ਭਾਰਤ ਵਿੱਚ ਦਾਖਿਲ ਹੋਇਆ ਕੋਰੋਨਾ ਦਾ ਨਵਾਂ ਸਟਰੋਨ ਯੂ ਕੇ ਤੋਂ ਪਰਤੇ 6 ਵਿਅਕਤੀਆਂ ਵਿਚ ਮਿਲੇ ਲੱਛਣ
ਨਵੀਂ ਦਿੱਲੀ, 29 ਦਸੰਬਰ (ਸ.ਬ.) ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਸਟਰੋਨ ਦੇ ਕੁੱਲ 6 ਕੇਸ ਮਿਲੇ ਹਨ। ਅੱਜ ਭਾਰਤ ਸਰਕਾਰ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਯੂ.ਕੇ. ਤੋਂ ਪਰਤੇ 6 ਵਿਅਕਤੀਆਂ ਵਿਚ ਇਹ ਨਵੇਂ ਸਟਰੋਨ ਮਿਲੇ ਹਨ। ਇਨ੍ਹਾਂ ਵਿਚ 3 ਬੈਂਗਲੁਰੂ, 2 ਹੈਦਰਾਬਾਦ ਅਤੇ ਇਕ ਪੁਣੇ ਦੀ ਲੈਬ ਦੇ ਸੈਂਪਲ ਵਿਚ ਸਾਰਸ-ਸੀ.ਓ.ਵੀ.2 ਦਾ ਨਵਾਂ ਸਟਰੇਨ ਪਾਇਆ ਗਿਆ ਹੈ।
ਯੂ.ਕੇ. ਤੋਂ ਆਏ ਲੋਕਾ ਦੀ ਜੀਮੋਨ ਸਕਿਵੇਂਸਿੰਗ ਕੀਤੀ ਗਈ ਸੀ, ਜਿਸ ਦੀ ਰਿਪੋਰਟ ਅੱਜ ਜਾਰੀ ਕੀਤੀ ਗਈ ਹੈ। ਜਿਸ ਵਿਚ ਵੱਖ-ਵੱਖ ਲੈਬ ਵਿਚ ਟੈਸਟ ਕੀਤੇ ਗਏ ਸੈਕਸ਼ਨ ਬਾਰੇ ਦੱਸਿਆ ਗਿਆ। ਇਨ੍ਹਾਂ ਸਾਰੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਇਕ ਸੈਲਫ ਆਈਸੋਲੇਸ਼ਨ ਰੂਮ ਵਿਚ ਰੱਖਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ, ਜਦੋਂÎਿਕ ਹੋਰ ਟਰੈਵਲਰਸ ਦੀ ਜਾਣਕਾਰੀ ਲਈ ਜਾ ਰਹੀ ਹੈ।