ਥਾਈਲੈਂਡ ਵਿਚ 2009-2013 ਤੱਕ ਪਾਕਿ ਕਮਿਸ਼ਨਰ ਵੀ ਰਹਿ ਚੁੱਕੇ ਹਨ|
ਸੋਹੇਲ ਪਾਕਿਸਤਾਨ ਵਿਚ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਿਚ ਡੀ. ਜੀ ਵੀ ਰਹਿ ਚੁੱਕੇ ਹਨ| ਉਨ੍ਹਾਂ ਨੇ ਭਾਰਤ ਵਿਚ ਪਾਕਿ ਹਾਈ ਕਮਿਸ਼ਨਰ ਬਨਣ ਦੀ ਰੇਸ ਵਿਚ ਕਈ ਵੱਡੇ ਨਾਮਾਂ ਨੂੰ ਪਿੱਛੇ ਛੱਡਿਆ ਹੈ, ਜਿਨ੍ਹਾਂ ਵਿਚ ਇਫਤਿਖਾਰ ਅਜੀਜ, ਤਸਨੀਮ ਅਸਲਮ (ਸੰਯੁਕਤ ਰਾਸ਼ਟਰ ਮਾਮਲਿਆਂ ਦੇ ਵਧੀਕ ਵਿਦੇਸ਼ ਸਕੱਤਰ) ਆਦਿ ਦੇ ਨਾਂ ਸ਼ਾਮਲ ਹਨ|

Leave a Reply

Your email address will not be published. Required fields are marked *