ਭਿਆਨਕ ਹਾਦਸਾ:ਗਹਿਰੀ ਖੱਡ ਵਿੱਚ ਡਿੱਗੀ ਸਕਾਰਪੀਓ, 11 ਵਿਅਕਤੀਆਂ ਦੀ ਮੌਤ

ਮਨਾਲੀ, 23 ਅਗਸਤ (ਸ.ਬ.) ਰੋਹਤਾਂਗ ਦੇ ਕੋਲ ਰਾਹਨੀਨਾਲਾ ਵਿੱਚ ਇਕ ਵੱਡੀ ਖਬਰ ਸਾਹਮਣੇ ਆਈ ਹੈ| ਇੱਥੇ ਦਰਦਨਾਕ ਹਾਦਸਾ ਹੋਇਆ ਹੈ| ਦੱਸਿਆ ਜਾ ਰਿਹਾ ਹੈ ਕਿ ਗਹਿਰੀ ਖੱਡ ਵਿੱਚ ਇਕ ਸਕਾਰਪੀਓ ਦੇ ਡਿੱਗਣ ਨਾਲ 11 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ| ਮ੍ਰਿਤਕਾਂ ਵਿੱਚ 3 ਮਰਦ, 5 ਔਰਤਾਂ ਅਤੇ 3 ਬੱਚੇ ਗੱਡੀ ਵਿੱਚ ਸਵਾਰ ਸੀ| ਹਾਦਸੇ ਦੇ ਸਮੇਂ ਇਹ ਸਾਰੇ ਮਨਾਲੀ ਤੋਂ ਪਾਂਗੀ ਵੱਲ ਜਾ ਰਹੇ ਸੀ|
ਹਾਦਸਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ| ਭਾਰੀ ਧੁੰਧ ਹੋਣ ਕਾਰਨ ਇਹ ਹਾਦਸਾ ਹੋਇਆ ਹੋਵੇਗਾ, ਜਿਸ ਦਾ ਪਤਾ ਵੀਰਵਾਰ ਦੁਪਹਿਰ ਨੂੰ ਚਲਿਆ| ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲੀਸ ਅਤੇ ਰੈਸਕਿਊ ਦਲ ਮੌਕੇ ਉਤੇ ਰਵਾਨਾ ਪਹੁੰਚੇ ਅਤੇ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ|

Leave a Reply

Your email address will not be published. Required fields are marked *