ਭਾਰੀ ਬਰਸਾਤ ਕਾਰਨ ਰਾਹੁਲ ਗਾਂਧੀ ਦਾ ਗੁਜਰਾਤ ਦੌਰਾ ਰੱਦ

ਭਾਵਨਗਰ,  13 ਜੁਲਾਈ (ਸ.ਬ.) ਰਾਹੁਲ ਗਾਂਧੀ ਦੀ ਗੁਜਰਾਤ ਯਾਤਰਾ ਨੂੰ ਭਾਰੀ ਬਾਰਿਸ਼ ਕਾਰਨ ਰੱਦ ਕਰ ਦਿੱਤਾ ਗਿਆ ਹੈ| ਰਾਹੁਲ ਗਾਂਧੀ ਭਾਵਨਗਰ ਅਤੇ ਅਮਰੇਲੀ ਵਿੱਚ ਸਭਾਵਾਂ ਕਰਨ ਵਾਲੇ ਸਨ|
ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਤੋਂ ਇਕ ਵਾਰ ਫਿਰ ਤਿੰਨ ਦਿਨੀਂ ਦੌਰੇ ਤੇ ਗੁਜਰਾਤ ਜਾਣ ਵਾਲੇ ਸਨ| ਇਸ ਦੌਰਾਨ ਉਹ ਰੈਲੀ, ਜਨਸਭਾਵਾਂ, ਰੋਡ ਸ਼ੋਅ ਅਤੇ ਲੋਕਾਂ ਨਾਲ ਮੁਲਾਕਾਤ ਕਰਨ ਵਾਲੇ ਸਨ| ਮੰਨਿਆ ਜਾ ਰਿਹਾ ਹੈ ਕਿ ਉੱਤਰ ਗੁਜਰਾਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਗੜ੍ਹ ਹੈ| ਸਾਲ 2002 ਤੋਂ ਲਗਾਤਾਰ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਇੱਥੇ ਵੱਡੀ ਸਫਲਤਾ ਮਿਲਦੀ ਰਹੀ ਹੈ| ਇਸ ਵਾਰ ਹੁਣ ਤੱਕ ਆਏ ਚੁਣਾਵੀ ਰੁਝਾਨਾਂ ਵਿੱਚ ਭਾਜਪਾ ਨੂੰ ਸਮਰਥਨ ਮਿਲਦਾ ਰਿਹਾ ਹੈ|

Leave a Reply

Your email address will not be published. Required fields are marked *