ਭਾਰਤ ਵਿੱਚ ਲਗਭਗ 29 ਲੱਖ ਬੱਚਿਆਂ ਨੂੰ ਨਹੀਂ ਲੱਗ ਪਾਉਂਦਾ ਖਸਰੇ ਦਾ ਟੀਕਾ : ਰਿਪੋਰਟ

ਨਵੀਂ ਦਿੱਲੀਂ, 28 ਅਕਤੂਬਰ (ਸ.ਬ.) ਭਾਰਤ ਵਿੱਚੋਂ ਲਗਭਗ 29 ਲੱਖ ਬੱਚਿਆਂ ਨੂੰ ਖਸਰੇ ਦਾ ਟੀਕਾ ਨਹੀਂ ਲੱਗ ਪਾਉਂਦਾ ਹੈ| ਪੂਰੀ ਦੁਨੀਆ ਵਿੱਚ ਇਸ ਬੀਮਾਰੀ ਨਾਲ ਹਰ ਸਾਲ ਲਗਭਗ 90 ਹਜ਼ਾਰ ਬੱਚਿਆਂ ਦੀ ਜਾਨ ਚੱਲੀ ਜਾਂਦੀ ਹੈ| ਇਹ ਗੱਲ ਸਿਹਤ ਸੰਗਠਨਾਂ ਦੀ ਇਕ ਨਵੀਂ ਰਿਪੋਰਟ ਵਿੱਚ ਕਹੀ ਗਈ ਹੈ| ਰਿਪੋਰਟ ਵਿੱਚ ਕਿਹਾ ਗਿਆ ਕਿ ਵਿਸ਼ਵ ਅਜੇ ਵੀ ਖਸਰੇ ਨੂੰ ਮਿਟਾਉਣ ਦੇ ਖੇਤਰੀ ਟੀਚਿਆਂ ਤੇ ਪੁੱਜਣ ਤੋਂ ਦੂਰ ਹੈ, ਕਿਉਂਕਿ 2 ਕਰੋੜ 8 ਲੱਖ ਬੱਚੇ ਹੁਣ ਵੀ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਤੋਂ ਦੂਰ ਹੈ|
ਇਨ੍ਹਾਂ ਵਿੱਚੋਂ ਅੱਧੇ ਤੋਂ ਵਧ ਬੱਚੇ 6 ਦੇਸ਼ਾਂ-ਨਾਈਜ਼ੀਰੀਆ (33 ਲੱਖ), ਭਾਰਤ (29 ਲੱਖ), ਪਾਕਿਸਤਾਨ (20 ਲੱਖ), ਇੰਡੋਨੇਸ਼ੀਆ (12 ਲੱਖ), ਇਥੀਯੋਪੀਆ (9 ਲੱਖ) ਅਤੇ ਕਾਂਗੋ ਗਣਰਾਜ (7 ਲੱਖ) ‘ਚ ਹਨ| ਸਾਲ 2016 ‘ਚ ਖਸਰੇ ਨਾਲ ਕਰੀਬ 90 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ| ਇਹ ਅੰਕੜਾ ਸਾਲ 2000 ਦੇ ਮੁਕਾਬਲੇ 84 ਫੀਸਦੀ ਘੱਟ ਹੈ| ਉਸ ਸਾਲ ਖਸਰੇ ਨਾਲ 5,50,000 ਬੱਚਿਆਂ ਦੀ ਮੌਤ ਹੋਈ ਸੀ| ਇਹ ਰਿਪੋਰਟ ਵਿਸ਼ਵ ਸਿਹਤ ਸੰਗਠਨ, ਯੂਨੀਸੇਫ, ਸੈਂਟਰਜ਼ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ ਅਤੇ ਗਾਵੀ-ਦਿ ਵੈਕਸੀਨ ਏਲਾਇੰਸ ਨੇ ਤਿਆਰ ਕੀਤੀ ਹੈ|

Leave a Reply

Your email address will not be published. Required fields are marked *