ਭਾਰਤ ਵਿੱਚ ਔਰਤਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਇਆ : ਮੋਦੀ

ਨਵੀਂ ਦਿੱਲੀ, 12 ਜੁਲਾਈ (ਸ.ਬ.) ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ 9.30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਦੀਨਦਿਆਲ ਅੰਤੋਦਿਆ ਯੋਜਨਾ ਰਾਸ਼ਟਰੀ ਦਿਹਾਤੀ ਰੁਜ਼ਗਾਰ ਮਿਸ਼ਨ (ਡੀ.ਏ.ਵਾਈ-ਐਨ. ਆਰ. ਐਲ. ਐਮ.), ਡੀ.ਡੀ.ਯੂ.-ਜੇ.ਕੀ.ਵਾਈ ਅਤੇ ਆਰ. ਐਸ. ਈ. ਟੀ. ਆਈ. ਤਹਿਤ ਕੰਮ ਕਰ ਰਹੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਸਿੱਧੀ ਗੱਲਬਾਤ ਕੀਤੀ| ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਿਲਾ ਸ਼ਕਤੀਕਰਨ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਬਰਾਬਰੀ ਦਾ ਮੌਕਾ ਦੇਣਾ, ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਵਿੱਚ ਤਾਕਤ ਹੈ ਅਤੇ ਉਨ੍ਹਾਂ ਵਿੱਚ ਸਫਲਤਾਂ ਲਈ ਕੁਝ ਕਰਨ ਦੀ ਸ਼ਕਤੀ ਹੈ| ਉਹ ਪਰਿਵਾਰ, ਸਮਾਜ ਅਤੇ ਦੇਸ਼ ਦਾ ਵੀ ਖਿਆਲ ਰੱਖਦੀਆਂ ਹਨ ਅਤੇ ਚੰਗਾ ਸਮਾਂ ਯੋਜਨਾਬੱਧ ਕਰਦੀਆਂ ਹਨ|
ਪੀ.ਐਮ. ਮੋਦੀ ਨੇ ਕਿਹਾ ਹੈ ਕਿ ਛੱਤੀਸਗੜ੍ਹ ਦੇ 22 ਜਿਲਿਆਂ ਵਿੱਚ 122 ਵੱਡੇ ਬਾਜ਼ਾਰ ਆਊਟਲੇਟ ਬਣਾਏ ਗਏ ਹਨ, ਜਿਥੇ ਸਵੈ ਸਹਾਇਤਾ ਸਮੂਹਾਂ ਦੇ 200 ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਵੇਚੇ ਜਾਂਦੇ ਹਨ|
ਮੋਦੀ ਨੇ ਕਿਹਾ ਕਿ ਦੀਨਦਿਆਲ ਅੰਤੋਦਿਆ ਯੋਜਨਾ ਤਹਿਤ ਦਿਹਾਤੀ ਨੌਜਵਾਨਾਂ ਦੇ ਹੁਨਰ ਵਿਕਾਸ ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ| ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਵੈ ਰੁਜ਼ਗਾਰ, ਦੋਵਾਂ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਦੇਸ਼ ਦੇ ਨੌਜਵਾਨ ਆਪਣੀ ਇੱਛਾਵਾਂ ਨਾਲ ਅੱਗੇ ਵਧ ਸਕਣ|
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਯੋਜਨਾ ਨੂੰ ਸਾਰੇ ਰਾਜਾਂ ਵਿੱਚ ਸ਼ੁਰੂ ਕੀਤਾ ਜਾ ਚੁੱਕਿਆ ਹੈ| ਮੈਂ ਸਾਰੇ ਰਾਜਾਂ ਅਤੇ ਉਥੇ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿੰਨਾ ਨੇ ਇਸ ਯੋਜਨਾ ਨੂੰ ਲੱਖਾਂ-ਕਰੋੜਾਂ ਮਹਿਲਾਵਾਂ ਤੱਕ ਪਹੁੰਚਾ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦਾ ਕੰਮ ਕੀਤਾ ਹੈ|

Leave a Reply

Your email address will not be published. Required fields are marked *