ਭਾਰੀ ਬਾਰਿਸ਼ ਨਾਲ ਮੁੰਬਈ ਦੀਆਂ ਸੜਕਾਂ ਪਾਣੀ ਵਿੱਚ ਡੁੱਬੀਆਂ, ਟ੍ਰੇਨਾਂ ਅਤੇ ਉਡਾਨਾਂ ਤੇ ਅਸਰ

ਮੁੰਬਈ, 9 ਜੂਨ (ਸ.ਬ.) ਮੁੰਬਈ ਵਿੱਚ ਮਾਨਸੂਨ ਦੇ ਦਸਤਕ ਦਿੰਦੇ ਹੀ ਸ਼ਹਿਰ ਵਿੱਚ ਚਾਰੇ ਪਾਸੇ ਪਾਣੀ ਭਰ ਗਿਆ ਹੈ| ਮੁੰਬਈ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਬੀ.ਐਮ.ਸੀ. ਨੇ ਸਾਵਧਾਨੀ ਵਰਤਦੇ ਹੋਏ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ| ਮੌਸਮ ਵਿਭਾਗ ਨੇ ਪੂਰਵ ਅਨੁਮਾਨ ਜਾਰੀ ਕੀਤਾ ਹੈ ਕਿ ਪੂਰੇ ਹਫਤੇ ਤੱਕ ਮੁੰਬਈ ਵਿੱਚ ਲਗਾਤਾਰ ਬਾਰਿਸ਼ ਹੋਵੇਗੀ| ਮੁੰਬਈ ਵਿੱਚ ਇੰਨੀ ਤੇਜ ਬਾਰਿਸ਼ ਹੋ ਰਹੀ ਹੈ ਕਿ ਲਗਭਗ 32 ਫਲਾਈਟਾਂ ਦਾ ਸਮਾਂ ਦੇਰੀ ਨਾਲ ਕਰ ਦਿੱਤਾ ਗਿਆ ਹੈ ਅਤੇ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਤਿੰਨ ਫਲਾਈਟਸ ਵੀ ਰੱਦ ਕਰ ਦਿੱਤੀਆਂ ਗਈਆਂ ਹਨ| ਸਿਰਫ ਇਹ ਹੀ ਨਹੀਂ ਬਲਕਿ ਲੋਕਲ ਟ੍ਰੇਨਾਂ ਵੀ ਲਗਭਗ 10 ਤੋਂ 15 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ| ਇਸ ਨਾਲ ਹੀ ਬੀ.ਐਮ.ਸੀ. ਨੇ ਆਫਤ ਰੂਪੀ ਬਾਰਿਸ਼ ਨੂੰ ਲੈ ਕੇ ਆਪਣੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ|
ਜਿਕਰਯੋਗ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਮੁੰਬਈ ਸਮੇਤ ਮਹਾਰਾਸ਼ਟਰ ਦੇ ਉੱਤਰੀ ਤੱਟ ਇਲਾਕੇ ਵਿੱਚ ਬੁੱਧਵਾਰ ਤੋਂ 12 ਜੂਨ ਤੱਕ ਤੇਜ਼ ਬਾਰਿਸ਼ ਹੋਣ ਦਾ ਪੂਰਵ ਅਨੁਮਾਨ ਜਤਾਇਆ ਹੈ| ਇਸ ਦੌਰਾਨ ਦੂਰ-ਦੁਰਾਡੇ ਇਲਾਕੇ ਵਿੱਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ|
ਲਗਾਤਾਰ ਹੋ ਰਹੀ ਮੁਸਲਾਧਾਰ ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਗ੍ਹਾ-ਜਗ੍ਹਾ ਜਲ-ਥਲ ਹੋ ਗਿਆ ਹੈ| ਮੌਸਮ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਬਾਰਿਸ਼ ਨਾਲ ਹਾਲਾਤ ਹੋਰ ਵੀ ਬੁਰੇ ਹੋਣਗੇ ਅਤੇ ਇਹ 2005 ਮੁੰਬਈ ਬਾਰਿਸ਼ ਤੋਂ ਵੀ ਵੱਧ ਬੁਰੇ ਹੋਣਗੇ|

Leave a Reply

Your email address will not be published. Required fields are marked *