ਭਾਲੂ ਦੇ ਹਮਲੇ ਨਾਲ ਇੱਕ ਵਿਅਕਤੀ ਜ਼ਖਮੀ

ਆਨੀ, 2 ਜੂਨ (ਸ.ਬ.) ਹਿਮਾਚਲ ਪ੍ਰਦੇਸ਼ ਵਿੱਚ  ਭਾਲੂ ਦਾ ਆਤੰਕ ਵੱਧ ਗਿਆ ਹੈ| ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ|
ਆਨੀ ਦੇ ਵਯੂੰਗਲ ਪੰਚਾਇਤ ਦੇ ਕਣਡਾਗਈ ਪਿੰਡ ਵਿੱਚ ਭਾਲੂ ਨੇ ਅੱਜ ਸਵੇਰੇ ਕਰੀਬ 5 ਵਜੇ ਪ੍ਰਕਾਸ਼ ਬਹਾਦੁਰ ਤੇ ਹਮਲਾ ਕਰ ਦਿੱਤਾ|  ਪ੍ਰਕਾਸ਼ ਆਪਣੇ ਦੋ ਸਾਥੀਆਂ ਨਾਲ    ਖੇਤ ਵਿੱਚ ਕੰਮ ਲਈ ਜਾ ਰਿਹਾ ਸੀ, ਜਿਸ ਤਰ੍ਹਾਂ ਹੀ ਪ੍ਰਕਾਸ਼ ਬਹਾਦੁਰ ਅਤੇ ਉਸ ਦੇ ਦੋ ਸਾਥੀ ਖੇਤ ਪੁੱਜੇ ਤਾਂ ਅਚਾਨਕ ਭਾਲੂ ਨੇ ਪ੍ਰਕਾਸ਼ ਬਹਾਦੁਰ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਬਾਕੀ ਦੋ ਸਾਥੀਆਂ ਨੇ ਸ਼ੌਰ ਮਚਾਇਆ, ਜਿਸ ਨਾਲ ਭਾਲੂ ਡਰ ਨਾਲ ਭੱਜ ਗਿਆ|
ਜਾਣਕਾਰੀ ਮੁਤਾਬਕ ਪ੍ਰਕਾਸ਼ ਬਹਾਦੁਰ ਨੂੰ ਜ਼ਖਮੀ ਹਾਲਤ ਵਿੱਚ ਸ਼ੁਰੂਆਤੀ ਇਲਾਜ ਲਈ ਸੀ.ਐਚ.ਸੀ ਹਸਪਤਾਲ ਲਿਜਾਇਆ ਗਿਆ,  ਜਿਥੋ ਉਸਨੂੰ ਆਨੀ ਭੇਜਣ  ਲਈ ਰੈਫਰ ਕਰ ਦਿੱਤਾ ਗਿਆ| ਦਲਾਸ਼  ਖੇਤਰ ਵਿੱਚ ਇਸ ਤੋਂ ਪਹਿਲਾਂ ਵੀ ਭਾਲੂ ਕਈ ਲੋਕਾਂ ਤੇ ਹਮਲਾ ਕਰ ਚੁੱਕਿਆ ਹੈ| ਕੁਝ ਸਾਲ ਪਹਿਲੇ ਵੀ ਖੇਤਰ ਦੇ ਗੰਚਛਵਾ ਪਿੰਡ ਵਿੱਚ ਮੇਰੇ ਸਕੇ ਭਰਾ ਭੈਣ ਤੇ ਹਮਲਾ ਕਰਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ|

Leave a Reply

Your email address will not be published. Required fields are marked *