ਭਾਰਤ ਵਿੱਚ ਸੱਠ ਫੀਸਦੀ ਤੋਂ ਉਪਰ ਮੌਤਾਂ ਦਾ ਕਾਰਨ ਗੈਰ-ਸੰਚਾਰੀ ਰੋਗ : ਸਿਹਤ ਮਾਹਿਰ

ਐਸ ਏ ਐਸ ਨਗਰ, 22 ਨਵੰਬਰ (ਸ.ਬ.) ਅੱਜ ਹੈਲਦੀ ਇੰਡੀਆ ਅਲਾਇੰਸ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੈਰ ਸੰਚਾਰੀ ਰੋਗਾਂ ਤੇ ਕੰਟਰੋਲ ਲਈ ਸਿਵਲ ਸੁਸਾਇਟੀ ਦਾ ਰੋਲ ਦੇ ਵਿਚਾਰ-ਚਰਚਾ ਲਈ ਪਹਿਲੀ ਖੇਤਰੀ ਵਰਕਸ਼ਾਪ ਮਿਉਂਸਪਲ ਭਵਨ ਵਿਖੇ ਕਰਵਾਈ ਗਈ ਜਿਸ ਵਿੱਚ ਚੰਡੀਗੜ੍ਹ ਖੇਤਰ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਕੰਮ ਕਰਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਭਾਗ ਲਿਆ| ਵਰਕਸ਼ਾਪ ਦਾ ਉਦਘਾਟਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਗੈਰ ਸੰਚਾਰ ਰੋਗਾਂ ਦੇ ਸਟੇਟ ਨੋਡਲ ਅਫਸਰ ਡਾ. ਜੀ.ਵੀ. ਸਿੰਘ ਨੇ ਕੀਤਾ| ਵਰਕਸ਼ਾਪ ਦੌਰਾਨ ਪੀਜੀਆਈ ਚੰਡੀਗੜ੍ਹ ਦੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾ. ਜੇਐਸ ਠਾਕੁਰ, ਡਾ. ਸੋਨੂੰ ਗੋਇਲ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗੁਪਤਾ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਦਾ ਯੂਨੀਅਨ ਸਾਊਥ ਈਸਟ ਏਸ਼ੀਆ ਦੇ ਡਿਪਟੀ ਰੀਜਨਲ ਡਾਇਰੈਕਟਰ ਡਾ. ਰਾਣਾ ਜੇ ਸਿੰਘ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਅਤੇ ਸੰਸਥਾ ਦੀ ਪ੍ਰੋਜੈਕਟ ਅਫਸਰ ਬੀਬੀ ਪ੍ਰਾਚੀ ਕਥੂਰੀਆ ਨੇ ਸੰਬੋਧਨ ਕੀਤਾ|
ਵਰਕਸ਼ਾਪ ਦੌਰਾਨ ਬੋਲਦਿਆਂ ਡਾ. ਜੀਵੀ ਸਿੰਘ ਨੇ ਕਿਹਾ ਕਿ ਗੈਰ ਸੰਚਾਰੀ ਰੋਗ ਆਮ ਤੌਰ ਤੇ ਲੰਮੇ ਸਮੇਂ ਤੱਕ ਚੱਲਣ ਵਾਲੇ ਅਤੇ ਹੌਲੀ ਹੌਲੀ ਵਧਣ ਵਾਲੇ ਰੋਗ ਹੁੰਦੇ ਹਨ ਜਿਹਨਾਂ ਦਾ ਪਸਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਹੁੰਦਾ| ਡਾ. ਜੇ ਐਸ ਠਾਕੁਰ ਨੇ ਕਿਹਾ ਦਿਲ ਦੀਆਂ ਬੀਮਾਰੀਆਂ, ਸੂਗਰ, ਕੈਂਸਰ, ਹਾਈ ਬਲੱਡ ਪ੍ਰੈਸ਼ਰ ਆਦਿ ਸਹਿਤ ਗੈਰ ਸੰਚਾਰੀ ਰੋਗਾਂ ਵਿੱਚ ਕੁੱਲ 22 ਦੇ ਕਰੀਬ ਬੀਮਾਰੀਆਂ ਸ਼ਾਮਲ ਹਨ| ਉਹਨਾਂ ਕਿਹਾ ਕਿ ਭਾਰਤ ਵਿੱਚ 60 ਫੀਸਦੀ ਤੋਂ ਉਪਰ ਮੌਤਾਂ ਦਾ ਕਾਰਨ ਗੈਰ ਸੰਚਾਰੀ ਰੋਗ ਹਨ ਅਤੇ ਇਹਨਾਂ ਵਿੱਚੋਂ ਕਰੀਬ 55 ਫੀਸਦੀ ਮੌਤਾਂ ਉਮਰ ਤੋਂ ਪਹਿਲਾਂ ਹੁੰਦੀਆਂ ਹਨ ਜਿਹਨਾਂ ਨੂੰ ਬਚਾਇਆ ਜਾ ਸਕਦਾ ਹੈ| ਡਾ. ਕਾਜਲ, ਡਿਪਟੀ ਡਾਇਰੈਕਟਰ, ਐਨਸੀਡੀ ਕੰਟਰੋਲ ਨੇ ਹਰਿਆਣਾ ਵਿੱਚ ਚੱਲ ਰਹੇ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਸੰਬੰਧੀ ਰੱਲ ਰਹੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ| ਡਾ. ਰਾਣਾ ਜੇ. ਸਿੰਘ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਮਹੱਤਵਪੂਰਨ ਰੋਲ ਹੈ ਅਤੇ ਸਮਾਜਿਕ ਸੰਸਥਾਵਾਂ ਦੀ ਭਾਈਵਲੀ ਕਰ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ| ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਤੰਬਾਕੂ 90 ਫੀਸਦੀ ਮੂੰਹ ਦੇ ਕੈਂਸਰਾਂ ਦਾ ਕਾਰਨ ਹੈ ਅਤੇ ਪੰਜਾਬ ਵਿੱਚ ਤੰਬਾਕੂ ਕੰਟਰੋਲ ਦੇ ਕਾਰਜਾਂ ਨੂੰ ਜਿਲ੍ਹਾ ਪੱਧਰ ਤੇ ਪੂਰੀ ਸਰਗਰਮੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ| ਸੰਸਥਾ ਹਰੀਦੇ ਦੀ ਪ੍ਰੋਜੈਕਟ ਅਫਸਰ ਬੀਬੀ ਪ੍ਰਾਚੀ ਕਥੂਰੀਆ ਨੇ ਕਿਹਾ ਕਿ ਉਤਰੀ ਖੇਤਰ ਦੀਆਂ ਸੰਸਥਾਵਾਂ ਨੂੰ ਗੈਰ ਸੰਚਾਰੀ ਰੋਗਾਂ ਦੀ ਜਾਗਰੂਕਤਾ ਲਈ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨਾ ਚਾਹੀਦਾ ਹੈ| ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਸਕੂਲਾਂ ਵਿੱਚ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਕਿ ਵਿਦਿਆਰਥੀਆਂ ਨੂੰ ਜੰਕ ਫੂਡ, ਡੰਬਾ ਬੰਦ ਜੂਸ ਅਤੇ ਠੰਢਿਆਂ ਵਿੱਚ ਪਾਏ ਜਾਂਦੀ ਉਚ ਸੂਗਰ ਦੀ ਜਾਣਕਾਰੀ ਦਿੱਤੀ ਜਾ ਸਕਦੇ| ਇਸ ਮੌਕੇ ਡਾ. ਅਨੀਸ਼ ਗਰਗ, ਡਾ. ਸੋਨੂੰ ਗੋਇਲ, ਬੀਬੀ ਸੁਰਜੀਤ ਕੌਰ, ਸ. ਅਜੈਬ ਸਿੰਘ, ਪੀ ਐਸ ਵਿਰਦੀ, ਗੁਰਵਿੰਦਰ ਸਿੰਘ, ਬੀਬੀ ਸੁਰਜੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ|

Leave a Reply

Your email address will not be published. Required fields are marked *