ਭਿਆਨਕ ਸੜਕ ਹਾਦਸੇ ਵਿੱਚ 6 ਵਿਅਕਤੀਆਂ ਦੀ ਮੌਤ

ਜਮੁਈ, 27 ਜੁਲਾਈ(ਸ.ਬ.) ਬਿਹਾਰ ਦੇ ਜਮੁਈ ਵਿੱਚ ਅੱਜ ਸਵੇਰੇ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ| ਹਾਦਸੇ ਦੌਰਾਨ ਕਾਰ ਸਵਾਰ ਇੱਕ ਨਵਜੰਮੇ ਬੱਚੇ ਦਾ ਬਚਾਅ ਹੋ ਗਿਆ, ਜਿਹੜਾ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ| ਮ੍ਰਿਤਕਾਂ ਵਿੱਚ ਚਾਰ ਔਰਤਾਂ ਸ਼ਾਮਲ ਹਨ| ਪੁਲੀਸ ਮੁਤਾਬਕ ਲਖੀਸਰਾਏ ਜ਼ਿਲ੍ਹੇ ਦੇ ਤਰਹਾਰੀ ਪਿੰਡ ਦੇ ਕੁਝ ਲੋਕ ਇੱਕ ਕਾਰ ਵਿੱਚ ਸਵਾਰ ਹੋ ਕੇ ਨਵਜੰਮੇ ਬੱਚੇ ਨੂੰ ਟੀਕਾ ਲਗਵਾਉਣ ਜਾ ਰਹੇ ਸਨ| ਇਸ ਦੌਰਾਨ ਰਸਤੇ ਵਿੱਚ ਚਾਲਕ ਕੋਲੋਂ ਕਾਰ ਤੇ ਕਾਬੂ ਨਾ ਰਿਹਾ ਅਤੇ ਇਹ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾਅ ਗਈ|

Leave a Reply

Your email address will not be published. Required fields are marked *