ਭਾਵਨਾਹੀਣ ਹੁੰਦਾ ਜਾ ਰਿਹਾ ਹੈ ਆਧੁਨਿਕ ਸਮਾਜਿਕ ਢਾਂਚਾ

ਇਲਾਹਾਬਾਦ ਦੀ ਘਟਨਾ ਨੇ ਇੱਕ ਵਾਰ ਫਿਰ ਮਨੁੱਖਤਾ ਤੋਂ ਲੈ ਕੇ ਸੰਵੇਦਨਸ਼ੀਲਤਾ ਅਤੇ ਸੰਸਕਾਰਾਂ ਤੱਕ ਉਤੇ ਕਈ ਸਵਾਲ ਖੜੇ ਕਰ ਦਿੱਤੇ ਹਨ| ਇੱਕ ਰਿਟਾਇਡ ਸਿਪਾਹੀ ਨੂੰ ਕੁੱਝ ਵਿਅਕਤੀਆਂ ਨੇ ਸ਼ਰੇਆਮ ਜਿਸ ਤਰ੍ਹਾਂ ਲਾਠੀਆਂ ਨਾਲ ਕੁੱਟ – ਕੁੱਟ ਕੇ ਅਧ-ਮਰਿਆ ਕਰਕੇ ਛੱਡ ਦਿੱਤਾ, ਜਿਸਦੀ ਹਸਪਤਾਲ ਵਿੱਚ ਮੌਤ ਹੋ ਗਈ, ਉਸ ਨਾਲ ਉੱਤਰ ਪ੍ਰਦੇਸ਼ ਵਿੱਚ ਨਿਡਰ ਹੋ ਕੇ ਸੰਗੀਨ ਤੋਂ ਸੰਗੀਨ ਜੁਰਮ ਕਰ ਦੇਣ ਦੀ ਵੱਧਦੀ ਹਿੰਮਤ ਦਾ ਤਾਂ ਪਤਾ ਚੱਲਦਾ ਹੀ ਹੈ, ਸ਼ਾਸਨ ਬਦਲ ਜਾਣ ਦੇ ਬਾਵਜੂਦ ਪੁਲੀਸ ਦਾ ਰਵੱਈਆ ਕਿੰਨਾ ਢਿੱਲਾ ਹੈ, ਇਸਦਾ ਵੀ ਖੁਲਾਸਾ ਹੁੰਦਾ ਹੈ| ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ|
ਪਤਾ ਚੱਲ ਰਿਹਾ ਹੈ ਕਿ ਸਾਈਕਲ ਉਤੇ ਸਵਾਰ ਹੋ ਕੇ ਕਿਤੇ ਜਾਣ ਦੀ ਕੋਸ਼ਿਸ਼ ਕਰ ਰਹੇ ਰਿਟਾਇਰ ਸਿਪਾਹੀ ਉਤੇ ਕਿਸ ਤਰ੍ਹਾਂ ਪਹਿਲਾਂ ਇੱਕ ਬਦਮਾਸ਼ ਨੇ ਲਾਠੀਆਂ ਦੇ ਨਾਲ ਜਬਰਦਸਤ ਚੋਟ ਕੀਤੀ ਅਤੇ ਉਸ ਤੋਂ ਕੁੱਝ ਦੇਰ ਬਾਅਦ ਦੂਜੇ ਨੇ ਵੀ ਆ ਕੇ ਬੇਰਹਿਮੀ ਨਾਲ ਉਸ ਨੂੰ ਉਦੋਂ ਤੱਕ ਕੁੱਟਿਆ, ਜਦੋਂ ਤੱਕ ਉਹ ਲਹੂ – ਲੁਹਾਨ ਅਤੇ ਨਿਢਾਲ ਹੋ ਕੇ ਜ਼ਮੀਨ ਉਤੇ ਡਿੱਗ ਨਹੀਂ ਗਿਆ| ਇਹ ਹੋਰ ਵੀ ਹੈਰਾਨੀ ਦਾ ਵਿਸ਼ਾ ਹੈ ਕਿ ਬੈਖੋਫ ਹੋ ਕੇ ਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਉਮਰ 30-35 ਸਾਲ ਦੇ ਆਲੇ ਦੁਆਲੇ ਦਿੱਖ ਰਹੀ ਹੈ ਜਦੋਂ ਕਿ ਜਿਸ ਰਿਟਾਇਡ ਸਿਪਾਹੀ ਉਤੇ ਬੇਰਹਿਮੀ ਨਾਲ ਚੋਟ ਕੀਤੀ ਗਈ ਹੈ, ਉਹ 70 ਸਾਲ ਦੇ ਬੁਜੁਰਗ ਸਨ| ਆਪਣੇ ਤੋਂ ਦੁੱਗਣੀ ਉਮਰ ਦੇ ਵਿਅਕਤੀ ਦੀ ਹੱਤਿਆ ਕਰ ਦੇਣ ਵਿੱਚ ਵੀ ਉਨ੍ਹਾਂਨੂੰ ਕੋਈ ਲੋਕ ਸ਼ਰਮ ਨਹੀਂ ਹੈ| ਮਾਮਲਾ ਕਿਸੇ ਜ਼ਮੀਨ ਦੇ ਟੁਕੜੇ ਦਾ ਦੱਸਿਆ ਗਿਆ ਹੈ, ਜਿਸ ਉਤੇ ਦੋ ਧਿਰਾਂ ਵਿੱਚ ਵਿਵਾਦ ਅਤੇ ਕਹਾ -ਸੁਣੀ ਚੱਲੀ ਆ ਰਹੀ ਸੀ| ਗਨੀਮਤ ਹੈ ਕਿ ਕੁੱਟਣ ਵਾਲੇ ਅਤੇ ਜੋ ਮਾਰਿਆ ਗਿਆ ਹੈ, ਦੋਵੇਂ ਇੱਕ ਹੀ ਭਾਈਚਾਰੇ ਤੋਂ ਰਹੇ ਹਨ, ਨਹੀਂ ਤਾਂ ਇਲਾਹਾਬਾਦ ਵਰਗੀ ਸੰਵੇਦਨਸ਼ੀਲ ਜਗ੍ਹਾ ਮਾਮਲੇ ਨੂੰ ਦੂਜਾ ਰੰਗ ਦੇ ਕੇ ਤੂਲ ਦੇਣ ਵਾਲੇ ਹੁਣ ਤੱਕ ਕੁੱਝ ਅਜਿਹਾ ਕਰ ਚੁੱਕੇ ਹੁੰਦੇ ਕਿ ਮਾਮਲੇ ਨੂੰ ਸੰਭਾਲਨਾ ਮੁਸ਼ਕਿਲ ਹੁੰਦਾ|
ਇਲਾਹਾਬਾਦ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪੁਲੀਸ ਨੂੰ ਜਿਸ ਤਰ੍ਹਾਂ ਫਟਕਾਰ ਲਗਾਈ ਹੈ, ਉਸ ਨਾਲ ਸਾਫ ਹੁੰਦਾ ਹੈ ਕਿ ਸਥਾਨਕ ਪੁਲੀਸ ਨੇ ਮਾਮਲੇ ਨੂੰ ਓਨੀ ਗੰਭੀਰਤਾ ਨਾਲ ਨਹੀਂ ਲਿਆ, ਜਿਸਦੀ ਉਮੀਦ ਕੀਤੀ ਜਾਂਦੀ ਹੈ| ਉਂਝ ਵੀ ਜਿਸ ਨੂੰ ਸਰੇਆਮ ਰਸਤੇ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਉਹ ਪੁਲੀਸ ਵਿਭਾਗ ਤੋਂ ਹੀ ਰਿਟਾਇਰ ਸੀ| ਇਸ ਦੇ ਬਾਵਜੂਦ ਜੇਕਰ ਉਤਰ ਪ੍ਰਦੇਸ਼ ਪੁਲੀਸ ਦਾ ਇਹ ਹਾਲ ਹੈ ਕਿ ਸੀਸੀਟੀਵੀ ਰਾਹੀਂ ਪਹਿਚਾਣ ਲਏ ਜਾਣ ਦੇ ਬਾਵਜੂਦ ਬਦਮਾਸ਼ਾਂ ਨੂੰ ਤੱਤਕਾਲ ਗ੍ਰਿਫਤਾਰ ਨਹੀਂ ਕੀਤਾ ਗਿਆ ਫਿਰ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਆਮ ਆਦਮੀ ਦੇ ਮਾਮਲੇ ਵਿੱਚ ਉਸਦਾ ਰਵੱਈਆ ਕਿਵੇਂ ਰਹਿੰਦਾ ਹੋਵੇਗਾ| ਇਹ ਅਦਾਲਤ ਦੀ ਫਟਕਾਰ ਦਾ ਹੀ ਨਤੀਜਾ ਹੈ ਕਿ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਨੌਂ ਦੀ ਤਲਾਸ਼ ਜਾਰੀ ਹੈ| ਪਰ ਇਸ ਘਟਨਾ ਨੇ ਕੁੱਝ ਅਜਿਹੇ ਸਵਾਲ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੇ ਜਵਾਬ ਸਮਾਜ ਨੂੰ ਵੀ ਲੱਭਣੇ ਪੈਣਗੇ ਅਤੇ ਸ਼ਾਸਨ -ਪ੍ਰਸ਼ਾਸਨ ਵਿੱਚ ਬੈਠੇ ਲੋਕਾਂ ਨੂੰ ਵੀ| ਜਿਸ ਸਮੇਂ ਬੁਜੁਰਗ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਸੀ, Tੁੱਥੋਂ ਸਾਈਕਲ, ਰਿਕਸ਼ੇ ਅਤੇ ਮੋਟਰ ਸਾਈਕਲ ਤੋਂ ਲੰਘਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ| ਗੁਆਂਢ ਦੇ ਘਰ ਤੋਂ ਵੀ ਇੱਕ ਜਵਾਨ ਦੋ-ਤਿੰਨ ਵਾਰ ਬਾਹਰ ਨਿਕਲ ਕੇ ਝਾਂਕੇ ਪਰ ਕਿਸੇ ਨੇ ਵੀ ਉਸਨੂੰ ਬਚਾਉਣ ਅਤੇ ਬਦਮਾਸ਼ਾਂ ਨੂੰ ਲਲਕਾਰਨ ਦੀ ਹਿੰਮਤ ਨਹੀਂ ਦਿਖਾਈ| ਕਿਸੇ ਨੇ ਵੀ ਪੁਲੀਸ ਨੂੰ ਫੋਨ ਕਾਲ ਨਹੀਂ ਕੀਤੀ| ਸੀਸੀਟੀਵੀ ਫੁਟੇਜ ਵਿੱਚ ਦਿੱਖ ਰਿਹਾ ਹੈ ਕਿ ਇੱਕ ਬਾਈਕ ਸਵਾਰ ਨੂੰ ਛੱਡ ਕੇ ਕੋਈ ਉਥੇ ਨਹੀਂ ਰੁਕਿਆ| ਬਾਈਕ ਸਵਾਰ ਵੀ ਤਮਾਸ਼ਾ ਵੇਖਦਾ ਰਿਹਾ| ਇਸ ਤਰ੍ਹਾਂ ਮੰਜਰ ਦੇਖ ਕੇ ਤਾਂ ਲੱਗਦਾ ਹੈ ਕਿ ਸਾਡਾ ਸਮਾਜ ਅਤੇ ਦੇਸ਼ ਬਹੁਤ ਭਿਆਨਕ ਦੌਰ ਤੋਂ ਗੁਜਰ ਰਿਹਾ ਹੈ, ਜਿੱਥੇ ਜਾਂ ਤਾਂ ਲੋਕਾਂ ਦੀਆਂ ਸੰਵੇਦਨਾਵਾਂ ਮਰ ਗਈਆਂ ਹਨ ਜਾਂ ਉਹ ਡਰਪੋਕ ਹੋ ਚੁੱਕੇ ਹਨ ਅਤੇ ਆਤਮ ਕੇਂਦਰਿਤ ਵੀ| ਮਦਦ ਦੀ ਕਮੀ ਵਿੱਚ ਕੋਈ ਅਣਜਾਣ ਮਰਦਾ ਹੋਵੇ ਤਾਂ ਮਰਦਾ ਰਹੇ| ਕਿਸੇ ਦੀ ਸਿਹਤ ਉਤੇ ਕੋਈ ਫਰਕ ਨਹੀਂ ਪੈਂਦਾ| ਅਜਿਹੇ ਦ੍ਰਿਸ਼ ਪੂਰੇ ਦੇਸ਼ ਵਿੱਚ ਹੀ ਦੇਖਣ ਨੂੰ ਮਿਲ ਰਹੇ ਹਨ, ਜੋ ਭਿਆਨਕ ਤਸਵੀਰ ਪੇਸ਼ ਕਰਦੇ ਹਨ| ਇਹ ਸਮਾਂ ਆਤਮ ਮੰਥਨ ਅਤੇ ਚਿੰਤਨ ਦਾ ਹੈ| ਹਰੇਕ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਕਿ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਜੇਕਰ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਵਾਪਰੇ ਤਾਂ ਕੀ ਫਿਰ ਵੀ ਉਹ ਅਜਿਹੀ ਹੀ ਸੰਵੇਦਨਹੀਨਤਾ ਦਿਖਾਉਂਦੇ ਹੋਏ ਅੱਗੇ ਵੱਧ ਜਾਣਗੇ| ਰਾਜੇਸ਼ ਵਰਮਾ

Leave a Reply

Your email address will not be published. Required fields are marked *