ਭਾਰਤ ਵਿੱਚ ਦਿਨੋਂ ਦਿਨ ਵੱਧ ਰਿਹਾ ਰਾਜਸੀ ਭ੍ਰਿਸ਼ਟਾਚਾਰ

ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰਾ ਘੋਟਾਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਆਰਜੇਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਹੈ| ਇਸ ਮਾਮਲੇ ਵਿੱਚ 3 ਜਨਵਰੀ ਨੂੰ ਸਜਾ ਸੁਣਾਈ ਜਾਵੇਗੀ| ਇਹ ਮਾਮਲਾ ਦੇਵਘਰ ਖਜਾਨੇ ਤੋਂ 89 ਲੱਖ, 27 ਹਜਾਰ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਦਾ ਹੈ| ਦੇਸ਼ ਦੀ ਰਾਜਨੀਤੀ ਵਿੱਚ ਚਾਰਾ ਘੁਟਾਲਾ ਕਾਫੀ ਚਰਚਿਤ ਰਿਹਾ ਹੈ| ਇਹ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਲਾਲੂ ਪ੍ਰਸਾਦ ਦਾ ਰਾਜਨੀਤਿਕ ਕੈਰੀਅਰ ਇੱਕ ਖਾਸ ਮੁਕਾਮ ਹਾਸਲ ਕਰ ਚੁੱਕਿਆ ਸੀ ਅਤੇ ਤੇਜੀ ਨਾਲ ਅੱਗੇ ਵੱਧ ਰਿਹਾ ਸੀ| ਜ਼ਿਕਰਯੋਗ ਹੈ ਕਿ 1994 ਵਿੱਚ ਬਿਹਾਰ ਪੁਲੀਸ ਨੇ ਉਸ ਸਮੇਂ ਦੇ ਬਿਹਾਰ ਦੇ ਗੁਮਲਾ, ਰਾਂਚੀ, ਪਟਨਾ, ਡੋਰੰਡਾ ਅਤੇ ਲੋਹਰਦੱਗਾ ਵਰਗੇ ਕਈ ਖਜਾਨਿਆਂ ਤੋਂ ਫਰਜੀ ਬਿੱਲਾਂ ਰਾਹੀਂ ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਦੇ ਬਿਲ ਜਮਾਂ ਕੀਤੇ| ਉਸ ਤੋਂ ਬਾਅਦ ਸਰਕਾਰੀ ਖਜਾਨੇ ਅਤੇ ਪਸ਼ੂਪਾਲਨ ਵਿਭਾਗ ਦੇ ਅਨੇਕ ਕਰਮਚਾਰੀਆਂ ਤੋਂ ਇਲਾਵਾ ਕਈ ਠੇਕੇਦਾਰ ਅਤੇ ਸਪਲਾਇਰ ਗ੍ਰਿਫਤਾਰ ਕੀਤੇ ਗਏ| ਉਸ ਸਮੇਂ ਰਾਜ ਵਿੱਚ ਲਾਲੂ ਪ੍ਰਸਾਦ ਯਾਦਵ ਮੁੱਖ ਮੰਤਰੀ ਸਨ| ਵਿਰੋਧੀ ਧਿਰ ਨੇ ਉਨ੍ਹਾਂ ਉਤੇ ਨਿਸ਼ਾਨਾ ਸਾਧਦੇ ਹੋਏ ਇਸ ਘੋਟਾਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ| 1996 ਵਿੱਚ ਜਾਂਚ ਸ਼ੁਰੂ ਹੋਈ| ਜਾਂਚ ਵਿੱਚ ਸਾਹਮਣੇ ਆਇਆ ਕਿ ਪਸ਼ੂਪਾਲਨ ਵਿਭਾਗ ਦੇ ਅਧਿਕਾਰੀਆਂ ਨੇ ਚਾਰਾ ਅਤੇ ਪਸ਼ੂਆਂ ਦੀ ਦਵਾਈ ਦੇ ਨਾਮ ਉਤੇ ਕਰੋੜਾਂ ਰੁਪਏ ਦੇ ਫਰਜੀ ਬਿਲ ਸਰਕਾਰੀ ਖਜਾਨੇ ਤੋਂ ਕਈ ਸਾਲਾਂ ਤੱਕ ਭੁਨਾਏ| ਸੀਬੀਆਈ ਨੇ ਪਾਇਆ ਕਿ ਘੋਟਾਲੇ ਵਿੱਚ ਸ਼ਾਮਿਲ ਜਿਆਦਾਤਰ ਦੋਸ਼ੀਆਂ ਦੇ ਤਾਰ ਆਰਜੇਡੀ ਅਤੇ ਦੂਜੀਆਂ ਵੱਡੀਆਂ ਪਾਰਟੀਆਂ ਨਾਲ ਜੁੜੇ ਹਨ| ਉਸਨੇ ਇਹ ਵੀ ਦਾਅਵਾ ਕੀਤਾ ਕਿ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕਮਾਈ ਤੋਂ ਜਿਆਦਾ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਹਨ| ਇਸਤੋਂ ਲਾਲੂ ਪ੍ਰਸਾਦ ਦੇ ਕੈਰੀਅਰ ਨੂੰ ਝੱਟਕਾ ਤਾਂ ਲੱਗਾ ਪਰੰਤੂ ਉਨ੍ਹਾਂ ਨੇ ਇਸਦੀ ਕਾਟ ਲੱਭ ਲਈ| ਉਹ ਪਤਨੀ ਰਾਹੀਂ ਸ਼ਾਸਨ ਕਰਨ ਲੱਗੇ| ਉਨ੍ਹਾਂ ਦੀ ਰਾਜਨੀਤਿਕ ਹੈਸੀਅਤ ਵਿੱਚ ਕੋਈ ਕਮੀ ਨਹੀਂ ਆਈ| ਅੱਗੇ ਉਹ ਕੇਂਦਰੀ ਮੰਤਰੀਮੰਡਲ ਵਿੱਚ ਵੀ ਸ਼ਾਮਿਲ ਹੋਏ| ਇਸ ਫੈਸਲੇ ਨਾਲ ਵੀ ਉਨ੍ਹਾਂ ਦੇ ਰਾਜਨੀਤਿਕ ਪ੍ਰਭਾਵ ਤੇ ਕਿੰਨਾ ਅਤੇ ਕਿਵੇਂ ਅਸਰ ਪੈਂਦਾ ਹੈ ਇਹ ਵੇਖਣਾ ਪਵੇਗਾ| ਦਰਅਸਲ ਚੋਣ ਸੁਧਾਰ ਦੀ ਪ੍ਰਕ੍ਰਿਆ ਤੇਜ ਹੋਣ ਅਤੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਮਾਹੌਲ ਬਨਣ ਦੇ ਨਾਲ ਇਹ ਮੰਨਿਆ ਗਿਆ ਕਿ ਸਾਡਾ ਸਿਸਟਮ ਜੇਕਰ ਰਾਜਨੇਤਾਵਾਂ ਦੇ ਮਾਮਲੇ ਵਿੱਚ ਸਖਤੀ ਵਰਤੇ ਤਾਂ ਉਸਦਾ ਜਨਤਾ ਵਿੱਚ ਇੱਕ ਪ੍ਰਤੀਕਾਤਮਕ ਸੁਨੇਹਾ ਜਾਵੇਗਾ| ਕੁੱਝ ਰਾਜਨੇਤਾਵਾਂ ਨੂੰ ਸਜਾ ਹੋਈ ਤਾਂ ਲੱਗਿਆ ਕਿ ਚੀਜਾਂ ਬਦਲਨਗੀਆਂ| ਪਰੰਤੂ ਤਮਾਮ ਦਲਾਂ ਨੇ ਦੋਸ਼ੀ ਨੇਤਾਵਾਂ ਤੋਂ ਦੂਰੀ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਜਾਰੀ ਰੱਖਿਆ| ਕਈ ਪਾਰਟੀਆਂ ਨੇ ਤਾਂ ਦੂਜੇ ਦਲਾਂ ਦੇ ਦੋਸ਼ੀਆਂ ਨੂੰ ਪੂਰੇ ਸਨਮਾਨ ਦੇ ਨਾਲ ਆਪਣੇ ਇੱਥੇ ਜਗ੍ਹਾ ਦਿੱਤੀ| ਇਸ ਤਰ੍ਹਾਂ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ ਦਾ ਆਰੰਭ ਹੋ ਗਿਆ| ਜੇਕਰ ਕਿਸੇ ਨੇਤਾ ਨੂੰ ਸਜਾ ਮਿਲਦੀ ਹੈ ਤਾਂ ਉਹ ਆਪਣੇ ਸਮਰਥਕਾਂ ਨੂੰ ਇਹ ਕਹਿ ਕੇ ਆਸਵੰਦ ਕਰ ਦਿੰਦਾ ਹੈ ਕਿ ਉਸ ਦੇ ਖਿਲਾਫ ਸਾਜਿਸ਼ ਹੋਈ ਹੈ| ਆਰਜੇਡੀ ਵੀ ਇਹੀ ਕਹਿ ਰਹੀ ਹੈ| ਕੁਲ ਮਿਲਾ ਕੇ ਰਾਜਨੇਤਾਵਾਂ ਦੇ ਮਾਮਲੇ ਵਿੱਚ ਸਾਡਾ ਤੰਤਰ ਹੁਣ ਵੀ ਲਾਚਾਰ ਨਜ਼ਰ ਆਉਂਦਾ ਹੈ|
ਕਪਿਲ ਮਹਿਤਾ

Leave a Reply

Your email address will not be published. Required fields are marked *