ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜਾਪਾਨ ਵਿੱਚ 126 ਵਿਅਕਤੀਆਂ ਦੀ ਮੌਤ

ਟੋਕੀਓ, 10 ਜੁਲਾਈ (ਸ.ਬ.) ਜਾਪਾਨ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 126 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ| ਆਫ਼ਤ ਪ੍ਰਬੰਧਨ ਏਜੰਸੀ ਦਾ ਕਹਿਣਾ ਹੈ ਕਿ ਪੰਜ ਜੁਲਾਈ ਤੋਂ ਸ਼ੁਰੂ ਹੋਇਆ ਮੀਂਹ ਰੁਕ ਗਿਆ ਹੈ| ਪੁਲੀਸ, ਬਚਾਅ ਕਰਮਚਾਰੀ ਅਤੇ ਫੌਜ ਪ੍ਰਭਾਵਿਤ ਇਲਾਕਿਆਂ ਵਿੱਚ ਸਫ਼ਾਈ ਕਰ ਰਹੀ ਹੈ ਅਤੇ ਉਨ੍ਹਾਂ ਲੋਕਾਂ ਦਾ ਪਤਾ ਲਗਾ ਰਹੀ ਹੈ, ਜਿਹੜੇ ਲਾਪਤਾ ਹਨ| ਮੀਂਹ ਅਤੇ ਹੜ੍ਹ ਕਾਰਨ ਹਜ਼ਾਰਾਂ ਘਰ ਨੁਕਸਾਨੇ ਗਏ ਹਨ|

Leave a Reply

Your email address will not be published. Required fields are marked *