ਭਾਰਤ ਵਿੱਚ ਧਰਮ-ਨਿਰਪੱਖ ਗੁੱਟ ਇੱਕਠੇ ਹੋਣ : ਹੇਮ ਰਾਜ ਸਟੈਨੋ

ਖਰੜ, 18 ਅਪ੍ਰੈਲ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ  ਜੋਨ ਚੰਡੀਗੜ੍ਹ ਦਾ ਇੱਕ ਇਜਲਾਸ ਸਰਕਾਰੀ ਮਾਡਲ ਸਕੂਲ, ਖਰੜ ਵਿਖੇ ਹੋਇਆ| ਜਿਸ ਵਿੱਚ ਜ਼ੋਨ ਅਧੀਨ ਪੈਂਦੀਆਂ 8 ਇਕਾਈਆਂ ਮੁਹਾਲੀ, ਖਰੜ, ਚੰਡੀਗੜ੍ਹ, ਨੰਗਲ, ਰੋਪੜ, ਸਰਹੰਦ, ਬੱਸੀ ਪਠਾਣਾ ਅਤੇ ਗੋਬਿੰਦਗੜ੍ਹ ਦੇ ਤਰਕਸ਼ੀਲ ਆਗੂਆਂ ਅਤੇ ਡੈਲੀਗੇਟਾਂ ਨੇ ਭਾਗ ਲਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੀਡੀਆ ਮੁੱਖੀ ਸ੍ਰੀ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ  ਇਜਲਾਸ ਵਿੱਚ ਮੁੱਖ-ਮਹਿਮਾਨ ਦੇ ਤੌਰ ਤੇ ਸੋਸਾਇਟੀ ਦੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ, ਬਰਨਾਲਾ ਤੋਂ ਸ਼ਾਮਲ ਹੋਏ|  ਇਸ ਮੌਕੇ ਜੋਨ ਚੰਡੀਗੜ੍ਹ ਅਧੀਨ ਪੈਂਦੀਆਂ ਇਕਾਈਆਂ ਦੇ ਆਗੂਆਂ ਕਰਮਵਾਰ  ਮੁਹਾਲੀ ਤੋਂ ਜਰਨੈਲ ਕ੍ਰਾਂਤੀ, ਖਰੜ ਤੋਂ ਪ੍ਰਿਸੀਪਲ ਗੁਰਮੀਤ ਸਿੰਘ, ਚੰਡੀਗੜ੍ਹ ਤੋਂ ਜੋਗਾ ਸਿੰਘ, ਨੰਗਲ ਤੋਂ ਬਹਾਦਰ ਸਿੰਘ, ਰੋਪੜ ਤੋਂ ਅਜੀਤ ਪ੍ਰਦੇਸੀ, ਸਰਹੰਦ ਤੋਂ ਬਲਦੇਵ ਜਲਾਲ, ਬੱਸੀ ਪਠਾਣਾ ਤੋਂ ਸੰਦੀਪ ਅਤੇ ਗੋਬਿੰਦਗੜ੍ਹ ਤੋਂ ਮਾਸਟਰ ਜਰਨੈਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਪਣੀ-ਆਪਣੀ ਇਕਾਈ ਵਲੋ ਪਿਛਲੇ ਦੋ ਸਾਲਾਂ ਅਧੀਨ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਜੋਨ ਦੁਆਰਾ ਪ੍ਰਾਪਤ ਟੀਚੇ ਅਤੇ ਘਾਟਾਂ ਸਬੰਧੀ ਸਮੀਖਿਆ ਕੀਤੀ|
ਚੰਡੀਗੜ੍ਹ ਜੋਨ ਦੀ ਰਿਪੋਰਟ ਅਜੀਤ ਪ੍ਰਦੇਸੀ ਨੇ ਪੇਸ਼ ਕੀਤੀ| ਆਪਣੇ ਭਾਸ਼ਣ ਵਿੱਚ ਬੋਲਦਿਆਂ ਹੇਮ ਰਾਜ ਸਟੈਨੋ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਪੂਰੇ ਦੇਸ਼ ਵਿੱਚ ਘਰ-ਵਾਪਸੀ, ਲਵ-ਜਿਹਾਦ, ਮਿਥਿਹਾਸਕ ਵਿਗਿਆਨ, ਆਦਿ ਦੇ ਰੂਪ ਵਿੱਚ ਫਿਰਕੂ-ਧਰੁਵੀਕਰਣ ਕੀਤਾ ਜਾ ਰਿਹਾ ਹੈ, ਅਜਿਹੇ ਸਮੇਂ ਇਨਸਾਨੀ ਜਿੰਦਗੀ ਦੀ ਮਹੱਤਤਾ, ਰੋਜ਼ਗਾਰ, ਰੋਟੀ-ਰੋਜ਼ੀ, ਅੰਧ ਵਿਸ਼ਵਾਸ ਤਿਆਗ ਕੇ ਵਿਗਿਆਨ ਦੇ ਪ੍ਰਸਾਰ-ਪ੍ਰਚਾਰ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ ਫਿਰਕੂ, ਰਾਜਨੀਤਿਕ ਅਵਸਰਵਾਦੀ ਤਾਕਤਾਂ ਅੱਜ ਪੂਰੀ ਤਰ੍ਹਾਂ ਸੰਗਠਿਤ ਹਨ ਅਤੇ ਇਨ੍ਹਾਂ ਤਾਕਤਾਂ ਨੂੰ ਠੱਲ੍ਹ ਪਾਉਣ ਲਈ ਤਰਕਸ਼ੀਲ ਵਿਚਾਰਧਾਰਾ ਅਧੀਨ ਇਕੱਠੇ ਹੋ ਕੇ ਇਨ੍ਹਾਂ ਵਿਰੁੱਧ ਸੰਘਰਸ਼ ਕਰਨਾ ਪਵੇਗਾ| ਇਸ ਲਈ ਸਾਨੂੰ ਸਭ ਨੂੰ ਇੱਕ ਮੰਚ ਤੇ ਇਕੱਠਾ ਹੋਣਾ  ਹੋਵੇਗਾ ਤਾਂ ਹੀ ਇਨ੍ਹਾਂ ਤਾਕਤਾਂ ਨੂੰ ਹਰਾ ਕੇ ਨਰੋਏ  ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ|
ਇਸ ਮੌਕੇ ਅਗਲੇ ਦੋ ਸਾਲਾਂ ਲਈ ਜੋਨ ਚੰਡੀਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿੱਚ   ਜਥੇਬੰਦਕ ਮੁੱਖੀ ਪ੍ਰਿੰਸੀਪਲ ਗੁਰਮੀਤ ਸਿੰਘ ਖਰੜ, ਵਿੱਤ ਅਤੇ ਮੈਗਜੀਨ ਵਿਭਾਗ ਮੁੱਖੀ ਅਜੀਤ ਪ੍ਰਦੇਸੀ ਰੋਪੜ, ਮੀਡੀਆ ਮੁੱਖੀ ਸਤਨਾਮ ਦਾਊਂ, ਮਾਨਸਿਕ ਸਿਹਤ ਚੇਤਨਾ ਵਿਭਾਗ ਸੰਦੀਪ ਬਸੀ ਪਠਾਣਾ, ਸੱਭਿਆਚਾਰਕ ਮੁੱਖੀ ਬਲਦੇਵ ਜਲਾਲ ਚੁਣੇ ਗਏ
ਇਸ ਮੌਕੇ ਹੋਈ ਬਹਿਸ ਵਿੱਚ ਸਾਰੀਆਂ ਇਕਾਈਆਂ ਦੇ ਹਾਜਰ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ|

Leave a Reply

Your email address will not be published. Required fields are marked *