ਭਾਰਤ ਵਿਰੁੱਧ ਸਾਜਿਸ਼ ਰੱਚ ਰਿਹਾ ਹੈ ਹਾਫਿਜ਼ ਸ਼ਾਈਦ, ਆਈ.ਐਸ. ਤੋਂ ਮੰਗੀ ਮਦਦ!

ਇਸਲਾਮਾਬਾਦ, 28 ਦਸੰਬਰ (ਸ.ਬ.) 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਸਰਗਨਾ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਭਾਰਤ ਵਿਰੁੱਧ ਇਕ ਤੋਂ ਬਾਅਦ ਬਿਆਨਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ| ਉਹ ਭਾਰਤ ਵਿਰੁੱਧ ਜ਼ਹਿਰ ਉਗਲਣ ਲਈ ਕੋਈ ਮੌਕਾ ਨਹੀਂ ਛੱਡਦਾ| ਹਾਫਿਜ਼ ਭਾਰਤ ਵਿਰੁੱਧ ਇਕ ਖਤਰਨਾਕ ਸਾਜਿਸ਼ ਰੱਚ ਰਿਹਾ ਹੈ| ਇਸ ਲਈ ਉਹ ਅੱਤਵਾਦੀ ਸੰਗਠਨ ਆਈ. ਐਸ. ਆਈ.ਐਸ. ਨਾਲ ਹੱਥ ਮਿਲਾ ਰਿਹਾ ਹੈ| ਆਈ.ਐਸ. ਨੂੰ ਆਪਣੇ ਅੱਤਵਾਦੀ ਨੈਟਵਰਕ ਨਾਲ ਜੋੜਨ ਲਈ ਹਾਫਿਜ਼ ਸਈਦ ਦਾ ਦੂਜਾ ਸੰਗਠਨ ਸੀਰੀਆ ਵਿੱਚ ਸਰਗਰਮ ਹੈ| ਖੁਫੀਆ   ਏਜੰਸੀਆਂ ਦੇ ਮੁਤਾਬਕ ਹਾਫਿਜ਼ ਦਾ ਸੰਗਠਨ ‘ਫਲਾਹ-ਏ-ਇਨਸਾਨੀਅਤ’ ਸੀਰੀਆ ਵਿਚ ਮਨੁੱਖੀ ਮਦਦ ਦੇ ਕੰਮ ਵਿੱਚ ਜੁਟਿਆ ਹੈ ਪਰ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ| ਮਦਦ ਦੇ ਬਹਾਨੇ ਹਾਫਿਜ਼ ਸੀਰੀਆ ਵਿੱਚ ਸਰਗਰਮ ਆਈ.ਐਸ. ਦੇ ਅੱਤਵਾਦੀਆਂ ਨਾਲ ਸੰਪਰਕ ਬਣਾ ਰਿਹਾ ਹੈ| ਖੁਫੀਆ ਏਜੰਸੀਆਂ ਦੇ ਮੁਤਾਬਕ ਹਾਫਿਜ਼ ਆਈ.ਐਸ. ਦੀ ਮਦਦ ਨਾਲ ਭਾਰਤ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਸਕਦਾ ਹੈ|
ਜਿਕਰਯੋਗ ਹੈ ਕਿ ਹਾਫਿਜ਼ ਨੇ ਮੰਗਲਵਾਰ ਨੂੰ ਭਾਰਤ ਵਿਰੁੱਧ ਇਕ ਬਿਆਨ ਦਿੱਤਾ ਸੀ ਅਤੇ ਉਸ ਨੂੰ ਪਾਕਿਸਤਾਨੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ ਨਾਲ ਦੋਸਤੀ ਨਾ     ਕਰੇ| ਹਾਫਿਜ਼ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸੁਰੱਖਿਆ ਫੋਰਸ ਦੇ ਜਵਾਨ ਕਸ਼ਮੀਰ ਵਿੱਚ ਅੱਤਿਆਚਾਰ ਕਰ ਰਹੇ ਹਨ|

Leave a Reply

Your email address will not be published. Required fields are marked *