ਭਾਰੀ ਬਾਰਿਸ਼ ਅਤੇ ਜ਼ਮੀਨ ਖਿੱਸਕਣ ਕਾਰਨ ਜੰਮੂ-ਸ਼੍ਰੀਨਗਰ ਸ਼ਾਹਰਾਹ ਬੰਦ, ਰੋਕੀ ਗਈ ਅਮਰਨਾਥ ਯਾਤਰਾ

ਜੰਮੂ, 28 ਜੁਲਾਈ (ਸ.ਬ.) ਕਸ਼ਮੀਰ ਵਿਚ ਅੱਜ ਜ਼ਮੀਨ ਖਿੱਕਸਣ ਕਾਰਨ ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਤੇ ਆਵਾਜਾਈ ਰੁਕ ਗਈ| ਇਸ ਕਾਰਨ ਅਮਰਨਾਥ ਯਾਤਰਾ ਵੀ ਰੋਕ ਦਿੱਤੀ ਗਈ| ਆਵਾਜਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਮਬਨ ਜ਼ਿਲੇ ਵਿਚ ਲਗਾਤਾਰ ਬਾਰਸ਼ ਨਾਲ ਜ਼ਮੀਨ ਖਿੱਸਕ ਗਈ ਹੈ, ਜਿਸ ਕਾਰਨ ਸ਼ਾਹਰਾਹ ਤੇ ਆਵਾਜਾਈ ਬਹਾਲ ਹੋਣ ਤੱਕ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ| ਜ਼ਿਕਰਯੋਗ ਹੈ ਕਿ 300 ਕਿਲੋਮੀਟਰ ਲੰਬਾ ਜੰਮੂ-ਸ਼੍ਰੀਨਗਰ ਸ਼ਾਹਗਹਕਸ਼ਮੀਰ ਘਾਟੀ ਦੀ ਜੀਵਨ ਰੇਖਾ ਹੈ| ਇਸ ਰਾਜਮਾਰਗ ਤੋਂ ਘਾਟੀ ਵਿਚ ਜ਼ਰੂਰੀ ਸਾਧਾਨ ਦੀ ਸਪਲਾਈ ਹੁੰਦੀ ਹੈ ਅਤੇ ਇਸੇ ਮਾਰਗ ਨੂੰ ਅਮਰਨਾਥ ਯਾਤਰਾ ਲਈ ਵੀ ਵਰਤੋਂ ਵਿਚ ਲਿਆਂਦਾ ਜਾਂਦਾ ਹੈ|
ਜੰਮੂ ਵਿਚ ਲਗਾਤਾਰ ਬਾਰਿਸ਼ ਨਾਲ ਖੇਤਰ ਦੀ ਜ਼ਿਆਦਾਤਰ ਨਦੀਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ| ਜੰਮੂ ਦੇ ਜਾਨੀਪੁਰ ਖੇਤਰ ਦੇ ਤਿੰਨ ਲੋਕਾਂ (2 ਬੱਚੇ ਸ਼ਾਮਲ) ਅਤੇ ਰਾਜੌਰੀ ਜ਼ਿਲੇ ਵਿਚ ਇਕ ਔਰਤ ਦੀ ਹੜ੍ਹ ਕਾਰਨ ਬੁੱਧਵਾਰ ਨੂੰ ਮੌਤ ਹੋ ਗਈ|

Leave a Reply

Your email address will not be published. Required fields are marked *