ਭਾਰਤ ਵਿੱਚ ਰਹਿ ਰਹੇ ਮੁਸਲਮਾਨ ਬੇਸ਼ਰਮ : ਮੂਸਾ

ਨਵੀਂ ਦਿੱਲੀ, 6 ਜੂਨ (ਸ.ਬ.) ਹਿਜਬੁਲ ਮੁਜਾਹਿਦੀਨ ਦੇ ਸਾਬਕਾ ਕਮਾਂਡਰ ਜ਼ਾਕਿਰ ਮੂਸਾ ਨੇ ਆਡੀਓ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਵਿੱਚ ਰਹਿ ਰਹੇ ਮੁਸਲਮਾਨ ਬੇਸ਼ਰਮ ਹਨ| ਮੂਸਾ ਨੇ ਭਾਰਤੀ ਮੁਸਲਮਾਨਾਂ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ‘ਗਜਵਾ-ਏ-ਹਿੰਦ’ ਮਤਲਬ ਹਿੰਦ ਤੇ ਜਿੱਤ ਲਈ ਉਹ ਸ਼ਾਮਲ ਨਹੀਂ ਹਨ| ਮੂਸਾ ਨੇ ਕਿਹਾ ਕਿ ਭਾਰਤੀ ਮੁਸਲਮਾਨ ਬੇਸ਼ਰਮ ਹਨ ਅਤੇ ਉਹ ਜੰਗ-ਏ-ਬਦਰ ਨੂੰ ਭੁੱਲ ਗਏ ਹਨ| ਉਨ੍ਹਾਂ ਕਿਹਾ ਕਿ ਉਹ ਲੋਕ 313 ਸਨ ਅਤੇ ਦੁਨੀਆਂ ਤੇ ਰਾਜ ਕੀਤਾ, ਹੁਣ ਅਸੀਂ ਕਰੋੜਾਂ ਵਿੱਚ ਹਾਂ ਪਰ ਗੁਲਾਮੀ ਕਰ ਰਹੇ ਹਾਂ| ਮੂਸਾ ਨੇ ਭਾਰਤੀ ਮੁਸਲਮਾਨਾਂ ਨੂੰ ਅੱਤਵਾਦ ਦੀ ਲੜਾਈ ਵਿੱਚ ਸ਼ਾਮਲ ਹੋਣ ਲਈ ਸੰਦੇਸ਼ ਦਿੱਤਾ ਹੈ| ਉਸ ਨੇ ਕਿਹਾ ਕਿ ਕਸ਼ਮੀਰ ਤੱਕ ਇਹ ਲੜਾਈ ਨਹੀਂ ਹੈ, ਕਿਉਂਕਿ ਪੂਰੇ ਦੇਸ਼ ਵਿੱਚ ਮੁਸਲਮਾਨਾਂ ਦੇ ਖਿਲਾਫ ਅੱਤਿਆਚਾਰ ਹੋ ਰਹੇ ਹਨ| ਮੂਸਾ ਨੇ ਕਿਹਾ ਕਿ ਇਹ ਲੜਾਈ ਇਸਲਾਮ ਅਤੇ ਕਾਫਰਾਂ ਦੇ ਵਿਚਕਾਰ ਹੈ| ਮੂਸਾ ਨੇ ਕਿਹਾ ਕਿ ‘ਗਜਵਾ-ਏ-ਹਿੰਦ’ ਦੇ ਲਈ ਮੁਸਲਮਾਨਾਂ ਨੂੰ ਫਿਰ ਤੋਂ ਸੰਗਠਨ ਬਣਾਉਣ ਦੀ ਜ਼ਰੂਰਤ ਹੈ|
ਮੂਸਾ ਨੇ ਆਡੀਓ ਵਿੱਚ ਗਊ ਰੱਖਿਆ ਦਾ ਵੀ ਮੁੱਦਾ ਚੁੱਕਿਆ| ਮੂਸਾ ਨੇ ਕਿਹਾ ਕਿ ਜਦੋਂ ਗਊ ਰੱਖਿਆ ਦੇ ਨਾਂ ‘ਤੇ ਮੁਸਲਮਾਨਾਂ ਤੇ ਅਟੈਕ ਕੀਤਾ ਜਾਂਦਾ ਹੈ ਤਾਂ ਮੇਰਾ ਖੂਨ ਖੌਲ ਜਾਂਦਾ ਹੈ| ਇੰਨਾ ਹੀ ਨਹੀਂ ਉਸ ਨੇ ਯੂ.ਪੀ ਦੇ ਬਿਜਨੌਰ ਵਿੱਚ ਮੁਸਲਮਾਨਾਂ ਦੇ ਨਾਲ ਸਾਹਮਣੇ ਆਈ ਬਲਾਤਕਾਰ ਦੀ ਘਟਨਾ ਦਾ ਵੀ ਆਡੀਓ ਵਿੱਚ ਜ਼ਿਕਰ ਕੀਤਾ ਹੈ| ਮੂਸਾ ਨੇ ਕਿਹਾ ਕਿ  ਭਾਰਤੀ ਮੁਸਲਮਾਨ ਬਹੁਤ ਹੀ ਕਮਜ਼ੋਰ ਹਨ, ਜੋ ਅੱਤਿਆਚਾਰ ਅਤੇ ਬੇਇਨਸਾਫੀ ਦੇ ਖਿਲਾਫ ਬੋਲ ਨਹੀਂ ਸਕਦੇ| ਜੰਮੂ-ਕਸ਼ਮੀਰ ਪੁਲੀਸ ਨੇ ਮੰਨਿਆ ਹੈ ਕਿ ਜਿਹੜਾ ਆਡੀਓ ਜਾਰੀ ਹੋਇਆ ਹੈ, ਉਸ ਵਿੱਚ ਆਵਾਜ਼ ਮੂਸਾ ਦੀ ਹੀ ਹੈ|

Leave a Reply

Your email address will not be published. Required fields are marked *